ਲੋਕ ਸਭਾ ਚੋਣਾਂ 2019 (Lok sabha Elections 2019) ਦੇ ਸੱਤਵੇਂ ਗੇੜ (seventh phase) ਲਈ ਦੇਸ਼ ਭਰ ਵਿੱਚ ਵੋਟਿੰਗ ਹੋਈ। ਇੱਕ ਪਾਸੇ ਹੁਣ ਜਿਥੇ ਐਗਜ਼ਿਟ ਪੋਲ (exit polls) ਆਉਣੇ ਸ਼ੁਰੂ ਹੋ ਗਏ ਹਨ। ਉਥੇ, ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਦੀ ਬਾਇਓਪਿਕ ਫ਼ਿਲਮ 'ਪ੍ਰਧਾਨ ਮੰਤਰੀ ਨਰਿੰਦਰ ਮੋਦੀ’ ਦਾ ਇੱਕ ਨਵਾਂ ਪੋਸਟਰ ਸਾਹਮਣੇ ਆਇਆ ਹੈ।
Nagpur, Maharashtra: Union Minister Nitin Gadkari and actor Vivek Oberoi launch poster of biopic 'PM Narendra Modi' pic.twitter.com/bUuwSBGLsQ
— ANI (@ANI) May 20, 2019
भारत में हर बड़े काम कि शुरूवात शंख बजा कर की जाती है ... #PMNarendraModi #DekhengeModiBiopic#PMNarendraModiOn24thMay@vivekoberoi @OmungKumar @sandip_Ssingh @sureshoberoi @ModiTheFilm2019 @anandpandit63 @LegendStudios @AcharyaManish7 @tseries pic.twitter.com/rZ4Q0pqo7v
— Vivek Anand Oberoi (@vivekoberoi) May 20, 2019
ਫ਼ਿਲਮ ਦੇ ਪੋਸਟਰ ਨੂੰ ਵਿਵੇਕ ਓਬਰਾਏ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ (Union Minister Nitin Gadkari) ਨੇ ਨਾਗਪੁਰ ਵਿੱਚ ਰਿਲੀਜ਼ ਕੀਤਾ। ਅੱਜ ਰਿਲੀਜ਼ ਹੋਇਆ ਇਹ ਪੋਸਟਰ ਪਹਿਲੇ ਪੋਸਟਰਾਂ ਤੋਂ ਕਾਫੀ ਵੱਖ ਹੈ। ਪੋਸਟਰ ਉੱਤੇ ਲਿਖਿਆ ਹੈ ਕਿ ਆ ਰਹੇ ਹਨ ਮੁੜ ਪੀਐਮ ਨਰਿੰਦਰ ਮੋਦੀ.... ਹੁਣ ਕੋਈ ਰੋਕ ਨਹੀਂ ਸਕਦਾ।
ਫਿ਼ਲਮ ਦੇ ਲੀਡ ਐਕਟਰ ਵਿਵੇਕ ਓਬਰਾਏ ਨੇ ਇਸ ਪੋਸਟਰ ਨੂੰ ਆਪਣੇ ਟਵਿੱਟਰ ਅਕਾਊਂਟ ਉੱਤੇ ਵੀ ਸ਼ੇਅਰ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਹਰ ਵੱਡੇ ਕੰਮ ਦੀ ਸ਼ੁਰੂਆਤ ਸ਼ੰਖ ਵਜਾ ਕੇ ਕੀਤੀ ਜਾਂਦੀ ਹੈ। ਇਸ ਪੋਸਟਰ ਵਿੱਚ ਵਿਵੇਕ ਸ਼ੰਖ ਵਜਾਉਂਦੇ ਹੋਏ ਬੇਹਦ ਜੋਸ਼ ਵਿੱਚ ਨਜ਼ਰ ਆ ਰਹੇ ਹਨ।
.