ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਰਾਜਾਂ ’ਤੇ ਕੋਈ ਭਾਸ਼ਾ ਨਹੀਂ ਠੋਸੇਗੀ ਕੇਂਦਰ ਸਰਕਾਰ’

‘ਰਾਜਾਂ ’ਤੇ ਕੋਈ ਭਾਸ਼ਾ ਨਹੀਂ ਠੋਸੇਗੀ ਕੇਂਦਰ ਸਰਕਾਰ’

ਦੇਸ਼ ਦੇ ਸਕੂਲਾਂ ਵਿੱਚ ਤ੍ਰੈ–ਭਾਸ਼ੀ ਫ਼ਾਰਮੂਲੇ ਸਬੰਧੀ ਨਵੀਂ ਸਿੱਖਿਆ ਨੀਤੀ ਦੇ ਖਰੜੇ ਉੱਤੇ ਉੱਠੇ ਵਿਵਾਦ ਤੋਂ ਬਾਅਦ ਮਨੁੱਖੀ ਸਰੋਤ ਵਿਕਾਸ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਸ੍ਰੀ ਰਮੇਸ਼ ਪੋਖਰੀਆਲ ਨਿਸ਼ੰਕ ਨੇ ਸਪੱਸ਼ਟ ਕੀਤਾ ਹੈ ਕਿ ਸਰਕਾਰ ਆਪਣੀ ਨੀਤੀ ਅਧੀਨ ਸਾਰੀਆਂ ਭਾਰਤੀ ਭਾਸ਼ਾਵਾਂ ਦੇ ਵਿਕਾਸ ਲਈ ਪ੍ਰਤੀਬੱਧ ਹੈ ਤੇ ਕਿਸੇ ਵੀ ਸੂਬੇ ਉੱਤੇ ਕੋਈ ਭਾਸ਼ਾ ਨਹੀਂ ਠੋਸੀ ਜਾਵੇਗੀ।

 

 

ਸ੍ਰੀ ਨਿਸ਼ੰਕ ਨੇ ਇਹ ਸਪੱਸ਼ਟ ਕੀਤਾ ਕਿ ਬੀਤੇ ਦਿਨੀਂ ਨਵੀਂ ਸਿੱਖਿਆ ਨੀਤੀ ਦਾ ਖਰੜਾ ਹਾਸਲ ਹੋਇਆ ਹੈ, ਇਹ ਇੱਕ ਰਿਪੋਰਟ ਹੈ। ਉਨ੍ਹਾਂ ਦੱਸਿਆ ਕਿ ਇਸ ਬਾਰੇ ਹਾਲੇ ਆਮ ਜਨਤਾ ਤੇ ਵੱਖੋ–ਵੱਖਰੀਆਂ ਧਿਰਾਂ ਦੀ ਰਾਇ ਲਈ ਜਾਵੇਗੀ, ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਹੋਵੇਗਾ। ਉਨ੍ਹਾਂ ਕਿਹਾ ਕਿ ਕਿਤੇ ਨਾ ਕਿਤੇ ਲੋਕਾਂ ਨੂੰ ਕੋਈ ਗ਼ਲਤਫ਼ਹਿਮੀ ਹੋਈ ਹੈ।

 

 

ਸ੍ਰੀ ਨਿਸ਼ੰਕ ਨੇ ਇਹ ਵੀ ਕਿਹਾ ਕਿ ਸਾਡੀ ਸਰਕਾਰ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੀ ਹੈ ਤੇ ਅਸੀਂ ਸਾਰੀਆਂ ਭਾਸ਼ਾਵਾਂ ਦੇ ਵਿਕਾਸ ਲਈ ਪ੍ਰਤੀਬੱਧ ਹੈ। ਕਿਸੇ ਸੂਬੇ ’ਤੇ ਕੋਈ ਭਾਸ਼ਾ ਨਹੀਂ ਠੋਸੀ ਜਾਵੇਗੀ। ਇਹੋ ਸਾਡੀ ਨੀਤੀ ਹੈ, ਇਸ ਲਈ ਇਸ ਬਾਰੇ ਵਿਵਾਦ ਦਾ ਕੋਈ ਸੁਆਲ ਨਹੀਂ ਹੈ।

 

 

ਇੱਥੇ ਵਰਨਣਯੋਗ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਕੇ. ਕਸਤੂਰੀਰੰਗਨ ਕਮੇਟੀ ਨੇ ਨਵੀਂ ਸਿੱਖਿਆ ਨੀਤੀ ਦਾ ਖਰੜਾ ਸਰਕਾਰ ਨੂੰ ਸੌਂਪਿਆ ਸੀ। ਇਸ ਅਧੀਨ ਨਵੀਂ ਸਿੱਖਿਆ ਨੀਤੀ ਵਿੱਚ ਤਿੰਨ–ਭਾਸ਼ਾ ਪ੍ਰਣਾਲੀ ਨੂੰ ਲੈ ਕੇ ਕੇਂਦਰ ਦੇ ਪ੍ਰਸਤਾਵ ਉੱਤੇ ਹੰਗਾਮਾ ਸ਼ੁਰੂ ਹੋ ਗਿਆ।

 

 

ਇਸੇ ਕਾਰਨ ਤਾਮਿਲ ਨਾਡੂ ਤੋਂ ਵਿਰੋਧ ਦੀ ਆਵਾਜ਼ ਉਠ ਰਹੀ ਹੈ। ਡੀਐੱਮਕੇ ਦੇ ਰਾਜ ਸਭਾ ਮੈਂਬਰ ਤਿਰੁਚੀਸਿਵਾ ਤੇ ਮੱਕਲ ਨਿਧੀ ਮੈਯਮ ਦੇ ਆਗੂ ਕਮਲ ਹਾਸਲ ਨੇ ਵੀ ਇਸ ਦਾ ਵਿਰੋਧ ਕੀਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Government will not impose any language on states