ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ VIP ਦੀ ਸੁਰੱਖਿਆ 'ਚ ਤਾਇਨਾਤ ਨਹੀਂ ਹੋਣਗੇ NSG ਕਮਾਂਡੋ

ਗਾਂਧੀ ਪਰਿਵਾਰ ਦੀ ਐਸ.ਪੀ.ਜੀ. ਸੁਰੱਖਿਆ ਹਟਾਉਣ ਅਤੇ ਵੀਆਈਪੀ ਸੁਰੱਖਿਆ ਨੂੰ ਘਟਾਉਣ ਤੋਂ ਬਾਅਦ ਮੋਦੀ ਸਰਕਾਰ ਨੇ ਹੁਣ ਐਨਐਸਜੀ ਕਮਾਂਡੋ ਨੂੰ ਇਸ ਕੰਮ ਤੋਂ ਪੂਰੀ ਤਰ੍ਹਾਂ ਆਜ਼ਾਦ ਕਰਨ ਦਾ ਫੈਸਲਾ ਲਿਆ ਹੈ। ਅਧਿਕਾਰਤ ਸੂਤਰਾਂ ਨੇ ਇਸ ਦੀ ਜਾਣਕਾਰੀ ਦਿੱਤੀ। ਦੋ ਦਹਾਕੇ ਬਾਅਦ ਅਜਿਹਾ ਹੋਵੇਗਾ ਕਿ ਅੱਤਵਾਦ ਰੋਕੂ ਵਿਸ਼ੇਸ਼ ਬਲ ਦੇ ਬਲੈਕ ਕੈਟ ਕਮਾਂਡੋਜ਼ ਨੂੰ ਵੀਆਈਪੀ ਸੁਰੱਖਿਆ ਡਿਊਟੀ ਤੋਂ ਹਟਾ ਦਿੱਤਾ ਜਾਵੇਗਾ। ਇਸ ਫੋਰਸ ਦਾ ਜਦੋਂ 1984 'ਚ ਗਠਨ ਹੋਇਆ ਸੀ, ਉਦੋਂ ਇਸ ਦੇ ਮੂਲ ਕੰਮਾਂ 'ਚ ਵੀਆਈਪੀ ਸੁਰੱਖਿਆ ਸ਼ਾਮਲ ਨਹੀਂ ਸੀ।
 

ਜ਼ੈਡ-ਪਲੱਸ ਸ਼੍ਰੇਣੀ ਦੀ ਸੁਰੱਖਿਆ ਪ੍ਰਾਪਤ 13 ਉੱਚ ਜ਼ੋਖਮ ਵਾਲੇ ਵੀਆਈਪੀਜ਼ ਨੂੰ ਇਹ ਫੋਰਸ ਸੁਰੱਖਿਆ ਪ੍ਰਦਾਨ ਕਰਦੀ ਹੈ। ਇਸ ਸੁਰੱਖਿਆ ਘੇਰੇ 'ਚ ਹਰੇਕ ਵੀਆਈਪੀ ਨਾਲ ਆਧੁਨਿਕ ਹਥਿਆਰਾਂ ਨਾਲ ਲੈਸ ਲਗਭਗ ਦੋ ਦਰਜ਼ਨ ਕਮਾਂਡੋਜ਼ ਤਾਇਨਾਤ ਰਹਿੰਦੇ ਹਨ। ਸੁਰੱਖਿਆ ਸੰਸਥਾ ਦੇ ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ, "ਐਨਐਸਜੀ ਦੀ ਸੁਰੱਖਿਆ ਡਿਊਟੀ ਨੂੰ ਛੇਤੀ ਹੀ ਅਰਧ ਸੈਨਿਕ ਬਲਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਵੀ ਐਨਐਸਜੀ ਹੀ ਸੁਰੱਖਿਆ ਪ੍ਰਦਾਨ ਕਰਦੀ ਹੈ।
 

 

ਐਨਐਸਜੀ ਦੀ ਸੁਰੱਖਿਆ ਉੱਤਰ ਪ੍ਰਦੇਸ਼ ਦੀ ਸਾਬਕਾ ਸੀਐਮ ਮਾਇਆਵਤੀ, ਮੁਲਾਇਮ ਸਿੰਘ ਯਾਦਵ, ਚੰਦਰਬਾਬੂ ਨਾਇਡੂ, ਪ੍ਰਕਾਸ਼ ਸਿੰਘ ਬਾਦਲ, ਫਾਰੂਕ ਅਬਦੁੱਲਾ, ਅਸਾਮ ਦੇ ਸੀਐਮ ਸਰਬਾਨੰਦ ਸੋਨੋਵਾਲ, ਭਾਜਪਾ ਨੇਤਾ ਅਤੇ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ ਨੂੰ ਵੀ ਮਿਲੀ ਹੋਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲੇ ਦਾ ਵਿਚਾਰ ਹੈ ਕਿ ਰਾਸ਼ਟਰੀ ਸੁਰੱਖਿਆ ਗਾਰਡ (ਐਨਐਸਜੀ) ਨੂੰ ਆਪਣਾ ਧਿਆਨ ਅੱਤਵਾਦੀ ਨੂੰ ਰੋਕਣ, ਜਹਾਜ਼ ਹਾਈਜੈਕਿੰਗ ਵਿਰੁੱਧ ਮੁਹਿੰਮ ਆਦਿ 'ਤੇ ਕੇਂਦਰਿਤ ਕਰਨਾ ਚਾਹੀਦਾ ਹੈ। ਵੀਆਈਪੀਜ਼ ਸੁਰੱਖਿਆ ਦੀ ਜਿੰਮੇਵਾਰੀ ਨਾਲ ਐਨਐਸਜੀ 'ਤੇ ਵਾਧੂ ਬੋਝ ਪੈ ਰਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Government decides to withdraw NSG from VIP security duties