ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਰ ਰਾਤ ਗੋਆ ਪਹੁੰਚੇ ਨਿਤਿਨ ਗਡਕਰੀ, ਨਵਾਂ ਮੁੱਖ ਮੰਤਰੀ ਚੁਣਨ ਲਈ ਕੀਤੀ ਮੀਟਿੰਗ

ਦੇਰ ਰਾਤ ਗੋਆ ਪਹੁੰਚੇ ਨਿਤਿਨ ਗਡਕਰੀ, ਨਵਾਂ ਮੁੱਖ ਮੰਤਰੀ ਚੁਣਨ ਲਈ ਕੀਤੀ ਮੀਟਿੰਗ

ਗੋਆ ਦੇ ਮੁੱਖ ਮੰਤਰੀ ਮਨੋਹਰ ਪਰਿਕਰ ਦਾ ਐਤਵਾਰ ਨੂੰ ਦੇਹਾਂਤ ਹੋਣ ਬਾਅਦ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੇ ਗਠਜੋੜ ਪਾਰਟੀਆਂ ਨੇ ਇਕ ਨਵੇਂ ਆਗੂ ਦੀ ਭਾਲ ਵਿਚ ਨਿਤਿਨ ਗਡਕਰੀ ਦੀ ਅਗਵਾਈ ਵਿਚ ਦੇਰ ਰਾਤ ਮੀਟਿੰਗ ਕੀਤੀ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਰਾਤ ਕਰੀਬ 3 ਵਜੇ ਗੋਆ ਪਹੁੰਚੇ।

 

ਜ਼ਿਕਰਯੋਗ ਹੈ ਕਿ ਮਨੋਹਰ ਪਰਿਕਰ (63) ਦੀ ਐਤਵਾਰ ਨੂੰ ਉਨ੍ਹਾਂ ਦੇ ਨਿੱਜੀ ਰਿਹਾਇਸ਼ ਉਤੇ ਮੌਤ ਹੋ ਗਈ। ਉਹ ਗੋਆ ਵਿਚ ਇਕ ਗਠਜੋੜ ਸਰਕਾਰ ਦੀ ਅਗਵਾਈ ਕਰ ਰਹੇ ਸਨ ਜਿਸ ਵਿਚ ਭਾਜਪਾ, ਗੋਆ ਫਾਰਵਰਡ ਪਾਰਟੀ, ਐਮਜੀਪੀ ਅਤੇ ਆਜ਼ਾਦ ਸ਼ਾਮਲ ਹਨ।

 

 

ਗੋਆ ਫਾਰਵਰਡ ਪਾਰਟੀ ਦੇ ਮੁੱਖੀ ਵਿਜੈ ਸਰਦੇਸਾਈ ਸਮੇਤ ਉਨ੍ਹਾਂ ਦੇ ਦੋ ਵਿਧਾਇਕ ਵਿਨੋਦ ਪਾਲੇਕਰ ਅਤੇ ਜਯੇਸ਼ ਸਲਗਾਂਵਕਰ, ਦੋ ਆਜ਼ਾਦ ਵਿਧਾਇਕ ਰੋਹਨ ਖੌਤੇ ਅਤੇ ਗੋਵਿੰਦ ਗਾਵੜੇ ਨੇ ਨਿਤਿਨ ਗਡਕਰੀ ਨਾਲ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਅਤੇ ਉਨ੍ਹਾਂ ਦੀ ਪਾਰਟੀ ਦੇ ਤਿੰਨੇ ਵਿਧਾਇਕਾਂ ਸਮੇਤ ਐਮਜੀਪੀ ਦੇ ਤਿੰਨ ਵਿਧਾਇਕਾਂ ਨੇ ਸੂਬਾ ਟਰਾਂਸਪੋਰਟ ਮੰਤਰੀ ਸੁਦੀਨ ਧਵਲੀਕਰ ਦੀ ਅਗਵਾਈ ਵਿਚ ਇਕ ਮੀਟਿੰਗ ਵਿਚ ਹਿੱਸਾ ਲਿਆ। ਇਸ ਤੋਂ ਪਹਿਲਾਂ ਵਿਜੈ ਸਰਦੇਸਾਈ ਨੇ ਕਿਹਾ ਕਿ ਕਿਸੇ ਗੈਰ ਵਿਧਾਇਕ ਨੂੰ ਮੁੱਖ ਮੰਤਰੀ ਬਣਾਉਣ ਦੀ ਸਲਾਹ ਮਿਲੀ ਹੈ, ਅਸੀਂ ਉਸ ਉਤੇ ਵੀ ਵਿਚਾਰ ਕਰ ਰਹੇ ਹਾਂ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Minister Nitin Gadkari chaired Late Night Meeting in Goa for Electing New Chief Minister after Manohar Parrikar Demise