ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਵਜ਼ਾਰਤ ਨੇ ਦਿੱਤੀ ਏਅਰ–ਇੰਡੀਆ ਵੇਚਣ ਦੀ ਮਨਜ਼ੂਰੀ

ਕੇਂਦਰੀ ਵਜ਼ਾਰਤ ਨੇ ਦਿੱਤੀ ਏਅਰ–ਇੰਡੀਆ ਵੇਚਣ ਦੀ ਮਨਜ਼ੂਰੀ

ਏਅਰ ਇੰਡੀਆ ਦੇ ਅਪਨਿਵੇਸ਼ ਲਈ ਬਣੇ ਕੇਂਦਰੀ ਮੰਤਰੀਆਂ ਦੇ ਸਮੂਹ ਦੀ ਅੱਜ ਮੀਟਿੰਗ ਹੋਈ। ਇਸ ਸਮੂਹ ਦੀ ਅਗਵਾਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰ ਰਹੇ ਹਨ। ਏਐੱਨਆਈ ਦੇ ਸੂਤਰਾਂ ਮੁਤਾਬਕ ਮੰਤਰੀ ਸਮੂਹ ਨੇ ਏਅਰ ਇੰਡੀਆ ਦੇ ਅਪਨਿਵੇਸ਼ ਲਈ ਮੁੜ ‘ਦਿਲਚਸਪੀ ਦੇ ਪ੍ਰਗਟਾਵੇ’ ਨੂੰ ਸੱਦਾ ਦੇਣ ਨੂੰ ਮਨਜ਼ੂਰੀ ਦੇ ਦਿੱਤੀ ਹੈ।

 

 

ਇਸ ਦਾ ਮਤਲਬ ਹਿਹ ਹੈ ਕਿ ਏਅਰ ਇੰਡੀਆ ਦੀ ਵਿਕਰੀ ਲਹੀ ਦਿਲਚਸਪੀ–ਪੱਤਰ ਮੁੜ ਸੱਦਿਆ ਜਾਵੇਗਾ। ਏਅਰ ਇੰਡੀਆ ਦੀ ਵਿਕਰੀ ਦੇ ਢੰਗ–ਤਰੀਕਿਆਂ ਬਾਰੇ ਮੁਢਲੇ ਸੂਚਨਾ ਯਾਦ–ਪੱਤਰ ’ਚ ਹੋਈ ਚਰਚਾ ਦੇ ਆਧਾਰ ਉੱਤੇ ਅੱਜ ਦੀ ਮੀਟਿੰਗ ਕੀਤੀ ਗਈ।

 

 

ਪਿਛਲੇ ਵਰ੍ਹੇ ਜੁਲਾਈ ਮਹੀਨੇ ਇਸ ਸਮੂਹ ਤੋਂ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਬਾਹਰ ਹੋ ਗਏ ਸਨ ਤੇ ਉਨ੍ਹਾਂ ਦੀ ਥਾਂ ਅਮਿਤ ਸ਼ਾਹ ਨੂੰ ਸ਼ਾਮਲ ਕਰ ਕੇ ਉਨ੍ਹਾਂ ਨੂੰ ਇਸ ਸਮੂਹ ਦਾ ਮੁਖੀ ਵੀ ਬਣਾ ਦਿੱਤਾ ਗਿਆ ਸੀ। ਇਸੇ ਕਮੇਟੀ ਨੇ ਇਹ ਤੈਅ ਕਰਨਾ ਹੈ ਕਿ ਏਅਰ ਇੰਡੀਆ ਦੀ ਵਿਕਰੀ ਦਾ ਤਰੀਕਾ ਕੀ ਹੋਵੇ।

 

 

ਇਸ ਸਮੂਹ ’ਚ ਅਮਿਤ ਸ਼ਾਹ ਤੋਂ ਇਲਾਵਾ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ, ਵਣਜ ਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਅਤੇ ਸ਼ਹਿਰੀ ਹਵਾਬਾਜ਼ੀ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਵੀ ਸ਼ਾਮਲ ਹਨ। ਇੰਡੀਆ ਸਪੈਸੀਫ਼ਿਕ ਆਲਟਰਨੇਟਿਵ ਮੈਕੇਨਿਜ਼ਮ ਨਾਂਅ ਦੇ ਇਸ ਸਮੂਹ ਦਾ ਗਠਨ ਸਾਲ 2017 ਦੌਰਾਨ ਕੀਤਾ ਗਿਆ ਸੀ।

 

 

ਆਰਥਿਕ ਸੰਕਟ ਨਾਲ ਜੂਝ ਰਹੀ ਜਨਤਕ ਖੇਤਰ ਦੀ ਏਅਰਲਾਈਨਜ਼ ਏਅਰ ਇੰਡੀਆ ਵਿੱਚ ਅਪਨਿਵੇਸ਼ ਲਈ ਸਰਕਾਰ ਵਿਆਪਕ ਤਿਆਰੀ ਕਰ ਰਹੀ ਹੈ। ਇਸ ਲਈ ਸਰਕਾਰ ਅਪਨਿਵੇਸ਼ ਪ੍ਰਕਿਰਿਆ ਛੇਤੀ ਸ਼ੁਰੂ ਕਰ ਦੇਵੇਗੀ।

 

 

28 ਜੂਨ, 2017 ਨੂੰ ਇੱਕ ਮੀਟਿੰਗ ਦੌਰਾਨ ਆਰਥਿਕ ਮਾਮਲਿਆਂ ਦੀ ਇੱਕ ਵਜ਼ਾਰਤੀ ਕਮੇਟੀ ਨੇ ਸਿਧਾਂਤਕ ਤੌਰ ਉੱਤੇ ਏਅਰ ਇੰਡੀਆ ਤੇ ਉਸ ਦੀਆਂ ਪੰਜ ਸਹਾਇਕ ਕੰਪਨੀਆਂ ਦੇ ਰਣਨੀਤਕ ਅਪਨਿਵੇਸ਼ ਨੂੰ ਮਨਜ਼ੂਰੀ ਦਿੱਤੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Cabinet approves Disinvestment of Air India