ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਛੇਤੀ ਸ਼ੁਰੂ ਹੋ ਸਕਦੀ ਹੈ ਜਨਤਕ ਆਵਾਜਾਈ : ਗਡਕਰੀ

ਕੋਰੋਨਾ ਵਾਇਰਸ ਸੰਕਟ ਵਿਚਕਾਰ ਸਰਕਾਰ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਜਨਤਕ ਆਵਾਜਾਈ ਨੂੰ ਛੇਤੀ ਹੀ ਸ਼ੁਰੂ ਕੀਤਾ ਜਾ ਸਕਦਾ ਹੈ। ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਟਰਾਂਸਪੋਰਟਰਾਂ ਨੂੰ ਭਰੋਸਾ ਦਿਵਾਇਆ ਕਿ 24 ਮਾਰਚ ਨੂੰ ਪਹਿਲੀ ਵਾਰ ਲੌਕਡਾਊਨ ਦੀ ਘੋਸ਼ਣਾ ਤੋਂ ਬਾਅਦ ਬੰਦ ਪਬਲਿਕ ਟਰਾਂਸਪੋਰਟ ਦਾ ਕੰਮ ਛੇਤੀ ਹੀ ਸ਼ੁਰੂ ਕੀਤਾ ਜਾ ਸਕਦਾ ਹੈ।
 

ਨਿਤਿਨ ਗਡਕਰੀ ਨੇ ਕਿਹਾ ਕਿ ਕੁਝ ਦਿਸ਼ਾ-ਨਿਰਦੇਸ਼ਾਂ ਨਾਲ ਛੇਤੀ ਹੀ ਜਨਤਕ ਆਵਾਜਾਈ ਸ਼ੁਰੂ ਕੀਤੀ ਜਾਵੇਗੀ। ਨਿਤਿਨ ਗਡਕਰੀ ਵੀਡੀਉ ਕਾਨਫ਼ਰੰਸਿੰਗ ਰਾਹੀਂ ਬੱਸ ਐਂਡ ਕਾਰ ਆਪ੍ਰੇਟਰਸ ਆਫ਼ ਇੰਡੀਆ ਦੇ ਮੈਂਬਰਾਂ ਨੂੰ ਸੰਬੋਧਤ ਕਰ ਰਹੇ ਸਨ। ਹਾਲਾਂਕਿ ਉਨ੍ਹਾਂ ਨੇ ਬੱਸ ਅਤੇ ਕਾਰ ਚਲਾਉਣ ਸਮੇਂ ਹੱਥ ਧੋਣ, ਸੈਨੇਟਾਈਜ਼ਿੰਗ, ਚਿਹਰੇ ਦੇ ਮਾਸਕ ਜਿਹੇ ਸੁਰੱਖਿਆ ਉਪਾਵਾਂ ਬਾਰੇ ਸਾਵਧਾਨ ਕੀਤਾ।
 

 

ਕੋਰੋਨਾ ਵਾਇਰਸ ਮਹਾਮਾਰੀ ਦੇ ਖ਼ਤਰੇ ਦੇ ਮੱਦੇਨਜ਼ਰ ਦੇਸ਼ਪੱਧਰੀ ਲੌਕਡਾਊਨ ਨੂੰ 17 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਦੌਰਾਨ ਰੇਲਵੇ ਤੇ ਉਡਾਨ ਸੇਵਾਵਾਂ ਦੀ ਮਨਜੂਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਫਸੇ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਰੇਲਵੇ ਨੇ 100 ਤੋਂ ਵੱਧ ਸ਼ਰਮਿਤ ਸਪੈਸ਼ਲ ਰੇਲ ਗੱਡੀਆਂ ਚਲਾਈਆਂ ਹਨ।
 

ਗਡਕਰੀ ਨੇ ਇਹ ਭਰੋਸਾ ਦਿੱਤਾ ਕਿ ਦੇਸ਼ ਅਤੇ ਉਦਯੋਗ ਦੋਵੇਂ ਇੱਕੋ ਸਮੇਂ ਦੋ ਲੜਾਈਆਂ ਜਿੱਤਣਗੇ, ਪਹਿਲੀ ਕੋਰੋਨਾ ਵਿਰੁੱਧ ਅਤੇ ਦੂਜੀ ਆਰਥਿਕ ਮੰਦੀ ਵਿਰੁੱਧ।
 

ਕਨਫ਼ੈਡਰੇਸ਼ਨ ਦੇ ਮੈਂਬਰਾਂ ਨੇ ਜਨਤਕ ਆਵਾਜਾਈ ਦੀ ਸਥਿਤੀ ਵਿੱਚ ਸੁਧਾਰ ਲਿਆਉਣ ਲਈ ਕੁਝ ਸੁਝਾਅ ਦਿੱਤੇ ਗਏ ਹਨ, ਜਿਸ 'ਚ ਵਿਆਜ਼ ਦੇ ਭੁਗਤਾਨ ਦੀ ਛੋਟ 'ਚ ਵਾਧਾ, ਜਨਤਕ ਆਵਾਜਾਈ ਦੀ ਸ਼ੁਰੂਆਤ ਕਰਨ, ਸੂਬਾ ਟੈਕਸ ਨੂੰ ਟਾਲਣ ਅਤੇ ਬੀਮਾ ਨੀਤੀਆਂ ਦੀ ਵੈਧਤਾ ਨੂੰ ਵਧਾਉਣ ਜਿਹੀਆਂ ਚੀਜ਼ਾਂ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Minister Nitin Gadkari says public transport will be started soon with some guidelines