ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਪੂਰੇ ਬਜਟ ਦੀਆਂ ਤਿਆਰੀਆਂ

ਭਾਰਤ ਦੇ ਵਿੱਤ ਮੰਤਰਾਲੇ ਵੱਲੋਂ ਪੂਰੇ ਬਜਟ ਦੀਆਂ ਤਿਆਰੀਆਂ

ਭਾਰਤ ’ਚ ਵੀਰਵਾਰ ਨੂੰ ਚੋਣ ਨਤੀਜੇ ਆਉਣ ਤੋਂ ਬਾਅਦ ਦੇਸ਼ ਵਿੱਚ ਪੂਰੇ ਬਜਟ ਨੂੰ ਲੈ ਕੇ ਤਿਆਰੀਆਂ ਵੀ ਉਸੇ ਹਿਸਾਬ ਨਾਲ ਤੇਜ਼ ਹੋ ਜਾਣਗੀਆਂ। ਵਿੱਤ ਮੰਤਰਾਲੇ ਨੇ ਸਾਰੀਆਂ ਸਬੰਧਤ ਧਿਰਾਂ ਤੋਂ ਸੁਝਾਅ ਲੈਣ ਲਈ ਮੁਲਾਕਾਤ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ। ਚੋਣ ਨਤੀਜਿਆਂ ਤੋਂ ਬਾਅਦ ਸਰਕਾਰ ਤੇ ਵੱਖੋ–ਵੱਖਰੇ ਵਿਭਾਗਾਂ ਨਾਲ ਜੁੜੇ ਲੋਕਾਂ ਵਿਚਾਲੇ ਮੀਟਿੰਗਾਂ ਦਾ ਦੌਰ ਵੀ ਸ਼ੁਰੂ ਹੋ ਜਾਵੇਗਾ।

 

 

ਉਦਯੋਗਾਂ ਨਾਲ ਜੁੜੇ ਪੁਖ਼ਤਾ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਆਟੋ ਇੰਡਸਟ੍ਰੀ ਦੇ ਨੁਮਾਇੰਦਿਆਂ ਨੇ ਵਿੱਤ ਮੰਤਰਾਲੇ ਵਿੱਚ ਆਪਣੀਆਂ ਮੰਗਾਂ ਰੱਖੀਆਂ। ਉਦਯੋਗਾਂ ਦੇ ਨੁਮਾਇੰਦਿਆਂ ਨੇ ਪ੍ਰੀ–ਬਜਟ ਮੀਟਿੰਗ ਤਹਿਤ ਆਪਣੇ ਸੁਝਾਅ ਮਾਲ ਸਕੱਤਰ ਨੂੰ ਸੌਂਪੇ ਹਨ। ਸੂਤਰਾਂ ਮੁਤਾਬਕ ਆਟੋ ਇੰਡਸਟ੍ਰੀ ਨਾਲ ਜੁੜੇ ਲੋਕਾਂ ਨੇ ਸਰਕਾਰ ਨੂੰ ਸੌਂਪੇ ਸੁਝਾਅ ਵਿੱਚ ਕਿਹਾ ਕਿ ਉਦਯੋਗ ਵਧੀਆ ਦੌਰ ’ਚੋਂ ਨਹੀਂ ਲੰਘ ਰਿਹਾ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਸਹਾਰੇ ਦੀ ਜ਼ਰੂਰਤ ਹੈ।

 

 

ਸਰਕਾਰ ਨੇ ਫ਼ਰਵਰੀ ਮਹੀਨੇ ਅੰਤ੍ਰਿਮ ਬਜਟ ਪੇਸ਼ ਕੀਤਾ ਸੀ ਤੇ ਹੁਣ ਨਵੀਂ ਸਰਕਾਰ ਇਸ ਵਰ੍ਹੇ ਜੁਲਾਈ ’ਚ ਆਪਣਾ ਮੁਕੰਮਲ ਬਜਟ ਪੇਸ਼ ਕਰੇਗੀ। ਬਜਟ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਦੀ ਸੂਚੀ ਵਿੱਚ ਅਗਲਾ ਨੰਬਰ ਇੰਡਸਟ੍ਰੀ ਚੈਂਬਰ ਫਿੱਕੀ ਤੇ ਸੀਆਈਆਈ ਦਾ ਹੈ। ਉਸ ਦੇ ਨਾਲ–ਨਾਲ ਟੈਕਸ ਮਾਮਲਿਆਂ ਨਾਲ ਜੁੜੇ ਮਾਹਿਰ ਤੇ ਕਿਸਾਨ ਜੱਥੇਬੰਦੀਆਂ ਤੋਂ ਵੀ ਸਰਕਾਰ ਪੂਰਨ ਬਜਟ ਉੱਤੇ ਸੁਝਾਅ ਮੰਗ ਰਹੀ ਹੈ।

 

 

ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜੂਨ ਤੱਕ ਨਵੀਂ ਸਰਕਾਰ ਦਾ ਵਿੱਤ ਮੰਤਰੀ ਵੀ ਅਹੁਦਾ ਸੰਭਾਲ ਲਵੇਗਾ ਤੇ ਸਰਕਾਰ ਪੂਰਨ ਬਜਟ ਤਿਆਰ ਕਰਨ ਵਿੱਚ ਜੁਟ ਜਾਵੇਗੀ। ਨੀਤੀ ਆਯੋਗ ਨੇ ਅਜਿਹੇ ਕੰਮਾਂ ਦੀ ਸੂਚੀ ਤਿਆਰ ਕਰ ਲਈ ਹੈ, ਜਿਸ ਨੂੰ ਪਹਿਲੇ 100 ਦਿਨਾਂ ਵਿੱਚ ਸ਼ੁਰੂ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Finance Ministry is preparing for full budget