ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨਿੱਚਰਵਾਰ ਨੂੰ ਵਿੱਤੀ ਸਾਲ 2020-21 ਦਾ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਵਿੱਚ ਕਿਸਾਨਾਂ, ਰੇਲਵੇ, ਆਮਦਨ ਟੈਕਸ ਦੀਆਂ ਸਲੈਬਾਂ, ਸਿੱਖਿਆ ਆਦਿ ਦੇ ਸਬੰਧ ਵਿੱਚ ਕਈ ਵੱਡੇ ਐਲਾਨ ਕੀਤੇ ਗਏ ਸਨ।
'ਤੇਜਸ' ਵਰਗੀਆਂ ਹੋਰ ਟ੍ਰੇਨਾਂ ਨੂੰ ਦੇਸ਼ ਵਿੱਚ ਹੀ ਬਣਾਉਣ ਅਤੇ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਤੇਜਸ ਨੂੰ ਪ੍ਰਮੁੱਖ ਸੈਰ-ਸਪਾਟਾ ਸਥਾਨਾਂ ਨਾਲ ਜੋੜਿਆ ਜਾਵੇਗਾ। 'ਕਿਸਾਨ ਰੇਲ' ਚਲਾਈ ਜਾਵੇਗੀ। ਪੀਪੀਪੀ ਮਾਡਲ ਦੇ ਅਧੀਨ 150 ਨਿੱਜੀ ਯਾਤਰੀ ਰੇਲ ਗੱਡੀਆਂ ਚੱਲਣਗੀਆਂ।
ਵਿੱਤ ਮੰਤਰੀ ਨੇ ਸਾਲ 2020-21 ਦਾ ਬਜਟ ਪੇਸ਼ ਕਰਦਿਆਂ ਕਿਹਾ ਕਿ ਨਵੀਂ ਟੈਕਸ ਵਿਵਸਥਾ ਵਿਕਲਪਿਕ ਹੋਵੇਗੀ। ਟੈਕਸਦਾਤਾਵਾਂ ਨੂੰ ਇਹ ਚੋਣ ਦਿੱਤੀ ਜਾਵੇਗੀ ਕਿ ਛੋਟ ਅਤੇ ਕਟੌਤੀ ਦੇ ਨਾਲ ਪੁਰਾਣੀ ਟੈਕਸ ਪ੍ਰਣਾਲੀ ਵਿੱਚ ਰਹਿਣਾ ਹੈ ਜਾਂ ਛੋਟ ਦੇ ਬਿਨਾਂ ਨਵਾਂ ਟੈਕਸ ਢਾਚਾ ਅਪਣਾਉਣਾ ਹੈ। ਇਸ ਦੇ ਤਹਿਤ ਢਾਈ ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੋਵੇਗੀ। ਢਾਈ ਤੋਂ ਪੰਜ ਲੱਖ ਦੀ ਆਮਦਨੀ 'ਤੇ ਪੰਜ ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ, ਪਰ 12,500 ਰੁਪਏ ਦੀ ਰਾਹਤ ਕਾਰਨ ਇਸ ਸੀਮਾ ਤੱਕ ਆਮਦਨੀ 'ਤੇ ਕੋਈ ਟੈਕਸ ਨਹੀਂ ਲੱਗੇਗਾ।
ਜਾਣੋ ਬਜਟ ਤੋਂ ਬਾਅਦ ਕੀ ਹੋਇਆ ਮਹਿੰਗਾ ਅਤੇ ਕੀ ਹੋਇਆ ਸਸਤਾ :
ਕੀ ਹੋਇਆ ਮਹਿੰਗਾ
- ਜੁੱਤੇ
-ਫਰਨੀਚਰ
- ਸਿਗਰਟ, ਤੰਬਾਕੂ ਉਤਪਾਦ
-ਸਟੀਲ, ਤਾਂਬਾ
-ਕੁਝ ਖਿਡੌਣੇ
-ਕੁਝ ਮੋਬਾਈਲ ਉਪਕਰਣ
ਕੀ ਹੋਇਆ ਸਸਤਾ
-ਕੱਚੀ ਚੀਨੀ
- ਸਪਰੇਟਾ ਦੁੱਧ
- ਸੋਇਆ ਫਾਈਬਰ
- ਸੋਇਆ ਪ੍ਰੋਟੀਨ
- ਖੇਤੀ-ਜਾਨਵਰ ਆਧਾਰਤ ਉਤਪਾਦ
- ਪਿਰੀਫਾਇਡ ਟੈਰੀਫੈਲਿਕ ਐਸਿਡ (ਪੀਟੀਏ)
- ਅਖ਼ਬਾਰ ਦਾ ਪੇਪਰ
-ਕੋਟੇਡ ਪੇਪਰ