ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ ’ਤੇ ਕੇਂਦਰ ਦੀ ਚੌਕਸ ਨਜ਼ਰ

ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ ’ਤੇ ਕੇਂਦਰ ਦੀ ਚੌਕਸ ਨਜ਼ਰ

ਫ਼ਾਰਮਾਸਿਊਟੀਕਲਜ਼ ਵਿਭਾਗ ਦੇ ਸਕੱਤਰ ਤੇ ਉਨ੍ਹਾਂ ਦੇ ਨਾਲ ਐੱਨਪੀਪੀਏ, ਡੀਸੀਜੀ(ਆਈ) (NPPA, DCG(I)) ਦੇ ਚੇਅਰਪਰਸਨ ਦੀ ਪ੍ਰਧਾਨਗੀ ਹੇਠ ਵਿਡੀਓ ਕਾਨਫ਼ਰੰਸਿੰਗ ਰਾਹੀਂ 20 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਰਾਜ ਡ੍ਰੱਗ ਕੰਟਰੋਲਰਜ਼ (ਐੱਸਡੀਸੀਜ਼ – SDCs) ਨਾਲ ਕੋਵਿਡ ਤੋਂ ਪਹਿਲਾਂ ਅਤੇ ਕੋਵਿਡ ਤੋਂ ਬਾਅਦ ਫ਼ਾਰਮਾਸਿਉਟੀਕਲ ਤੇ ਮੈਡੀਕਲ ਉਪਕਰਣ ਨਿਰਮਾਣ ਇਕਾਈਆਂ ਦੇ ਕੰਮਕਾਜ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਹੋਈ।

 

 

ਫ਼ਾਰਮਾਸਿਊਟੀਕਲਜ਼ ਵਿਭਾਗ ਦੇ ਸਕੱਤਰ ਨੇ ਸਾਰੇ ਰਾਜ ਡ੍ਰੱਗ ਕੰਟਰੋਲਰਜ਼ ਦੇ ਜਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਅਧਿਕਾਰੀਆਂ ਨਾਲ ਨਿਯਮਤ ਰੂਪ ਵਿੱਚ ਗੱਲਬਾਤ ਕਰਦੇ ਰਹਿਣ ਤੇ ਉਨ੍ਹਾਂ ਦੀ ਮਦਦ ਨਾਲ ਨਿਰਮਾਣ ਇਕਾਈਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਉਣ, ਤਾਂ ਜੋ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਕੋਈ ਕਿੱਲਤ ਨਾ ਹੋਵੇ। ਉਤਪਾਦਨ ਪੱਧਰ, ਪ੍ਰਤੀਸ਼ਤਤਾ ਨਿਰਮਾਣ (ਕੋਵਿਡ ਤੋਂ ਪਹਿਲਾਂ ਤੇ ਬਾਅਦ ’ਚ) ਅਤੇ ਦੇਸ਼ ਵਿੱਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ।

 

 

ਰਾਜ ਡ੍ਰੱਗਜ਼ ਕੰਟਰੋਲਰਜ਼ (SDCs) ਨੂੰ ਬੇਨਤੀ ਕੀਤੀ ਗਈ ਕਿ ਉਹ ਕੋਵਿਡ–19 ਦੇ ਇਲਾਜ–ਪ੍ਰਬੰਧ ਲਈ ਲੋੜੀਂਦੀਆਂ ਜ਼ਰੂਰੀ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਉਪਲਬਧਤਾ ਯਕੀਨੀ ਬਣਾਉਣ। ਉਨ੍ਹਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਸੀ ਕਿ ਉਹ ਆਪਣੀ ਨਿਰਮਾਣ ਸਮਰੱਥਾ ਦੀ ਮੁਕੰਮਲ ਸਮਰੱਥਾ ਦੀ ਉਪਯੋਗਤਾ ਯਕੀਨੀ ਬਣਾਉਣ, ਤਾਂ ਜੋ ਸਾਰੇ ਪੱਧਰਾਂ ਉੱਤੇ ਵਾਜਬ ਸਟਾਕ ਬਿਨਾ ਕਿਸੇ ਅੜਿੱਕੇ ਦੇ ਉਪਲਬਧ ਕਰਵਾਏ ਜਾ ਸਕਣ।

 

 

ਰਾਜ ਡ੍ਰੱਗਜ਼ ਕੰਟਰੋਲਰਜ਼ ਨੇ ਭਰੋਸਾ ਦਿਵਾਇਆ ਕਿ ਉਹ ਉਤਪਾਦਨ ਪੱਧਰ, ਕੰਮ ਕਰਨ ਵਾਲੇ ਕਰਮਚਾਰੀਆਂ ਦੀ ਹਾਜ਼ਰੀ, ਲੌਜਿਸਟਿਕਸ ਮਦਦ ਵਿੱਚ ਵਾਧਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹਨ, ਤਾਂ ਜੋ ਦੇਸ਼ ਵਿੱਚ ਦਵਾਈਆਂ ਤੇ ਮੈਡੀਕਲ ਉਪਕਰਣਾਂ ਦੇ ਸੁਖਾਵੇਂ ਤਰੀਕੇ ਨਿਰਮਾਣ, ਵੰਡ ਤੇ ਉਪਲਬਧਤਾ ਨੂੰ ਯਕੀਨੀ ਬਣਾਇਆ ਜਾ ਸਕੇ।

 

 

ਸਕੱਤਰ, ਫ਼ਾਰਮਾਸਿਊਟਕਲਜ਼ ਵਿਭਾਗ ਨੇ ਸਾਰੇ ਰਾਜ ਡ੍ਰੱਗਜ਼ ਕੰਟਰੋਲਰਜ਼ ਨੂੰ ਹਦਾਇਤ ਕੀਤੀ:

ਪੂਰੀ ਸਮਰੱਥਾ ਨਾਲ ਕੰਮ ਕਰਨਾ ਯਕੀਨੀ ਬਣਾਉਣ ਲਈ ਨਿਰਮਾਣ ਦੀ ਪ੍ਰਤੀਸ਼ਤਤਾ ਵਧਾਓ ਅਤੇ ਦਵਾਈਆਂ ਦੀ ਉਪਲਬਧਤਾ ਵਧਾਓ।

 

 

ਸਾਰੀਆਂ ਸਬੰਧਤ ਸਥਾਨਕ ਅਥਾਰਟੀਜ਼ ਦੇ ਤਾਲਮੇਲ ਨਾਲ ਦਵਾਈਆਂ ਤੇ ਉਪਕਰਣਾਂ ਦੀ ਲੌਜਿਸਟਿਕਸ, ਕਰਮਚਾਰੀਆਂ ਦੀ ਆਵਾਜਾਈ, ਸਹਾਇਕ ਇਕਾਈ ਨਾਲ ਸਬੰਧਤ ਸਾਰੀਆਂ ਸਮੱਸਿਆਵਾਂ ਹੱਲ ਕਰੋ।

 

 

ਦਵਾਈਆਂ ਤੇ ਮੈਡੀਕਲ ਉਪਕਰਣਾਂ ਦੀ ਜ਼ਖੀਰੇਬਾਜ਼ੀ ਅਤੇ ਕੀਮਤ–ਵਾਧੇ ਦੀ ਨਿਗਰਾਨੀ ਰੱਖੀ ਜਾਵੇ ਤੇ ਅਜਿਹੇ ਮਾਮਲੇ ’ਚ ਕਾਰਵਾਈ ਕੀਤੀ ਜਾਵੇ।

 

 

ਸਾਰੇ ਰਾਜਾਂ ਵੱਲੋਂ ਦਵਾਈਆਂ ਤੇ ਉਪਕਰਣ ਨਿਰਮਾਣ ਇਕਾਈਆਂ ਦੀ ਜਾਣਕਾਰੀ ਸਾਫ਼ਟ–ਕਾਪੀ ਵਿੱਚ ਜ਼ਰੂਰ ਮੁਹੱਈਆ ਕਰਵਾਈ ਜਾਵੇ।

 

 

ਸਾਰੇ ਰਾਜ ਡ੍ਰੱਗਜ਼ ਕੰਟਰੋਲਰਜ਼ ਵੱਲੋਂ ਹਾਈਡ੍ਰੋਕਸੀਕਲੋਰੋਕੁਈਨ, ਐਜ਼ੀਥਰੋਮਾਈਸਿਨ ਅਤੇ ਪੈਰਾਸੀਟਾਮੋਲ ਸੂਤਰੀਕਰਣ ਦੀ ਉਪਲਬਧਤਾ ਉੱਤੇ ਨਜ਼ਰ ਰੱਖੀ ਜਾਵੇ।

 

 

ਸਿਹਤ ਤੇ ਪਰਿਵਾਰ ਭਲਾਈ ਵੱਲੋਂ ਸਰਕੂਲੇਟ ਕਰ ਕੇ ਦੱਸੀਆਂ 55+97 ਜ਼ਰੂਰੀ ਦਵਾਈਆਂ ਉੱਤੇ ਨਿਯਮਤ ਆਧਾਰ ’ਤੇ ਨਿਗਰਾਨੀ ਰੱਖੀ ਜਾਵੇ ਤੇ ਉਨ੍ਹਾਂ ਦੇ ਅੰਕੜੇ ਮੁਹੱਈਆ ਕਰਵਾਏ ਜਾਣ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Government s surveillance over availability of Drugs and Medical Equipments