ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦੇ ਦਿੱਤੇ ਸੰਕੇਤ

 

ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੇ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਸੰਕੇਤ ਦਿੱਤਾ ਹੈ। ਉਨ੍ਹਾਂ ਨੇ ਮੰਗਲਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਦੀ ਰਾਜਨੀਤਿਕ ਪਾਰੀ ਹੁਣ ਖ਼ਤਮ ਹੋਣ ਵਾਲੀ ਹੈ। ਉਨ੍ਹਾਂ ਕਿਹਾ ਕਿ ਉਹ ਰਾਜਨੀਤੀ ਵਿੱਚ ਜੋ ਕਰਨਾ ਚਾਹੁੰਦੇ ਸਨ, ਉਹ ਸਭ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਾ ਕੀਤਾ ਹੈ।

 

ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਆਪਣੇ ਬਿਆਨਾਂ ਕਾਰਨ ਖ਼ਬਰਾਂ ਵਿੱਚ ਰਹਿਣ ਵਾਲੇ ਸਿੰਘ ਨੇ ਮੁਜ਼ੱਫਰਪੁਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੂਜੀ ਪਾਰੀ ਵੀ ਮੇਰੇ ਰਾਜਨੀਤਿਕ ਜੀਵਨ ਦੀ ਆਖ਼ਰੀ ਪਾਰੀ ਹੈ। ਮੈਂ ਰਾਜਨੀਤੀ ਵਿੱਚ ਕੁਝ ਮਨੋਰਥਾਂ ਅਤੇ ਸੁਪਨੇ ਲੈ ਕੇ ਆਇਆ ਸੀ, ਮੰਤਰੀ ਬਣਨ ਲਈ ਨਹੀਂ। ਸੁਪਨਾ ਸੀ, 'ਜਿਥੇ ਕੁਰਬਾਨੀਆਂ ਦਿੱਤੀਆਂ ਜਾਂਦੀਆਂ ਹਨ, ਉਹ ਕਸ਼ਮੀਰ ਸਾਡਾ ਹੈ।

 

ਭਾਜਪਾ ਦੇ 'ਫਾਇਰ ਬ੍ਰਾਂਡ' ਆਗੂ ਮੰਨੇ ਜਾਣ ਵਾਲੇ ਸਿੰਘ ਨੇ ਅੱਗੇ ਕਿਹਾ ਕਿ  ਮੇਰਾ ਮਨੋਰਥ ਸੀ ਕਿ ਜੰਮੂ-ਕਸ਼ਮੀਰ ਤੋਂ ਆਰਟੀਕਲ 370 ਅਤੇ 35-ਏ ਨੂੰ ਹਟਾ ਦਿੱਤਾ ਜਾਵੇ। ਨਰਿੰਦਰ ਮੋਦੀ ਸਰਕਾਰ ਨੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿੱਚ ਆਰਟੀਕਲ 370 ਅਤੇ 35 ਏ ਨੂੰ ਹਟਾ ਕੇ ਇਸ ਉਦੇਸ਼ ਨੂੰ ਪੂਰਾ ਕੀਤਾ ਹੈ।

 

ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠ ਇਨ੍ਹਾਂ ਪੰਜ ਸਾਲਾਂ ਵਿੱਚ ਸਾਡੇ ਸਾਰਿਆਂ ਵਰਕਰਾਂ ਦੀਆਂ ਉਮੀਦਾਂ ਪੂਰੀਆਂ ਹੋਣਗੀਆਂ। ਇਸ ਤੋਂ ਬਾਅਦ, ਰਾਜਨੀਤੀ ਕਰਨ ਵਿੱਚ ਮੇਰਾ ਕੀ ਮਕਸਦ ਹੋਵੇਗਾ? ਜ਼ਿਕਰਯੋਗ ਹੈ ਕਿ ਸਿੰਘ ਦੀ ਪਛਾਣ ਕੱਟੜ ਹਿੰਦੂ ਨੇਤਾ ਵਜੋਂ ਕੀਤੀ ਜਾਂਦੀ ਹੈ। ਸਿੰਘ ਬਿਹਾਰ ਵਿੱਚ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Union Minister Giriraj gave indications of retirement from politics