ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨਵੀਂ ਈ–ਕਾਮਰਸ ਨੀਤੀ ਲਿਆਵੇਗੀ ਕੇਂਦਰ ਸਰਕਾਰ

ਨਵੀਂ ਈ–ਕਾਮਰਸ ਨੀਤੀ ਲਿਆਵੇਗੀ ਕੇਂਦਰ ਸਰਕਾਰ

ਸਰਕਾਰ ਈ–ਕਾਮਰਸ ਖੇਤਰ ਦੇ ਸਮੁੱਚੇ ਵਿਕਾਸ ਨੂੰ ਸੁਖਾਲਾ ਬਣਾਉਣ ਲਈ 12 ਮਹੀਨਿਆਂ ਅੰਦਰ ਇੱਕ ਕੌਮੀ ਈ–ਕਾਮਰਸ ਨੀਤੀ ਲੈ ਕੇ ਆਵੇਗੀ। ਵਣਜ ਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਈ–ਕਾਮਰਸ ਕੰਪਨੀਆਂ ਸਮੇਤ ਸਬੰਧਤ ਧਿਰਾਂ ਨਾਲ ਆਪਣੀ ਦੂਜੀ ਮੀਟਿੰਗ ਦੌਰਾਨ ਜਾਣਕਾਰੀ ਦਿੱਤੀ।

 

 

ਇੱਕ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਅਸੀਂ ਅਗਲੇ ਮਹੀਨੇ 12 ਮਹੀਨਿਆਂ ਦੇ ਅੰਦਰ ਈ–ਕਾਮਰਸ ਉੱਤੇ ਕੌਮੀ ਨੀਤੀ ਲਿਆਉਣ ਲਈ ਇੱਕ ਸੰਸਥਾਗਤ ਢਾਂਚਾ ਤਿਆਰ ਕਰਨਗੇ।

 

 

ਸਰਕਾਰ ਨੇ ਫ਼ਰਵਰੀ ਮਹੀਨੇ ਰਾਸ਼ਟਰੀ ਈ–ਕਾਮਰਸ ਨੀਤੀ ਦਾ ਖਰੜਾ ਜਾਰੀ ਕੀਤਾ ਸੀ, ਜਿਸ ਵਿੱਚ ਸਰਹੱਦ ਪਾਰ ਡਾਟਾ ਫ਼ਲੋਅ ਉੱਤੇ ਪਾਬੰਦੀ ਲਈ ਇੱਕ ਕਾਨੂੰਨੀ ਤੇ ਤਕਨੀਕੀ ਢਾਂਚਾ ਤਿਆਰ ਕਰਨ ਦਾ ਪ੍ਰਸਤਾਵ ਰੱਖਿਆ ਗਿਆ ਸੀ ਤੇ ਸਥਾਨਕ ਪੱਧਰ ਉੱਤੇ ਸੰਵੇਦਨਸ਼ੀਲ ਡਾਟਾ ਦੇ ਸੰਗ੍ਰਹਿ ਤੇ ਇਸ ਨੂੰ ਵਿਦੇਸ਼ਾਂ ਵਿੱਚ ਇਕੱਠਾ ਕਰਨ ਨੂੰ ਲੈ ਕੇ ਕਾਰੋਬਾਰਾਂ ਲਈ ਸ਼ਰਤਾਂ ਵੀ ਰੱਖੀਆਂ ਸਨ।

 

 

ਕਈ ਵਿਦੇਸ਼ੀ ਈ–ਕਾਮਰਸ ਫ਼ਰਮਾਂ ਨੇ ਡਾਟਾ ਨਾਲ ਸਬੰਧਤ ਖਰੜੇ ਵਿੰਚ ਕੁਝ ਨੁਕਤਿਆਂ ਉੱਤੇ ਚਿੰਤਾ ਪ੍ਰਗਟਾਈ ਹੈ। ਐਫ਼ਡੀਆਈ ਉੱਤੇ ਸਬੰਧਤ ਧਿਰਾਂ ਦੀਆਂ ਸ਼ਿਕਾਇਤਾਂ ਦੂਰ ਕਰਨ ਤੇ ਈ–ਕਾਮਰਸ ਨੀਤੀ ਦਾ ਖਰੜਾ ਤਿਆਰ ਕਰਨ ਲਈ ਡੀਪੀਆਈਆਈਟੀ ਅਧੀਨ ਇੱਕ ਅੰਤਰ–ਮੰਤਰਾਲਾ ਪੈਨਲ ਦਾ ਗਠਨ ਕੀਤਾ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Govt will bring New e-commerce policy