ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਡੀਏ `ਚ 2% ਵਾਧਾ, 1.10 ਕਰੋੜ ਮੁਲਾਜ਼ਮਾਂ ਨੂੰ ਪੁੱਜੇਗਾ ਲਾਭ

ਕੇਂਦਰ ਵੱਲੋਂ ਡੀਏ `ਚ 2% ਵਾਧਾ, 1.10 ਕਰੋੜ ਮੁਲਾਜ਼ਮਾਂ ਨੂੰ ਪੁੱਜੇਗਾ ਲਾਭ

ਕੇਂਦਰੀ ਮੰਤਰੀ ਮੰਡਲ ਨੇ ਅੱਜ ਕੇਂਦਰ ਸਰਕਾਰ ਦੇ ਸਾਰੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ (ਡੀਏ) ਦੀ ਇੱਕ ਹੋਰ ਕਿਸ਼ਤ ਦੇਣਾ ਪ੍ਰਵਾਨ ਕਰ ਲਿਆ ਹੈ। ਇਹ ਕਿਸ਼ਤ ਬੇਸਿਕ ਪੇਅ ਦੇ ਦੋ ਫ਼ੀ ਸਦੀ ਦੇ ਹਿਸਾਬ ਨਾਲ ਮੁਲਾਜ਼ਮਾਂ ਨੂੰ ਮਿਲੇਗੀ ਅਤੇ ਪੈਨਸ਼ਰਾਂ ਨੂੰ ਮਹਿੰਗਾਈ ਰਾਹਤ (ਡੀਆਰ) ਮਿਲੇਗੀ। ਇਸ ਨਾਲ ਕੇਂਦਰ ਸਰਕਾਰ ਦੇ 48.41 ਲੱਖ ਮੁਲਾਜ਼ਮਾਂ ਤੇ 62.03 ਲੱਖ ਪੈਨਸ਼ਨਰਾਂ ਨੂੰ ਲਾਭ ਪੁੱਜੇਗਾ; ਭਾਵ ਇਸ ਫ਼ੈਸਲੇ ਦਾ ਲਾਭ 1 ਕਰੋੜ 10 ਲੱਖ ਤੋਂ ਵੱਧ ਲੋਕਾਂ ਨੂੰ ਮਿਲੇਗਾ।


ਇਸ ਸਬੰਧੀ ਫ਼ੈਸਲਾ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਡੀਏ ਤੇ ਡੀਆਰ ਦੀਆਂ ਇਹ ਕਿਸ਼ਤਾਂ 1 ਜੁਲਾਈ, 2018 ਤੋਂ ਮਿਲਣਗੀਆਂ।


ਹੁਣ ਨਵੀਂ ਦਰ ਮੁਤਾਬਕ ਇਹ ਕਿਸ਼ਤ ਬੇਸਿਕ ਪੇਅ ਅਤੇ ਪੈਨਸ਼ਨ `ਤੇ 9 ਫ਼ੀ ਸਦੀ ਦੇ ਹਿਸਾਬ ਨਾਲ ਲੱਗੇਗੀ। ਡੀਏ ਤੇ ਡੀਆਰ ਦੀ ਸੋਧ ਹਰ ਛਮਾਹੀ ਬਾਅਦ ਕੀਤੀ ਜਾਂਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Cabinet hikes DA 2 per cent