ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

CAA ਤੁਰੰਤ ਬਿਨਾ ਸ਼ਰਤ ਵਾਪਸ ਲਵੇ ਕੇਂਦਰ ਸਰਕਾਰ: ਗੋਆ ਚਰਚ

CAA ਤੁਰੰਤ ਬਿਨਾ ਸ਼ਰਤ ਵਾਪਸ ਲਵੇ ਕੇਂਦਰ ਸਰਕਾਰ: ਗੋਆ ਚਰਚ

ਗੋਆ ਤੇ ਦਮਨ ਦੇ ਆਰਚ–ਬਿਸ਼ਪ ਫ਼ਾਦਰ ਫ਼ਿਲਿਪ ਨੇਰੀ ਫ਼ੇਰਾਓ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਅਤੇ ਬਿਨਾ ਕਿਸੇ ਸ਼ਰਤ ਦੇ ‘ਨਾਗਰਿਕਤਾ ਸੋਧ ਕਾਨੂੰਨ’ (CAA) ਵਾਪਸ ਲਵੇ ਅਤੇ ਅਸਹਿਮਤੀ ਪ੍ਰਗਟਾਉਣ ਦੇ ਅਧਿਕਾਰ ਨੂੰ ਦਬਾਉਣਾ ਬੰਦ ਕਰੇ।

 

 

ਆਰਚ–ਬਿਸ਼ਪ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਰਾਸ਼ਟਰੀ ਨਾਗਰਿਕ ਰਜਿਸਟਰ (NRC) ਅਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਨੂੰ ਦੇਸ਼ ਭਰ ਵਿੱਚ ਲਾਗੂ ਨਾ ਕਰਨ ਦੀ ਅਪੀਲ ਵੀ ਕੀਤੀ ਹੈ।

 

 

ਗੋਆ ਗਿਰਜਾਘਰ ਦੀ ਇੱਕ ਸ਼ਾਖਾ ‘ਸੁਸਾਇਟੀ ਫ਼ਾਰ ਸੋਸ਼ਲ ਕਮਿਊਨੀਕੇਸ਼ਨਜ਼ ਮੀਡੀਆ’ ਨੇ ਕੱਲ੍ਹ ਇੱਕ ਬਿਆਨ ’ਚ ਕਿਹਾ ਕਿ ਆਰਚ–ਬਿਸ਼ਪ ਤੇ ਗੋਆ ਦਾ ਕੈਥੋਲਿਕ ਮਸੀਹੀ ਭਾਈਚਾਰਾ ਸਰਕਾਰ ਨੂੰ ਭਾਰਤ ਦੇ ਲੱਖਾਂ ਲੋਕਾਂ ਦੀ ਆਵਾਜ਼ਸੁਣ, ਅਸਹਿਮਤੀ ਜ਼ਾਹਿਰ ਕਰਨ ਦੇ ਅਧਿਕਾਰ ਨੂੰ ਨਾ ਦਬਾਉਣ ਤੇ ਇਨ੍ਹਾਂ ਸਭ ਤੋਂ ਵੱਧ ਵੱਧ CAA ਵਾਪਸ ਲੈਣ ਤੇ NRC ਅਤੇ NPR ਲਾਗੂ ਨਾ ਕਰਨ ਦੀ ਅਪੀਲ ਕਰਦਾ ਹੈ।

ਗੋਆ ਤੇ ਦਮਨ ਦੇ ਆਰਚ–ਬਿਸ਼ਪ ਫ਼ਾਦਰ ਫ਼ਿਲਿਪ ਨੇਰੀ ਫ਼ੇਰਾਓ

 

ਗਿਰਜਾਘਰ ਨੇ ਅੱਗੇ ਕਿਹਾ ਹੈ ਕਿ CAA, NRC ਅਤੇ NPR ‘ਫੁੱਟ–ਪਾਊ ਤੇ ਭੇਦਭਾਵਪੂਰਨ’ ਹੈ ਤੇ ਇਹ ਯਕੀਨੀ ਤੌਰ ’ਤੇ ਸਾਡੇ ਜਿਹੇ ਬਹੁ–ਸਭਿਆਚਾਰਕ ਲੋਕਤੰਤਰ ਉੱਤੇ ਨਾਂਹ–ਪੱਖੀ ਤੇ ਨੁਕਸਾਨਦੇਹ ਅਸਰ ਪਾਵੇਗਾ।

 

 

ਭਾਰਤ ਦੀਆਂ ਘੱਟ–ਗਿਣਤੀਆਂ ਪੂਰੀ ਇੱਕਜੁਟਤਾ ਨਾਲ ਭਾਰਤ ਸਰਕਾਰ ਦੇ ਇਨ੍ਹਾਂ ਨਵੇਂ ਕਦਮਾਂ ਦੇ ਵਿਰੁੱਧ ਹਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Government to withdraw CAA immediately without any condition says Goa Church