ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੈਨਚੇਸਟਰ ’ਚ ਮੈਚ ਦੌਰਾਨ ‘ਅੰਮ੍ਰਿਤਸਰੀ ਛੋਲੇ’ ਦੇਖ ਖੁਸ਼ ਹੋਏ ਕੇਂਦਰੀ ਮੰਤਰੀ

ਮੈਨਚੇਸਟਰ ’ਚ ਮੈਚ ਦੌਰਾਨ ‘ਅੰਮ੍ਰਿਤਸਰੀ ਛੋਲੇ’ ਦੇਖ ਖੁਸ਼ ਹੋਏ ਕੇਂਦਰੀ ਮੰਤਰੀ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇੰਗਲੈਂਡ ਦੇ ਮੈਨਚੇਸਟਰ ਵਿਚ ਭਾਰਤ–ਵੈਸਟ ਇੰਡੀਜ਼ ਕ੍ਰਿਕਟ ਮੈਚ ਦੌਰਾਨ ਪਕਵਾਨ ਸੂਚੀ (ਮੈਨਿਊ ਕਾਰਡ) ਵਿਚ ‘ਅੰਮ੍ਰਿਤਸਰੀ ਛੋਲੇ ਦੇ ਕੇ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ।  ਕੇਂਦਰੀ ਮੰਤਰੀ ਨੇ ਟਵੀਟ ਉਤੇ ਆਪਣੀ ਖੁਸ਼ੀ ਪ੍ਰਗਟ ਕੀਤੀ।

 

ਉਨ੍ਹਾਂ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਸੱਦੇ ਉਤੇ ਤਸਵੀਰ ਟੈਗ ਕਰਦੇ ਹੋਏ ਟਵੀਟ ਕੀਤਾ, ‘ਦੁਨੀਆ ਭਾਰਤੀਆਂ ਅਤੇ ਖਾਸਕਰ ਪੰਜਾਬੀ ਜਾਇਕੇ ਦੇ ਪ੍ਰਤੀ ਅਜਨਬੀ ਨਹੀਂ ਹੈ। ਕੋਈ ਵੀ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਇਕ ਭਾਰਤੀ ਰੈਸਟੋਰੈਂਟ ਲਭਿਆ ਜਾ ਸਕਦਾ ਹੈ। ਪ੍ਰੰਤੂ ਮੈਨਚੇਸਟਰ ਵਿਚ ਵੈਸਟਇੰਡੀਜ਼ ਦੇ ਨਾਲ ਮੈਚ ਦੌਰਾਨ (ਪ੍ਰੈਸ ਲਈ) ਅਧਿਕਾਰਤ (ਨਾਸ਼ਤੇ) ਦੇ ਮੈਨਿਊ ਕਾਰਡ ਵਿਚ ‘ਅੰਮ੍ਰਿਤਸਰੀ ਛੋਲੇ ਦੇਖਕੇ ਮੈਨੂੰ ਖੁਸ਼ੀ ਹੋਈ। ਮੈਨਿਊ ਕਾਰਡ ਵਿਚ ਨਸ਼ਤੇ ਦੇ ਖਾਣੇ ਵਿਚ ‘ਪਾਲਕ ਦੀ ਆਲੂ ਸ਼ਬਜ਼ੀ ਅਤੇ ਸਾਦੀ ਰੋਟੀ ਵੀ ਸੀ।

 

 

ਇਸ ਤੋਂ ਇਲਾਵਾ ਹੋਰ ਭਾਰਤੀ ਖਾਣੇ ਵੀ ਸਨ। ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਛੋਲੇ ਕੁਲਚੇ ਕਾਫੀ ਮਸ਼ਹੂਰ ਹਨ ਅਤੇ ਉਥੋਂ ਦੇ ਲਾਰੇਂਸ ਰੋਡ, ਰਣਜੀਤ ਅਵੇਨਿਊ ਅਤੇ ਟਾਊਨ ਹਾਲ ਦੇ ਕੋਲ ਸਥਿਤ ਬਾਜ਼ਾਰਾਂ ਦੇ ਰੈਸਟੋਰੈਂਟ ਵਿਚ ਇਹ ਖਾਣਾ ਬਹੁਤ ਮਸ਼ਹੂਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Union Minister happy with AmritSari Chole during match in Manchester