ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰ ਵੱਲੋਂ ਲੌਕਡਾਊਨ ਦੌਰਾਨ ਗ਼ਰੀਬਾਂ ਦੀ ਮਦਦ ਦੇ ਜਤਨਾਂ ’ਚ ਤੇਜ਼ੀ

ਕੇਂਦਰ ਵੱਲੋਂ ਲੌਕਡਾਊਨ ਦੌਰਾਨ ਗ਼ਰੀਬਾਂ ਦੀ ਮਦਦ ਦੇ ਜਤਨਾਂ ’ਚ ਤੇਜ਼ੀ

ਕੋਰੋਨਾ–ਵਾਇਰਸ ਉੱਤੇ ਛੇਤੀ ਤੋਂ ਛੇਤੀ ਕਾਬੂ ਪਾਉਣ ਲਈ ਰਾਸ਼ਟਰ–ਪੱਧਰੀ ਲੌਕਡਾਊਨ ਦੌਰਾਨ ਗ਼ਰੀਬ ਜਨਤਾ ਉੱਤੇ ਪੈ ਰਹੇ ਵਿੱਤੀ ਬੋਝ ਨੂੰ ਧਿਆਨ ’ਚ ਰੱਖਦਿਆਂ, ਕੇਂਦਰ ਸਰਕਾਰ ਨੇ ਉਨ੍ਹਾਂ ਲੋਕਾਂ ਦੀ ਦੇਖਭਾਲ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ, ਜਿਨ੍ਹਾਂ ਕੋਲ ਹੁਣ ਕਮਾਈ ਦਾ ਕੋਈ ਸਾਧਨ ਨਹੀਂ ਹੈ।

 

 

ਇਨ੍ਹਾਂ ਕਦਮਾਂ ’ਚ ਕੇਂਦਰ ਸਰਕਾਰ ਦੀਆਂ – ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ’ ’ਚ ਸ਼ਾਮਲ ਵਿਭਿੰਨ ਲਾਭ ਯੋਜਨਾਵਾਂ ਅਧੀਨ 32 ਕਰੋੜ ਤੋਂ ਵੱਧ ਗ਼ਰੀਬਾਂ ਲਈ 29,000 ਕਰੋੜ ਰੁਪਏ ਦੀ ਵੱਧ ਦੀ ਵਿੱਤੀ ਸਹਾਇਤਾ ਸ਼ਾਮਲ ਹੈ। ਇਹ ਪੈਕੇਜ ਬਜ਼ੁਰਗਾਂ, ਵਿਧਵਾਵਾਂ ਤੇ ਦਿਵਯਾਂਗ ਵਿਅਕਤੀਆਂ, ਸਿਹਤ ਕਰਮਚਾਰੀਆਂ, ਪ੍ਰਧਾਨ ਮੰਤਰੀ ਜਨ–ਧਨ ਯੋਜਨਾ, ਪੀਐੱਮ–ਕਿਸਾਨ, ਪੀਐੱਮ ਗ਼ਰੀਬ ਕਲਿਆਣ ਅੰਨ ਯੋਜਨਾ ਆਦਿ ਦੇ ਲਾਭਪਾਤਰੀਆਂ ਨੂੰ ਆਪਣੇ ਘੇਰੇ ’ਚ ਲੈਂਦਾ ਹੈ।

 

 

ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਇਸ ਖੇਤਰ ਦੇ ਵਿਭਿੰਨ ਰਾਜਾਂ ਦੇ ਕੁਝ ਲਾਭਪਾਤਰੀਆਂ ਨਾਲ ਗੱਲਬਾਤ ਤੋਂ ਇਹੋ ਤੱਥ ਸਾਹਮਣੇ ਆਇਆ ਹੈ ਕਿ ਉਨ੍ਹਾਂ ’ਚ ਸੰਤੁਸ਼ਟੀ ਤੇ ਖੁਸ਼ੀ ਦਾ ਇੱਕ ਪੱਧਰ ਪਾਇਆ ਜਾ ਰਿਹਾ ਹੈ।

 

 

ਬਠਿੰਡਾ ਨਿਵਾਸੀ ਮਹਾਲਕਸ਼ਮੀ ਕੇਂਦਰ ਸਰਕਾਰ ਤੋਂ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਅਧੀਨ ‘ਡਾਇਰੈਕਟ ਬੈਨੇਫ਼ਿਟ ਟ੍ਰਾਂਸਫ਼ਰ’ ਰਾਹੀਂ ਆਪਣੇ ਖਾਤੇ ’ਚ ਆਏ 500 ਰੁਪਏ ਲੈਣ ਤੋਂ ਬਾਅਦ ਕਾਫ਼ੀ ਤਸੱਲੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੌਕਡਾਊਨ ਦੌਰਾਨ ਧਨ ਹਾਸਲ ਕਰਨ ’ਤੇ ਖੁਸ਼ੀ ਹੋ ਰਹੀ ਹੈ ਕਿਉਂਕਿ ਉਸ ਨਾਲ ਉਨ੍ਹਾਂ ਰਾਸ਼ਨ ਸਮੇਤ ਆਪਣੀ ਰੋਜ਼ਮੱਰਾ ਦੀ ਜ਼ਰੂਰਤ ਵਾਲੀਆਂ ਚੀਜ਼ਾਂ ਖ਼ਰੀਦ ਲਈਆਂ ਸਨ। ਸੰਗਰੂਰ ਦੇ ਕਰਮਜੀਤ ਕੌਰ ਦੇ ਵੀ ਕੁਝ ਅਜਿਹੇ ਹੀ ਵਿਚਾਰ ਸਨ।

 

 

ਉੱਧਰ ਅਜਨਾਲਾ, ਅੰਮ੍ਰਿਤਸਰ ਦੇ ਸਰਬਜੀਤ ਕੌਰ, ਪੀਐੱਮ ਉੱਜਵਲਾ ਯੋਜਨਾ ਅਧੀਨ ਇੱਕ ਮੁਫ਼ਤ ਘਰੇਲੂ ਗੈਸ ਸਿਲੰਡਰ ਲੈ ਕੇ ਕਾਫ਼ੀ ਮੁਸਕਰਾ ਰਹੇ ਸਨ। ਇਸ ਕੌਮੀ ਯੋਜਨਾ ਅਧੀਨ, ਸਮੁੱਚੇ ਦੇਸ਼ ’ਚ ਲਾਭਪਾਤਰੀਆਂ ਨੂੰ 97.8 ਲੱਖ ਸਿਲੰਡਰ ਮੁਫ਼ਤ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਯੋਜਨਾ ਤੋਂ ਜਾਣੂ ਹਨ ਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਮੌਜੂਦਾ ਸਥਿਤੀ ਦੌਰਾਨ ਦਿੱਤੇ ਜਾਣ ਵਾਲੇ ਤਿੰਨ ਸਿਲੰਡਰਾਂ ਵਿੱਚੋਂ ਇੱਕ ਮਿਲ ਗਿਆ ਹੈ ਤੇ ਧਨ ਉਨ੍ਹਾਂ ਦੇ ਖਾਤੇ ’ਚ ਆ ਗਿਆ ਹੈ।

 

 

ਉੱਤਰ ਪ੍ਰਦੇਸ਼ ਤੋਂ ਇੱਕ ਪ੍ਰਵਾਸ਼ੀ ਮਜ਼ਦੂਰ ਕਮਲੇਸ਼, ਜੋ ਹਿਮਾਚਲ ਪ੍ਰਦੇਸ਼ ਦੇ ਧਾਮੀ ’ਚ ਫਸ ਗਏ ਹਨ ਤੇ ਜਿੱਥੇ ਉਹ ਆਪਣੀ ਉਪਜੀਵਕਾ ਲਈ ਕੰਮ ਕਰਦੇ ਹਨ, ਨੇ ਦੱਸਿਆ ਕਿ ਉਨ੍ਹਾਂ ਕੋਲ ਖਾਣ ਲਈ ਕੁਝ ਵੀ ਨਹੀਂ ਬਚਿਆ ਸੀ ਪਰ ਹੁਣ ਉਹ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਅਧੀਨ ਮਿਲੇ ਰਾਸ਼ਨ ਤੋਂ ਖੁਸ਼ ਹਨ। ਉਹ ਪੂਰੇ ਦੇਸ਼ ’ਚ ਲੌਕਡਾਊਨ ਦੌਰਾਨ ਸਰਕਾਰ ਵੱਲੋਂ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਖ਼ਿਆਲ ਰੱਖੇ ਜਾਣ ਕਾਰਨ ਬਹੁਤ ਧੰਨਵਾਦੀ ਸਨ।

 

 

ਬਿਲਾਸਪੁਰ ਦੇ ਇੱਕ ਕਿਸਾਨ ਅਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀ ਪਰਵਿੰਦਰ ਕੁਮਾਰ ਨੇ ਸੁਝਾਅ ਦਿੱਤਾ ਕਿ ਅਜਿਹੀ ਯੋਜਨਾ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਉਨ੍ਹਾਂ ਦੇ ਖਾਤੇ ’ਚ ਪਹਿਲੀ ਕਿਸ਼ਤ ਆ ਗਈ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤੋਂ ਬਹੁਤਿਆਂ ਨੂੰ ਫ਼ਾਇਦਾ ਹੋਇਆ ਹੈ।

 

 

ਸੋਲਨ (ਹਿਮਾਚਲ ਪ੍ਰਦੇਸ਼) ਦੇ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਦੇ ਇੱਕ ਹੋਰ ਲਾਭਪਾਤਰੀ ਰੁਕਮਣੀ ਨੇ ਆਪਣੇ ਖਾਤੇ ਵਿੱਚ ਬੁਢਾਪਾ ਪੈਨਸ਼ਨ ਜਮ੍ਹਾ ਹੋਣ ’ਤੇ ਕੇਂਦਰ ਦਾ ਧੰਨਵਾਦ ਕੀਤਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਚੀਜ਼ਾਂ ਖ਼ਰੀਦਣ ’ਚ ਮਦਦ ਮਿਲੀ ਹੈ। ਸਰਕਾਰ ਨੇ 2.82 ਕਰੋੜ ਦੇ ਲਗਭਗ ਵਿਧਵਾਵਾਂ, ਬਜ਼ੁਰਗਾਂ ਤੇ ਸਰੀਰਕ ਤੌਰ ’ਤੇ ਦਿਵਯਾਂਗ ਵਿਅਕਤੀਆਂ ਨੂੰ 1,400 ਕਰੋੜ ਰੁਪਏ ਵੰਡੇ ਸਨ।

 

 

ਸਰਕਾਰ ਵੱਲੋਂ ਜਿਸ ਢੰਗ ਨਾਲ ਲਾਭਪਾਤਰੀਆਂ ਦਾ ਖ਼ਿਆਲ ਰੱਖਿਆ ਜਾ ਰਿਹਾ ਹੈ ਤੇ ਉਨ੍ਹਾਂ ਦੀ ਚਿੰਤਾ ਕੀਤੀ ਜਾ ਰਹੀ ਹੈ, ਉਸ ਤੋਂ ਕੋਵਿਡ–19 ਨਾਲ ਜੰਗ ਵਿੱਚ ਪ੍ਰਧਾਨ ਮੰਤਰੀ ਦਾ ਆਦਰਸ਼ ਵਾਕ – ‘ਜਾਨ ਭੀ, ਜਹਾਨ ਭੀ’ ਸਾਰਥਕ ਸਿੱਧ ਹੁੰਦਾ ਦਿਸਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Government helping the needy persons during Lockdown