ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਰਥਚਾਰੇ ਬਾਰੇ ਕੇਂਦਰੀ ਫ਼ੈਸਲੇ ਗ਼ਲਤ, ਸਰਕਾਰ ਮੇਰੀ ਆਵਾਜ਼ ਨਹੀਂ ਦਬਾ ਸਕਦੀ: ਚਿਦੰਬਰਮ

ਅਰਥਚਾਰੇ ਬਾਰੇ ਕੇਂਦਰੀ ਫ਼ੈਸਲੇ ਗ਼ਲਤ, ਸਰਕਾਰ ਮੇਰੀ ਆਵਾਜ਼ ਨਹੀਂ ਦਬਾ ਸਕਦੀ: ਚਿਦੰਬਰਮ

ਸਾਬਕਾ ਕੇਂਦਰੀ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਦੇਸ਼ ਦੀ ਅਰਥ–ਵਿਵਸਥਾ ਬਾਰੇ ਕੇਂਦਰ ਸਰਕਾਰ ਦੇ ਫ਼ੈਸਲੇ ਗ਼ਲਤ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੰਸਦ ’ਚ ਉਨ੍ਹਾਂ ਦੀ ਆਵਾਜ਼ ਦਬਾ ਨਹੀਂ ਸਕਦੀ। ਸ੍ਰੀ ਚਿਦੰਬਰਮ 106 ਦਿਨਾਂ ਬਾਅਦ ਤਿਹਾੜ ਜੇਲ੍ਹ ’ਚੋਂ ਕੱਲ ਰਿਹਾਅ ਹੋਏ ਸਨ ਤੇ ਅੱਜ ਉਹ ਸੰਸਦ ’ਚ ਪੁੱਜੇ ਸਨ।

 

 

ਸੁਪਰੀਮ ਕੋਰਟ ਨੇ ਸ੍ਰੀ ਚਿਦੰਬਰਮ ਦੀ ਜ਼ਮਾਨਤ ਮਨਜ਼ੂਰ ਕੀਤੀ ਹੈ। ਅੱਜ ਦੁਪਹਿਰੇ 12:30 ਵਜੇ ਉਨ੍ਹਾਂ ਪ੍ਰੈੱਸ ਕਾਨਫ਼ਰੰਸ ਕੀਤੀ; ਜਿੱਥੇ ਉਨ੍ਹਾਂ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇੱਕ ਮੰਤਰੀ ਵਜੋਂ ਉਨ੍ਹਾਂ ਦਾ ਰਿਕਾਰਡ ਬਿਲਕੁਲ ਸਪੱਸ਼ਟ ਹੈ। ਜਿਹੜੇ ਅਧਿਕਾਰੀਆਂ ਨੇ ਉਨ੍ਹਾਂ ਨਾਲ ਕੰਮ ਕੀਤਾ, ਜਿਹੜੇ ਸਨਅਤਕਾਰਾਂ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਜਿਹੜੇ ਪੱਤਰਕਾਰਾਂ ਨੇ ਉਨ੍ਹਾਂ ਨਾਲ ਕਦੇ ਗੱਲ ਕੀਤੀ, ਉਹ ਇਹ ਸਭ ਚੰਗੀ ਤਰ੍ਹਾਂ ਜਾਣਦੇ ਹਨ।

 

 

ਇਸ ਤੋਂ ਪਹਿਲਾਂ ਸ੍ਰੀ ਚਿਦੰਬਰਮ ਨੇ ਅੱਜ ਸੰਸਦ ਭਵਨ ਕੰਪਲੈਕਸ ਅੰਦਰ ਕਾਂਗਰਸੀ ਸੰਸਦ ਮੈਂਬਰਾਂ ਨਾਲ ਪਿਆਜ਼ ਦੀਆਂ ਕੀਮਤਾਂ ਉੱਤੇ ਵਿਰੋਧ ਪ੍ਰਦਰਸ਼ਨ ’ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਹ ਅੱਜ ਮੀਡੀਆ ਨਾਲ ਵੀ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਵਾਪਸ ਆ ਕੇ ਉਹ ਬਹੁਤ ਖ਼ੁਸ਼ ਹਲ।

 

 

ਕਾਂਗਰਸੀ ਸੰਸਦ ਮੈਂਬਰਾਂ ਨੇ ਅੱਜ ਸੰਸਦ ਭਵਨ ਅੰਦਰ ਮਹਾਤਮਾ ਗਾਂਧੀ ਦੇ ਬੁੱਤ ਸਾਹਵੇਂ ਪਿਆਜ਼ ਦੀਆਂ ਵਧਦੀਆਂ ਕੀਮਤਾਂ ਵਿਰੁੱਧ ਰੋਸ ਮੁਜ਼ਾਹਰਾ ਕੀਤਾ, ਜਿੱਥੇ ਸ੍ਰੀ ਚਿਦੰਬਰਮ ਤੋਂ ਇਲਾਵਾ ਗੌਰਵ ਗੋਗੋਈ, ਅਧੀਰ ਰੰਜਨ ਚੌਧਰੀ, ਕੁਮਾਰੀ ਸ਼ੈਲਜਾ, ਕੇ. ਸੁਰੇਸ਼, ਕਾਰਤੀ ਚਿਦੰਬਰਮ ਆਦਿ ਨੇ ਹਿੱਸਾ ਲਿਆ।

 

 

ਕਾਂਗਰਸੀ ਸੰਸਦ ਮੈਂਬਰਾਂ ਦੇ ਹੱਥਾਂ ਵਿੱਚ ਪੋਸਟਰ ਸਨ: ਜਿਨ੍ਹਾਂ ਉੱਤੇ ਲਿਖਿਆ ਸੀ ਕਿ ‘ਮਹਿੰਗਾਈ ’ਤੇ ਪਿਆਜ਼ ਦੀ ਮਾਰ, ਬੰਦ ਕਰੋ ਮੋਦੀ ਸਰਕਾਰ’। ਉਹ ਪਿਆਜ਼ ਦੀ ਕੀਮਤ ਘੱਟ ਕਰਨ ਲਈ ਕਦਮ ਚੁੱਕਣ ਦੀ ਮੰਗ ਵੀ ਕਰ ਰਹੇ ਸਨ। ਕਾਂਗਰਸੀ ਸੰਸਦ ਮੈਂਬਰ ਆਪਣੇ ਨਾਲ ਇੱਕ ਟੋਕਰੀ ਪਿਆਜ਼ ਵੀ ਲੈ ਕੇ ਆਏ ਸਨ।

 

 

ਸ੍ਰੀ ਚਿਦੰਬਰਮ ਅੱਜ ਸਵੇਰੇ ਸੰਸਦ ਦਾ ਸਦਨ ਸ਼ੁਰੂ ਹੋਣ ਵੇਲੇ ਆਏ ਤੇ ਕਾਂਗਰਸ ਦੇ ਸੀਨੀਅਰ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਉਨ੍ਹਾਂ ਨਾਲ ਹੱਥ ਮਿਲਾਉਂਦਿਆਂ ਉਨ੍ਹਾਂ ਨੂੰ ਗਲੇ ਲਾਇਆ। ਕਾਂਗਰਸ ਦੇ ਹੋਰ ਵੀ ਕਈ ਆਗੂਆਂ ਨੇ ਉਨ੍ਹਾਂ ਨਾਲ ਹੱਥ ਮਿਲਾਇਆ। ਅਗਲੀ ਸੀਟ ’ਤੇ ਬੈਠੇ ਸ੍ਰੀ ਚਿਦੰਬਰਮ ਕੋਲ ਏ.ਕੇ. ਐਨਟੋਨੀ ਤੇ ਆਨੰਦ ਸ਼ਰਮਾ ਵੀ ਮੌਜੂਦ ਸਨ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt s decisions over economy wrong Govt can t stop my voice Chidambaram