ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਚ ਕੱਚੀ ਕਲੋਨੀਆਂ ’ਚ ਜਾਇਦਾਦ ਦੀ ਮਾਲਕੀ ਮਿਲਣੀ ਸ਼ੁਰੂ

ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਲੀ ਦੀਆਂ ਅਣਅਧਿਕਾਰਤ ਕਲੋਨੀਆਂ ਜਾਇਦਾਦ ਦੇ ਮਾਲਕੀਅਤ ਦੇਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ੁੱਕਰਵਾਰ ਨੂੰ ਰਜਿਸਟਰੀ ਪ੍ਰਕਿਰਿਆ ਨੂੰ ਪੂਰਾ ਕਰਨ ਵਾਲੇ 20 ਲੋਕਾਂ ਨੂੰ ਜਾਇਦਾਦ ਦੇ ਮਾਲਕੀਅਤ ਦਾ ਸਰਟੀਫਿਕੇਟ ਅਤੇ ਰਜਿਸਟਰੀ ਦੇ ਦਸਤਾਵੇਜ਼ ਸੌਂਪ ਕੇ ਇਸ ਦੀ ਸ਼ੁਰੂਆਤ ਕੀਤੀ

 

ਹਰਦੀਪ ਸਿੰਘ ਪੁਰੀ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਡੀਡੀਏ ਦੇ ਉਪ ਪ੍ਰਧਾਨ ਤਰੁਣ ਕਪੂਰ ਦੀ ਮੌਜੂਦਗੀ ਵਿੱਚ ਪਹਿਲੇ 20 ਲਾਭਪਾਤਰੀਆਂ ਨੂੰ ਜਾਇਦਾਦ ਦੇ ਦਸਤਾਵੇਜ਼ ਸੌਂਪੇ ਜਾਇਦਾਦ ਦਾ ਪਹਿਲਾ ਰਜਿਸਟ੍ਰੇਸ਼ਨ ਸਰਟੀਫਿਕੇਟ ਸੂਰਜ ਪਾਰਕ ਕਲੋਨੀ, ਸੈਮਪੁਰ ਬਦਲੀ ਦੇ ਪਿੰਕੀ ਸ਼ਰਮਾ ਨੂੰ ਦਿੱਤਾ ਗਿਆ

 

 

 

 

ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਪਹਿਲੇ 20 ਲਾਭਪਾਤਰੀ ਸੂਰਜ ਪਾਰਕ ਅਤੇ ਰਾਜਾ ਵਿਹਾਰ ਕਲੋਨੀ ਨਾਲ ਸਬੰਧਤ ਹਨ ਇਨ੍ਹਾਂ ਲੋਕਾਂ ਨੇ 18 ਦਸੰਬਰ ਨੂੰ ਜਾਇਦਾਦ ਦੀ ਮਾਲਕੀਅਤ ਲਈ ਅਰਜ਼ੀ ਦਿੱਤੀ ਸੀ ਇਸਦੇ ਲਈ 16 ਦਸੰਬਰ ਨੂੰ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

 

ਪੁਰੀ ਨੇ ਦੱਸਿਆ ਕਿ ਹੁਣ ਤੱਕ 57 ਹਜ਼ਾਰ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਵੇਂ ਕਿ ਬਿਨੈਕਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕਰਨ ਅਤੇ ਫੀਸਾਂ ਦੀ ਅਦਾਇਗੀ ਮੁਕੰਮਲ ਹੋਣ ਦੇ ਬਾਅਦ ਲਾਭਪਾਤਰੀਆਂ ਨੂੰ ਮਾਲਕੀ ਅਤੇ ਰਜਿਸਟ੍ਰੇਸ਼ਨ ਸਰਟੀਫਿਕੇਟ ਉਪਲਬਧ ਹੋਣਗੇ

 

 

 

 

ਉਨ੍ਹਾਂ ਸਪੱਸ਼ਟ ਕੀਤਾ ਕਿ ਡੀਡੀਏ ਨੇ ਅਣਅਧਿਕਾਰਤ ਕਲੋਨੀਆਂ ਦੀ ਜ਼ਮੀਨੀ ਵਰਤੋਂ ਨੂੰ ਬਦਲ ਦਿੱਤਾ ਹੈ, ਇਸ ਲਈ ਡੀਡੀਏ ਵੱਲੋਂ ਮਾਲਕੀਅਤ ਦਾ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਅਤੇ ਰਜਿਸਟਰੀ ਫੀਸ ਦਾ ਭੁਗਤਾਨ ਦਿੱਲੀ ਸਰਕਾਰ ਦੇ ਮਾਲ ਵਿਭਾਗ ਨੂੰ ਕੀਤਾ ਜਾਵੇਗਾ

 

ਉਨ੍ਹਾਂ ਕਿਹਾ ਕਿ ਫੀਸ ਦੇ ਬਦਲੇ ਮਿਲੀ ਰਕਮ ਚੋਂਵਿਸ਼ੇਸ਼ ਵਿਕਾਸ ਫੰਡਬਣਾਇਆ ਗਿਆ ਹੈ ਇਸ ਨਾਲ ਇਨ੍ਹਾਂ ਕਲੋਨੀਆਂ ਵਿਚ ਵਿਕਾਸ ਕਾਰਜ ਹੋਣਗੇ ਧਿਆਨ ਯੋਗ ਹੈ ਕਿ ਮੰਤਰਾਲੇ ਨੇ ਸੰਸਦ ਦੁਆਰਾ ਪਾਸ ਕੀਤੇ ਗਏ ਵੱਖਰੇ ਕਾਨੂੰਨ ਰਾਹੀਂ ਪ੍ਰਧਾਨ ਮੰਤਰੀ ਉਦੈ ਯੋਜਨਾ ਅਧੀਨ 1731 ਕਲੋਨੀਆਂ ਨੂੰ ਨਿਯਮਤ ਕੀਤਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union minister Hardeep Singh Puri hands over registry papers to 20 unauthorised colony residents of Delhi