ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀਮਤ ਘਟਾਉਣ ਲਈ ਕੇਂਦਰ ਨੇ ਵਿਦੇਸ਼ ਤੋਂ ਮੰਗਵਾਏ 1 ਲੱਖ ਟਨ ਪਿਆਜ਼

ਕੀਮਤ ਘਟਾਉਣ ਲਈ ਕੇਂਦਰ ਨੇ ਵਿਦੇਸ਼ ਤੋਂ ਮੰਗਵਾਏ 1 ਲੱਖ ਟਨ ਪਿਆਜ਼

ਪਿਆਜ਼ ਦੀਆਂ ਆਕਾਸ਼ ਨੂੰ ਛੋਹੰਦੀਆਂ ਕੀਮਤਾਂ ਨੂੰ ਕਾਬੂ ਹੇਠ ਕਰਨ ਲਈ ਕੇਂਦਰ ਸਰਕਾਰ ਨੇ ਇੱਕ ਵੱਡਾ ਫ਼ੈਸਲਾ ਲੈਂਦਿਆਂ MMTC ਨੂੰ ਇੱਕ ਲੱਖ ਟਨ ਪਿਆਜ਼ ਦਰਾਮਦ ਕਰਨ ਦੀ ਹਦਾਇਤ ਜਾਰੀ ਕੀਤੀ ਹੈ। ਕੇਂਦਰੀ ਖ਼ੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਮੰਤਰੀ ਰਾਮਵਿਲਾਸ ਪਾਸਵਾਨ ਨੇ ਸਨਿੱਚਰਵਾਰ ਨੂੰ ਟਵੀਟ ਰਾਹੀਂ ਦੱਸਿਆ ਕਿ ਸਰਕਾਰ ਨੇ ਇੱਕ ਲੱਖ ਟਨ ਪਿਆਜ਼ ਦਰਾਮਦ ਕਰਨ ਦਾ ਫ਼ੈਸਲਾ ਲਿਆ ਹੈ।

 

 

ਉਨ੍ਹਾਂ ਕਿਹਾ ਕਿ ਸਰਕਾਰ ਨੇ ਪਿਆਜ਼ ਦੀਆਂ ਕੀਮਤਾਂ ਕੰਟਰੋਲ ਕਰਨ ਲਈ ਇੱਕ ਲੱਖ ਟਨ ਪਿਆਜ਼ ਦੀ ਦਰਾਮਦ ਦਾ ਫ਼ੈਸਲਾ ਲਿਆ ਹੈ। MMTC 15 ਨਵੰਬਰ ਤੋਂ 15 ਦਸੰਬਰ ਦੌਰਾਨ ਦਰਾਮਦੀ ਪਿਆਜ਼ ਦੇਸ਼ ਵਿੱਚ ਵੰਡਣ ਲਈ ਉਪਲਬਧ ਕਰਵਾਏਗਾ ਤੇ ਨੈਫ਼ੇਡ ਨੂੰ ਦੇਸ਼ ਦੇ ਹਰੇਕ ਹਿੱਸੇ ਵਿੱਚ ਪਿਆਜ਼ ਪਹੁੰਚਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

 

 

ਇੱਥੇ ਵਰਨਣਯੋਗ ਹੈ ਕਿ ਪਿਆਜ਼ ਦੀਆਂ ਕੀਮਤਾਂ ਉੱਤੇ ਕਾਬੂ ਪਾਉਣ ਲਈ ਕੈਬਿਨੇਟ ਸਕੱਤਰ ਨੇ ਖਪਤਕਾਰ ਮਾਮਲਿਆਂ ਦੇ ਸਕੱਤਰ ਨਾਲ ਇੱਕ ਉੱਚ–ਪੱਧਰੀ ਮੀਟਿੰਗ ਕਰ ਕੇ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਪਿਆਜ਼ ਦੀ ਕਿੱਲਤ ਦੀ ਸਮੀਖਿਆ ਕੀਤੀ।

 

 

MMTC ਨੂੰ ਦੁਬਈ ਤੇ ਹੋਰ ਦੇਸ਼ਾਂ ਤੋਂ ਪਿਆਜ਼ ਦੀ ਦਰਾਮਦ ਕਰ ਕੇ ਦੇਸ਼ ਵਿੱਚ ਉਸ ਦੀ ਉਪਲਬਧਤਾ ਵਧਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt imports 1 lakh tonne onions to decrease prices