ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਲਈ ਛੇਤੀ ਹੋਣਗੇ ਆਮਦਨ–ਟੈਕਸ ’ਚ ਵੱਡੀ ਛੋਟ ਦੇ ਇਹ ਐਲਾਨ

ਆਮ ਆਦਮੀ ਲਈ ਛੇਤੀ ਹੋਣਗੇ ਆਮਦਨ–ਟੈਕਸ ’ਚ ਵੱਡੀ ਛੋਟ ਦੇ ਇਹ ਐਲਾਨ

ਕਾਰਪੋਰੇਟ ਸੈਕਟਰ ਲਈ ਵੱਡੀ ਟੈਕਸ ਛੋਟ ਦਾ ਤੋਹਫ਼ਾ ਦੇਣ ਤੋਂ ਬਾਅਦ ਮੋਦੀ ਸਰਕਾਰ ਹੁਣ ਛੇਤੀ ਹੀ ਵਿਅਕਤੀਗਤ ਆਮਦਨ ਟੈਕਸ ਲਈ ਵੀ ਵੱਡੀ ਰਾਹਤ ਦਾ ਐਲਾਨ ਕਰ ਸਕਦੀ ਹੈ; ਜਿਸ ਲਈ ਟੈਕਸ ਦੇ ਸਲੈਬ ਵਿੱਚ ਵੱਡਾ ਫੇਰ–ਬਦਲ ਕਰਨ ਦੀ ਤਿਆਰੀ ਚੱਲ ਰਹੀ ਹੈ। ਸਿੱਧਾ ਟੈਕਸ ਜ਼ਾਬਤਾ (DTC) ਉੱਤੇ ਕਾਰਜ–ਬਲਾਂ ਦੀਆਂ ਸਿਫ਼ਾਰਸ਼ਾਂ ਉੱਤੇ ਅਮਲ ਕਰਦਿਆਂ ਟੈਕਸ–ਦਰਾਂ ਵਿੱਚ ਕਟੌਤੀ ਕੀਤੀ ਜਾਵੇਗੀ।

 

 

ਮੱਧ ਵਰਗ ਨੂੰ ਤੁਰੰਤਰਾਹਤ ਪਹੁੰਚਾਉਣ ਲਈ ਸਰਕਾਰ ਇੱਕ ਆਰਡੀਨੈਂਸ ਰਾਹੀਂ ਟੈਕਸ–ਦਰਾਂ ਵਿੱਚ ਕਟੌਤੀ ਕਰ ਸਕਦੀ ਹੈ। ਇਸ ਕਦਮ ਨਾਲ ਕਰੋੜਾਂ ਨੌਕਰੀਪੇਸ਼ਾ ਲੋਕਾਂ ਨੂੰ ਫ਼ਾਇਦਾ ਪੁੱਜੇਗਾ; ਜਿਨ੍ਹਾਂ ਦੀ ਤਨਖ਼ਾਹ ਅਰਥ–ਵਿਵਸਥਾ ਵਿੱਚ ਸੁਸਤੀ ਕਾਰਨ ਕਾਫ਼ੀ ਘੱਟ ਵਧੀ ਹੈ ਜਾਂ ਬਿਲਕੁਲ ਵੀ ਨਹੀਂ ਵਧੀ।

 

 

ਸਿਫ਼ਾਰਸ਼ਾਂ ਤਹਿਤ ਪੰਜ ਲੱਖ ਰੁਪਏ ਤੱਕ ਦੀ ਕਮਾਈ ਵਾਲੇ ਵਿਅਕਤੀਆਂ ਨੂੰ ਆਮਦਨ ਟੈਕਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਜਾ ਸਕਦੀ ਹੈ। ਫ਼ਿਲਹਾਲ ਇਹ ਛੋਟ 2.5 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਲਈ ਉਪਲਬਧ ਹੈ। ਹਾਲੇ ਪੰਜ ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਹੈ ਪਰ ਇਸ ਤੋਂ ਵੱਧ ਹੋਣ ’ਤੇ ਗਿਣਤੀ ਢਾਈ ਲੱਖ ਰੁਪਏ ਤੋਂ ਹੁੰਦੀ ਹੈ।

 

 

ਪੰਜ ਲੱਖ ਰੁਪਏ ਤੋਂ 10 ਲੱਖ ਰੁਪਏ ਕਮਾਉਣ ਵਾਲਿਆਂ ਲਈ ਟੈਕਸ–ਦਰ ਘਟਾ ਕੇ 10 ਫ਼ੀ ਸਦੀ ਕੀਤੀ ਜਾ ਸਕਦੀ ਹੈ। ਇੰਝ ਹੀ 10 ਤੋਂ 20 ਲੱਖ ਰੁਪਏ ਸਾਲਾਨਾ ਕਮਾਈ ਵਾਲਿਆਂ ਨੂੰ 20 ਫ਼ੀ ਸਦੀ ਟੈਕਸ ਦੇਣਾ ਹੋਵੇਗਾ। ਕਾਰਜ–ਬਲ (ਟਾਸਕ ਫ਼ੋਰਸ) ਦੀਆਂ ਸਿਫ਼ਾਰਸ਼ਾਂ ਵਿੱਚ ਕਿਹਾ ਗਿਆ ਹੈ ਕਿ 20 ਲੱਖ ਰੁਪਏ ਤੋਂ ਦੋ ਕਰੋੜ ਰੁਪਏ ਤੱਕ ਦੀ ਆਮਦਨ ਉੱਤੇ 30 ਫ਼ੀ ਸਦੀ ਤੇ ਇਸ ਤੋਂ ਵੱਧ ਦੀ ਆਮਦਨ ਉੱਤੇ 35 ਫ਼ੀ ਸਦੀ ਤੱਕ ਆਮਦਨ ਟੈਕਸ ਲਾਉਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt may announce Income Tax exemptions for the common man