ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੋ ਘਰ ਨਹੀਂ ਸੰਭਾਲ ਸਕਦਾ ਉਹ ਦੇਸ਼ ਕੀ ਸੰਭਾਲੇਗਾ : ਗਡਕਰੀ

ਜੋ ਘਰ ਨਹੀਂ ਸੰਭਾਲ ਸਕਦਾ ਉਹ ਦੇਸ਼ ਕੀ ਸੰਭਾਲੇਗਾ : ਗਡਕਰੀ

ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਪਾਰਟੀ ਵਰਕਰਾਂ ਨੂੰ ਪਹਿਲਾਂ ਆਪਣੀ ਘਰੇਲੂ ਜ਼ਿੰਮੇਵਾਰੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਜੋ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨਹੀਂ ਸੰਭਾਲ ਸਕਦਾ।

 

ਗਡਕਰੀ ਭਾਜਪਾ ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ) ਦੇ ਸਾਬਕਾਂ ਵਰਕਰਾਂ ਦੇ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੈਂ ਕਈ ਲੋਕਾਂ ਨੂੰ ਮਿਲਿਆ ਹਾਂ ਜਿਨ੍ਹਾਂ ਕਿਹਾ ਕਿ ਉਹ ਭਾਜਪਾ ਅਤੇ ਦੇਸ਼ ਲਈ ਆਪਣਾ ਜੀਵਨ ਸਮਰਪਿਤ ਕਰਨਾ ਚਾਹੁੰਦੇ ਹਨ।

 

ਉਨ੍ਹਾਂ ਕਿਹਾ ਕਿ ਮੈਂ ਅਜਿਹੇ ਲੋਕਾਂ ਨੂੰ ਪੁੱਛਦਾ ਹਾਂ, ਆਪ ਕੀ ਕਰ ਰਹੇ ਹੋ ਅਤੇ ਤੁਹਾਡੇ ਪਰਿਵਾਰ ਵਿਚ ਹੋਰ ਕੌਣ ਲੋਕ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਆਪਣੀ ਦੁਕਾਨ ਬੰਦ ਕਰ ਦਿੱਤੀ ਹੈ ਕਿਉਂਕਿ ਉਹ ਠੀਕ ਤਰ੍ਹਾਂ ਨਹੀਂ ਚਲ ਰਹੀ ਸੀ। ਉਨ੍ਹਾਂ ਦੇ ਘਰ ਪਤਨੀ ਅਤੇ ਬੱਚੇ ਹਨ।

 

ਭਾਜਪਾ ਆਗੂ ਨੇ ਕਿਹਾ ਕਿ ਮੈਂ ਉਨ੍ਹਾਂ ਨੂੰ ਕਹਿੰਦਾ ਹਾਂ ਕਿ ਪਹਿਲਾਂ ਉਹ ਆਪਣੇ ਘਰ ਦੀ ਦੇਖਭਾਲ ਕਰਨ, ਕਿਉਂਕਿ ਜੋ ਆਪਣਾ ਘਰ ਨਹੀਂ ਸੰਭਾਲ ਸਕਦਾ, ਉਹ ਦੇਸ਼ ਨਹੀਂ ਸੰਭਾਲ ਸਕਦਾ। ਅਜਿਹੇ ਵਿਚ ਪਹਿਲਾਂ ਆਪਣਾ ਘਰ ਸੰਭਾਲੇ। ਆਪਣੇ ਬੱਚਿਆਂ ਅਤੇ ਸੰਪਤੀ ਦੀ ਦੇਖਭਾਲ ਕਰਨ ਦੇ ਬਾਅਦ ਹੀ ਪਾਰਟੀ ਅਦੇ ਦੇਸ਼ ਲਈ ਕੰਮ ਕਰਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Minister Nitin Gadkari said those who cant handle home same cant handle country