ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਕੈਬਿਨੇਟ ਦੀ ਮੀਟਿੰਗ ਅੱਜ, ਯੈੱਸ ਬੈਂਕ ਨੂੰ ਮੁੜ ਪੈਰੀਂ ਖੜ੍ਹਾ ਕਰਨ ਦੀ ਯੋਜਨਾ ਹੋ ਸਕਦੀ ਹੈ ਪ੍ਰਵਾਨ

ਕੇਂਦਰੀ ਕੈਬਿਨੇਟ ਦੀ ਮੀਟਿੰਗ ਅੱਜ, ਯੈੱਸ ਬੈਂਕ ਨੂੰ ਮੁੜ ਪੈਰੀਂ ਖੜ੍ਹਾ ਕਰਨ ਦੀ ਯੋਜਨਾ ਹੋ ਸਕਦੀ ਹੈ ਪ੍ਰਵਾਨ

ਭਾਰਤੀ ਰਿਜ਼ਰਵ ਬੈਂਕ ਦੀਆਂ ਪਾਬੰਦੀਆਂ ਝੱਲ ਰਹੇ ਯੈੱਸ ਬੈਂਕ ਨੂੰ ਲੈ ਕੇ ਅੱਜ ਅਹਿਮ ਫ਼ੈਸਲਾ ਹੋਣ ਵਾਲਾ ਹੈ। ਦਰਅਸਲ, ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੀ ਕੈਬਿਨੇਟ ਦੀ ਮੀਟਿੰਗ ਹੋਣ ਵਾਲੀ ਹੈ। ਇਸ ਮੀਟਿੰਗ ਦੌਰਾਨ ਯੈੱਸ ਬੈਂਕ ਦੇ ਢਾਂਚੇ ਨੂੰ ਨਵਾਂ ਰੂਪ ਦੇਣ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ।

 

 

ਦੱਸਿਆ ਜਾ ਰਿਹਾ ਹੈ ਕਿ ਭਾਰਤੀ ਰਿਜ਼ਰਵ ਬੈਂਕ ਅੱਜ ਕੈਬਿਨੇਟ ਦੀ ਮੀਟਿੰਗ ’ਚ ਯੈੱਸ ਬੈਂਕ ਦੇ ਢਾਂਚੇ ਨੂੰ ਮੁੜ ਨਵਾਂ ਰੂਪ ਦੇਣ ਲਈ ਪ੍ਰਸਤਾਵਿਤ ਯੋਜਨਾ ਪੇਸ਼ ਕਰੇਗਾ।

 

 

ਇਸ ਪਲੈਨ ਮੁਤਾਬਕ ਸਟੇਟ ਬੈਂਕ ਆੱਫ਼ ਇੰਡੀਆ ਭਾਵ SBI ਨੇ ਯੈੱਸ ਬੈਂਕ ’ਚ 49 ਫ਼ੀ ਸਦੀ ਹਿੱਸੇਦਾਰੀ ਖ਼ਰੀਦਣ ’ਚ ਦਿਲਚਸਪੀ ਵਿਖਾਈ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਸਟੇਟ ਬੈਂਕ (SBI) ਨੇ ਦੱਸਿਆ ਕਿ ਯੈੱਸ ਬੈਂਕ ’ਚ 7,250 ਕਰੋੜ ਰੁਪਏ ਲਾਉਣ ਦੀ ਪ੍ਰਵਾਨਗੀ ਮਿਲ ਗਈ ਹੈ।

 

 

SBI ਨੇ BSE ਨੂੰ ਦੱਸਿਆ ਕਿ – ‘ਕੇਂਦਰੀ ਬੋਰਡ ਦੀ ਕਾਰਜਕਾਰੀ ਕਮੇਟੀ ਦੀ 11 ਮਾਰਚ ਨੂੰ ਹੋਈ ਮੀਟਿੰਗ ’ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ ਯੈੱਸ ਬੈਂਕ ਦੇ 725 ਕਰੋੜ ਸ਼ੇਅਰ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ। ਹਾਲੇ ਇਸ ਸੌਦੇ ਨੂੰ ਰੈਗੂਲੇਟਰੀ ਪ੍ਰਵਾਨਗੀਆਂ ਮਿਲਣੀਆਂ ਬਾਕੀ ਹੈ।’

 

 

ਇਸ ਖ਼ਬਰ ਕਾਰਨ ਯੈੰਸ ਬੈਂਕ ਦੇ ਸ਼ੇਅਰ ਵਿੱਚ ਕੁਝ ਤੇਜ਼ੀ ਦੀ ਆਸ ਕੀਤੀ ਜਾ ਰਹੀ ਹੈ। ਇੱਥੇ ਵਰਨਣਯੋਗ ਹੈ ਕਿ ਬੀਤੇ ਵੀਰਵਾਰ ਨੂੰ ਯੈੱਸ ਬੈਂਕ ਦੇ ਦੋ ਦਿਨਾਂ ਦੀ ਤੇਜ਼ੀ ਉੱਤੇ ਬ੍ਰੇਕ ਲੱਗ ਗਈ ਤੇ ਇਹ 13.02 ਫ਼ੀ ਸਦੀ ਹੇਠਾਂ ਡਿੱਗ ਕੇ 25.05 ਰੁਪਏ ਉੱਤੇ ਬੰਦ ਹੋਇਆ।

 

 

ਇਸ ਤੋਂ ਪਹਿਲਾਂ ਦੋ ਦਿਨਾਂ ਤੱਕ ਯੈੱਸ ਬੈਂਕ ਦੇ ਸ਼ੇਅਰ ਵਿੱਚ 70 ਫ਼ੀ ਸਦੀ ਤੋਂ ਵੱਧ ਦੀ ਤੇਜ਼ੀ ਦਰਜ ਕੀਤੀ ਗਈ ਸੀ।

 

 

ਇਨ੍ਹਾਂ ਦੋ ਦਿਨਾਂ ’ਚ ਯੈੱਸ ਬੈਂਕ ਦੇ ਸ਼ੇਅਰ 70 ਫੀ਼ ਸਦੀ ਤੋਂ ਵੱਧ ਚੜ੍ਹ ਗਏ ਸਨ। ਬੁੱਧਵਾਰ ਨੂੰ ਸ਼ੇਅਰ 28 ਫ਼ੀ ਸਦੀ ਵਾਧੇ ਨਾਲ ਬੰਦ ਹੋਏ; ਜਦ ਕਿ ਸੋਮਵਾਰ ਨੂੰ ਬੈਂਕ ਦੇ ਸ਼ੇਅਰਾਂ ਵਿੰਚ 31.17 ਫ਼ੀ ਸਦੀ ਦੀ ਤੇਜ਼ੀ ਦਰਜ ਕੀਤੀ ਗਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Cabinet meeting today Revival Plan for YES Bank to be approved