ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਚ `ਤੇ ਬੇਹੋਸ਼ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ

ਮੰਚ `ਤੇ ਬੇਹੋਸ਼ ਹੋਏ ਕੇਂਦਰੀ ਮੰਤਰੀ ਨਿਤਿਨ ਗਡਕਰੀ

ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਅਹਿਮਦਾਬਾਦ `ਚ ਇਕ ਪ੍ਰੋਗਰਾਮ ਦੌਰਾਨ ਮੰਚ ਉਤੇ ਬੇਹੋਸ਼ ਹੋ ਗਏ। ਪ੍ਰੋਗਰਾਮ ਦੌਰਾਨ  ਉਹ ਮੰਚ `ਤੇ ਖੜ੍ਹੇ ਹੋਏ ਸਨ ਤਾਂ ਇਕਦਮ ਬੇਹੋਸ਼ ਹੋ ਕੇ ਡਿੱਗਣ ਲੱਗੇ, ਮੰਚ `ਤੇ ਆਸਪਾਸ ਖੜ੍ਹੇ ਹੋਰ ਲੋਕਾਂ ਨੇ ਉਨ੍ਹਾਂ ਨੂੰ ਸੰਭਾਲ ਲਿਆ। ਉਨ੍ਹਾਂ ਨੂੰ ਡਿੱਗਦਾ ਦੇਖ ਉਥੇ ਅਫਰਾ ਤਫਰੀ ਮਚ ਗਈ। ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਕੁਝ ਦੇਰ ਬਾਅਦ ਗਡਕਰੀ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਉਹ ਹੁਣ ਇਕਦਮ ਠੀਕ ਹਨ। ਉਨ੍ਹਾਂ ਟਵੀਟ `ਤੇ ਲਿਖਿਆ ਕਿ ਘੱਟ ਸ਼ੂਗਰ ਕਾਰਨ ਤਬੀਅਤ ਥੋੜ੍ਹੀ ਖਰਾਬ ਹੋ ਗਈ ਸੀ। ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ। ਮੇਰੇ ਸਾਰੇ ਸ਼ੁਭਚਿੰਤਕਾਂ ਦਾ ਬਹੁਤ-ਬਹੁਤ ਧੰਨਵਾਦ।


ਜਿ਼ਕਰਯੋਗ ਹੈ ਕਿ ਮਹਾਰਾਸ਼ਟਰ ਦੇ ਅਹਿਮਦਾਬਾਦ `ਚ ਮਹਾਤਮਾ ਫੂਲੇ ਖੇਤੀਬਾੜੀ ਕਾਲਜ `ਚ ਡਿਗਰੀ ਵੰਡ ਸਮਾਰੋਹ ਚਲ ਰਿਹਾ ਸੀ, ਇਸ ਪ੍ਰੋਗਰਾਮ `ਚ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਵੀ ਬੁਲਾਇਆ ਗਿਆ ਸੀ। 
  

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:union minister nitin gadkari faints while on stage at maharashtra event