ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਪੁਲਵਾਮਾ ਧਮਾਕੇ ਪਿੱਛੋਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵਧੀ’

‘ਪੁਲਵਾਮਾ ਧਮਾਕੇ ਪਿੱਛੋਂ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਵਧੀ’

[ ਇਸ ਤੋਂ ਪਿਛਲਾ ਹਿੱਸਾ ਪੜ੍ਹਨ ਲਈ ਇਸੇ ਸਤਰ ਉੱਤੇ ਕਲਿੱਕ ਕਰੋ ]

 

 

ਕਾਰਗਿਲ ਦੀ ਜੰਗ 1999 ’ਚ 3 ਮਈ ਤੋਂ ਸ਼ੁਰੂ ਹੋ ਕੇ 26 ਜੁਲਾਈ ਤੱਕ ਚੱਲੀ ਸੀ। ਅੱਜ 20ਵਾਂ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ। ਉਸ ਵੇਲੇ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਸਨ। ਇਸ ਵੇਲੇ ਉਹ ਪੰਚਕੂਲਾ ’ਚ ਰਹਿ ਰਹੇ ਹਨ।

 

 

 

ਕਾਰਗਿਲ ਵਿਜੇ ਦਿਵਸ ਮੌਕੇ ‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ 79 ਸਾਲਾ ਜਨਰਲ ਵੀਪੀ ਮਲਿਕ ਨੇ ਖ਼ਾਸ ਤੇ ਲੰਮੇਰੀ ਗੱਲਬਾਤ ਕੀਤੀ।

 

 

ਜਨਰਲ ਵੀਪੀ ਮਲਿਕ ਕੋਲ ਕਾਰਗਿਲ ਦੀ ਜੰਗ ਦੇ 60 ਦਿਨਾ ਸੰਘਰਸ਼ ਦੀਆਂ ਅਣਗਿਣਤ ਯਾਦਾਂ ਹਨ। ਇੱਥੇ ‘ਹਿੰਦੁਸਤਾਨ ਟਾਈਮਜ਼ ਪੰਜਾਬੀ’ ਦੇ ਪਾਠਕਾਂ ਦੀ ਦਿਲਚਸਪੀ ਲਈ ਉਸ ਇੰਟਰਵਿਊ ਦੇ ਕੁਝ ਅੰਸ਼ ਪੇਸ਼ ਕਰ ਰਹੇ ਹਾਂ:

 

 

ਜਨਰਲ ਵੀਪੀ ਮਲਿਕ ਨੇ ਦੱਸਿਆ ਕਿ ਕਾਰਗਿਲ ਦੀ ਜੰਗ ਦੌਰਾਨ ਭਾਰਤੀ ਫ਼ੌਜਾਂ ਨੇ ਕੰਟਰੋਲ ਰੇਖਾ (LoC) ਕਿਉਂ ਪਾਰ ਨਹੀਂ ਕੀਤੀ ਸੀ। ਉਨ੍ਹਾਂ ਇਸ ਬਾਰੇ ਵਿਸਥਾਰਪੂਰਬਕ ਦੱਸਿਆ ਕਿ 1998 ’ਚ ਜਦੋਂ ਭਾਰਤ ਨੇ ਪ੍ਰਮਾਣੂ ਪਰੀਖਣ ਕੀਤੇ ਸਨ; ਤਦ ਕੌਮਾਂਤਰੀ ਪੱਧਰ ਉੱਤੇ ਭਾਰਤ ਦੀ ਬਹੁਤ ਜ਼ਿਆਦਾ ਆਲੋਚਨਾ ਹੋਈ ਸੀ। ਵਿਸ਼ਵ ਦੇ ਬਹੁਤ ਸਾਰੇ ਦੇਸ਼ਾਂ ਨੇ ਪਾਬੰਦੀਆਂ ਲਾ ਦਿੱਤੀਆਂ ਸਨ।

 

 

ਇਸੇ ਵਾਜਪਾਈ ਸਰਕਾਰ ਨੇ ਫ਼ੌਜ ਨੂੰ ਕੰਟਰੋਲ ਰੇਖਾ ਦੇ ਪਾਰ ਜਾਣ ਤੋਂ ਵਰਜ ਦਿੱਤਾ ਸੀ ਕਿਉਂਕਿ ਕੌਮਾਂਤਰੀ ਪੱਧਰ ਉੱਤੇ ਮਾਮਲਾ ਹੋਰ ਵਿਗੜ ਜਾਣਾ ਸੀ। ਜਨਰਲ ਮਲਿਕ ਨੇ ਕਿਹਾ ਕਿ ਉਦੋਂ ਕੌਮਾਂਤਰੀ ਪਾਬੰਦੀਆਂ ਕਾਰਨ ਵਿਦੇਸ਼ ਤੋਂ ਤਕਨਾਲੋਜੀ ਮੰਗਵਾਈ ਨਹੀਂ ਸੀ ਜਾ ਸਕਦੀ। ਇਸ ਕਾਰਨ ਅੱਜ ਵਰਗੇ ਰੱਖਿਆ ਉਪਕਰਨ ਭਾਰਤ ਕੋਲ ਨਹੀਂ ਸਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀ ਮਲਿਕ ਨੇ ਕਿਹਾ ਕਿ ਭਾਰਤ ਹੁਣ ਵਿਸ਼ਵ ਪੱਧਰ ਉੱਤੇ ਪਾਕਿਸਤਾਨ ਬਾਰੇ ਇਹ ਸਪੱਸ਼ਟ ਕਰ ਚੁੱਕਾ ਹੈ ਕਿ ਪ੍ਰਮਾਣੂ ਮੁੱਦੇ ਉੱਤੇ ਉਹ ਗ਼ਲਤੀਆਂ ਕਰ ਰਿਹਾ ਹੈ। ਇਸ ਦੇ ਬਾਵਜੂਦ ਭਾਰਤ ਨੂੰ ਆਪਣੀਆਂ ਤਿਆਰੀਆਂ ਰੱਖਣੀਆਂ ਹੋਣਗੀਆਂ; ਆਪਣੀਆਂ ਰੱਖਿਆ ਤੇ ਜੰਗੀ ਤਿਆਰੀਆਂ ਕਰਨੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਹੁਣ ਆਮ ਜਨਤਾ ਸਿਆਸੀ ਲੀਡਰਸ਼ਿਪ ਤੋਂ ਸੁਆਲ ਪੁੱਛਦੀ ਹੈ ਤੇ ਪੁਲਵਾਮਾ ਦੀ ਘਟਨਾ ਤੋਂ ਬਾਅਦ ਇੰਝ ਹੀ ਹੋਇਆ ਹੈ। ਇਸ ਲਈ ਇੱਕੋ ਝਟਕੇ ਵਿੱਚ ਅਸੀਂ 40 ਤੋਂ 50 ਮੌਤਾਂ ਜਾਂ ਸ਼ਹਾਦਤਾਂ ਨੂੰ ਝੱਲ ਨਹੀਂ ਸਕਦੇ।

 

 

ਜਨਰਲ ਵੀਪੀ ਮਲਿਕ ਨੇ ਕਿਹਾ ਕਿ ਮੀਡੀਆ ਕਾਰਨ ਹੁਣ ਲੋਕ ਸਿਆਸੀ ਆਗੂਆਂ ਤੋਂ ਵੀ ਜਵਾਬ ਮੰਗਣ ਲੱਗ ਪਏ ਹਨ।

 

 

ਸੁਆਲਾਂ ਦੇ ਜੁਆਬ ਦਿੰਦਿਆਂ ਜਨਰਲ ਵੀਪੀਮਲਿਕ ਨੇ ਕਿਹਾ ਕਿ ਇਹ ਕਦੇ ਕੋਈ ਪਹਿਲਾਂ ਪਤਾ ਨਹੀਂ ਲਾ ਸਕਦਾ ਕਿ ਜੰਗ ਕਦੋਂ ਸ਼ੁਰੂ ਹੋਵੇਗੀ ਪਰ ਰਾਸ਼ਟਰ ਨੂੰ ਇਸ ਲਈ ਤਿਆਰ ਰਹਿਣਾ ਪੈਂਦਾ ਹੈ। ਆਪਣੀਆਂ ਹਥਿਆਰ ਪ੍ਰਣਾਲੀਆਂ ਬਿਲਕੁਲ ਆਧੁਨਿਕ ਰੱਖਣੀਆਂ ਪੈਂਦੀਆਂ ਹਨ ਕਿ ਤਾਂ ਜੋ ਹੋਰ ਦੇਸ਼ਾਂ ਤੋਂ ਨਿਰਭਰਤਾ ਨਾ ਰਹੇ।

 

 

ਇਸੇ ਲਈ ਕੁੱਲ ਘਰੇਲੂ ਉਤਪਾਦਨ ਉਤਾਂਹ ਜਾਣ ਕਾਰਨ ਰੱਖਿਆ ਬਜਟ ਵੀ ਹਰ ਸਾਲ 5 ਤੋਂ 7 ਫ਼ੀ ਸਦੀ ਵਧ ਜਾਂਦਾ ਹੈ।

 

 

ਜਨਰਲ ਵੀਪੀ ਮਲਿਕ ਨੇ ਕਿਹਾ ਕਿ ਕਾਰਗਿਲ ਦੀ ਜੰਗ ਦੌਰਾਨ ਭਾਵੇਂ ਬਹੁਤ ਜ਼ਿਆਦਾ ਸ਼ਹਾਦਤਾਂ ਹੋਈਆਂ ਪਰ ਜਵਾਨਾਂ ਤੇ ਅਧਿਕਾਰੀਆਂ ਨੇ ਆਪਣੇ ਹੌਸਲੇ ਨਹੀਂ ਢਾਹੇ। ਉਨ੍ਹਾਂ ਦਾ ਮਨੋਬਲ ਸਦਾ ਉੱਚਾ ਬਣਿਆ ਰਿਹਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt s responsibility increased after Pulwama blast