ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਜਟ 2020-21 : ਮਹਾਭਾਰਤ ਕਾਲ ਦੇ ਇਸ ਸ਼ਹਿਰ ਦੀ ਦਿੱਖ ਬਦਲੇਗੀ ਮੋਦੀ ਸਰਕਾਰ

ਦੇਸ਼ ਦੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਕੇਂਦਰ ਸਰਕਾਰ ਦਾ ਸਾਲ 2020-21 ਦਾ ਬਜਟ ਪੇਸ਼ ਕੀਤਾ। ਇਸ ਬਜਟ 'ਚ ਜਿੱਥੇ ਦੇਸ਼ ਦੇ ਆਮ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਉੱਥੇ ਹੀ ਬਜਟ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਰਹੀ ਕਿ ਸਰਕਾਰ ਨੇ ਇਸ ਸਾਲ ਦੇਸ਼ ਦੇ ਵੱਡੇ ਇਤਿਹਾਸਿਕ ਸਥਾਨਾਂ ਨੂੰ ਸੈਰ-ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦਾ ਐਲਾਨ ਕੀਤਾ ਹੈ।
 

ਕੇਂਦਰੀ ਬਜਟ ਪੇਸ਼ ਕਰਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਘੋਸ਼ਣਾ ਕੀਤੀ ਕਿ ਅਜਾਇਬ ਘਰਾਂ ਦੇ ਨਾਲ-ਨਾਲ 5 ਸੂਬਿਆਂ 'ਚ ਸਥਿਤ ਪੰਜ ਇਤਿਹਾਸਿਤ ਥਾਵਾਂ ਦਾ ਵਿਕਾਸ ਕੀਤਾ ਜਾਵੇਗਾ। ਕੇਂਦਰੀ ਵਿੱਤ ਮੰਤਰੀ ਦੁਆਰਾ ਐਲਾਨੀਆਂ ਗਈਆਂ 5 ਥਾਵਾਂ 'ਚ ਹਰਿਆਣਾ ਸਥਿਤ ਰਾਖੀਗੜ੍ਹੀ, ਮਹਾਭਾਰਤ ਕਾਲ ਦਾ ਹਸਤਿਨਾਪੁਰ (ਉੱਤਰ ਪ੍ਰਦੇਸ਼), ਸਿਵਾਸਾਗਰ (ਅਸਾਮ), ਧੋਲਾਵੀਰਾ (ਗੁਜਰਾਤ) ਅਤੇ ਆਦਿਚਨੱਲੂਰ (ਤਾਮਿਲਨਾਡੂ) ਸ਼ਾਮਲ ਹਨ।

 


 

ਰਾਖੀਗੜ੍ਹੀ, ਹਰਿਆਣਾ
ਹੁਣ ਤਕ ਮੋਹਨਜੋਦੜੋ, ਹੜੱਪਾ ਨੂੰ ਸੱਭਿਅਤਾ ਦਾ ਸਭ ਤੋਂ ਵੱਡਾ ਸਥਾਨ ਮੰਨਿਆ ਜਾਂਦਾ ਹੈ, ਪਰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਰਾਖੀਗੜ੍ਹੀ ਪਿੰਡ ਨੇ ਉਸ ਨੂੰ ਦੂਜੇ ਨੰਬਰ 'ਤੇ ਲਿਆ ਦਿੱਤਾ ਹੈ। ਸਿਰਫ ਇੰਨਾ ਹੀ ਨਹੀਂ, ਰਾਖੀਗੜ੍ਹੀ ਦੀ ਖੋਜ ਅਜਿਹੀ ਥਾਵਾਂ ਦੇ ਇਤਿਹਾਸ ਨੂੰ ਬਦਲਣ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਿੰਧੂ ਘਾਟੀ ਸੱਭਿਅਤਾ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਰਾਖੀਗੜ੍ਹੀ ਤੋਂ ਮਿਲ ਸਕਦੇ ਹਨ। ਸਾਲ 2015 ਤੋਂ ਹੁਣ ਤੱਕ ਰਾਖੀਗੜ੍ਹੀ 'ਚ ਹੁਣ ਤਕ ਹੋਏ ਜੈਨੇਟਿਕ ਖੋਜ ਦੇ ਨਤੀਜੇ ਛੇਤੀ ਹੀ ਸਾਇੰਸ ਜਰਨਲ 'ਚ ਪ੍ਰਕਾਸ਼ਿਤ ਕੀਤੇ ਜਾਣਗੇ। ਰਾਖੀਗੜ੍ਹੀ ਤੋਂ ਮਿਲੇ 4500 ਸਾਲ ਪੁਰਾਣੇ ਪਿੰਜਰ ਦੇ ਡੀਐਨਏ ਨੇ ਖੁਲਾਸਾ ਕੀਤਾ ਹੈ ਕਿ ਪ੍ਰਾਚੀਨ ਰਾਖੀਗੜ੍ਹੀ ਦੇ ਲੋਕ ਦੱਖਣੀ ਭਾਰਤ 'ਚ ਰਹਿਣ ਵਾਲੇ ਪੁਰਖਿਆਂ ਅਤੇ ਈਰਾਨ ਦੇ ਖੇਤੀਬਾੜੀ ਲੋਕਾਂ ਦੇ ਵੰਸ਼ਜ਼ ਸਨ।

 


 

ਹਸਤਿਨਾਪੁਰ, ਉੱਤਰ ਪ੍ਰਦੇਸ਼
ਮੇਰਠ ਨੇੜੇ ਮੌਜੂਦ ਹਸਤਿਨਾਪੁਰ ਨੂੰ ਮਹਾਭਾਰਤ ਕਾਲ 'ਚ ਕੌਰਵਾਂ ਅਤੇ ਪਾਂਡਵਾਂ ਦੇ ਪੁਰਖਿਆਂ ਦੇ ਸਾਮਰਾਜ ਵਜੋਂ ਜਾਣਿਆ ਜਾਂਦਾ ਹੈ। ਮਹਾਭਾਰਤ 'ਚ ਵਰਣਿਤ ਕੁਰੂਕਸ਼ੇਤਰ ਦੀ ਲੜਾਈ ਇਸੇ ਸਾਮਰਾਜ ਲਈ ਲੜੀ ਗਈ ਸੀ। ਪੁਰਾਤੱਤਵ ਵਿਗਿਆਨੀਆਂ ਨੂੰ ਇਸ ਦੇ ਨੇੜੇ ਇੱਕ ਪਿੰਡ ਮਿਲਿਆ ਹੈ, ਜਿਸ ਬਾਰੇ 0ਦਾਅਵਾ ਕੀਤਾ ਹੈ ਕਿ ਇਹ 2000 ਸਾਲ ਪੁਰਾਣਾ ਪਿੰਡ ਹੈ।

 


 

ਧੋਲਾਵੀਰਾ, ਗੁਜਰਾਤ 
ਗੁਜਰਾਤ ਦੇ ਧੋਲਾਵੀਰਾ ਨੂੰ ਭਾਰਤ 'ਚ ਸਥਿੱਤ ਦੋ ਹੜੱਪਾ ਸ਼ਹਿਰਾਂ ਵਿੱਚੋਂ ਦੂਜਾ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸ਼ਹਿਰ ਬਾਰੇ ਕਿਹਾ ਜਾਂਦਾ ਹੈ ਕਿ 1800 ਈਸਾ ਪਹਿਲਾਂ ਤੋਂ 3000 ਈਸਾ ਵਿਚਕਾਰ 1200 ਸਾਲਾਂ ਦੇ ਅਰਸੇ ਦੌਰਾਨ ਇਹ ਸ਼ਹਿਰ ਵਸਿਆ ਸੀ। ਇਸ ਪੁਰਾਤੱਤਵ ਸਾਈਟ ਦਾ ਪਹਿਲੀ ਵਾਰ 1967 'ਚ ਪਤਾ ਲੱਗਿਆ ਸੀ। 1990 ਤੋਂ ਬਾਅਦ ਇਸ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਯੋਜਨਾਬੱਧ ਖੁਦਾਈ ਕੀਤੀ ਜਾ ਰਹੀ ਹੈ। ਖੁਦਾਈ ਤੋਂ ਬਹੁਤ ਸਾਰੀਆਂ ਕਲਾਕ੍ਰਿਤੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ 'ਚ ਟੇਰੇਕੋਟਾ ਮਿੱਟੀ ਦੇ ਭਾਂਡੇ, ਮੋਤੀ, ਸੋਨੇ ਅਤੇ ਤਾਂਬੇ ਦੇ ਗਹਿਣੇ ਅਤੇ ਦਰਾਮਦ ਬਰਤਨ ਸ਼ਾਮਿਲ ਹਨ। ਇੱਥੇ ਖੁਦਾਈ ਨਾਲ ਪੁਰਾਣੇ ਮੇਸੋਪੋਟਾਮੀਆ ਨਾਲ ਵਪਾਰਕ ਸਬੰਧ ਦੇ ਵੀ ਸੰਕੇਤ ਮਿਲੇ ਹਨ। ਇਸ ਤੋਂ ਇਲਾਵਾ ਇਸ ਸਾਈਟ ਤੋਂ ਇੰਡਸ ਵੈਲੀ ਲਿਪੀ 'ਚ ਉੱਕਰੇ 10 ਵੱਡੇ ਸ਼ਿਲਾਲੇਖ ਮਿਲੇ ਹਨ ਜੋ ਵਿਸ਼ਵ ਦੇ ਸਭ ਤੋਂ ਪੁਰਾਣੇ ਸਾਈਨ ਬੋਰਡਾਂ ਵਜੋਂ ਜਾਣੇ ਜਾਂਦੇ ਹਨ। ਪੁਰਾਤੱਤਵ ਵਿਗਿਆਨੀਆਂ ਨੂੰ ਸ਼ੱਕ ਹੈ ਕਿ ਲੋਕਾਂ ਨੇ ਬਾਅਦ 'ਚ ਇਸ ਸ਼ਹਿਰ ਨੂੰ ਛੱਡ ਦਿੱਤਾ ਅਤੇ ਇੱਕ ਆਮ ਜੀਵਨ ਸ਼ੈਲੀ 'ਚ ਰਹਿਣ ਲੱਗੇ।

 


 

ਆਦਿਚਨੱਲੂਰ, ਤਾਮਿਲਨਾਡੂ
ਤਾਮਿਲਨਾਡੂ ਦੇ ਤੂਥੁਕੁੜੀ ਜ਼ਿਲ੍ਹੇ 'ਚ ਇਸ ਖੁਦਾਈ ਵਾਲੀ ਥਾਂ 'ਤੇ ਮਿਲੀ ਕਲਾਕ੍ਰਿਤੀਆਂ ਦੀ ਕਾਰਬਨ ਡੇਟਿੰਗ ਤੋਂ ਬਾਅਦ ਪ੍ਰਾਚੀਨ ਤਾਮਿਲ ਸੱਭਿਅਤਾ ਦੇ ਇੱਕ ਹਿੱਸੇ ਵਜੋਂ ਪੁਰਾਤੱਤਵ-ਵਿਗਿਆਨੀਆਂ ਨੇ ਇਸ ਵੱਲ ਇਸ਼ਾਰਾ ਕੀਤਾ। ਵਿਗਿਆਨੀ ਮੰਨਦੇ ਹਨ ਕਿ 905 ਈਸਾ ਪਹਿਲਾਂ ਅਤੇ 696 ਈਸਾ ਪਹਿਲਾਂ ਦੇ ਅਰਸੇ ਦੌਰਾਨ ਇੱਥੇ ਜੀਵਨ ਸੰਭਵ ਸੀ ਅਤੇ ਲੋਕ ਇੱਥੇ ਤਮਿਲ ਸੱਭਿਅਤਾ ਦੇ ਨਾਲ ਰਹਿੰਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Budget 2020-21 Union finance minister has proposed to set up five museums sites of historical importance