ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਆਜ਼ ਦੀਆਂ ਵਧਦੀਆਂ ਕੀਮਤਾਂ 'ਤੇ ਖ਼ੁਰਾਕ ਅਤੇ ਸਪਲਾਈ ਮੰਤਰੀ ਪਾਸਵਾਨ ਨੇ ਕਹੀ ਇਹ ਗੱਲ 

ਦਿੱਲੀ ਸਣੇ ਦੇਸ਼ ਭਰ ਵਿੱਚ ਲਗਾਤਾਰ ਆਸਮਾਨ ਛੂ ਰਹੀਆਂ ਪਿਆਜ਼ ਦੀਆਂ ਕੀਮਤਾਂ ਨੇ ਸਬਜ਼ੀਆਂ ਦਾ ਸੁਆਦ ਖ਼ਰਾਬ ਕਰ ਦਿੱਤਾ ਹੈ। ਦੂਜੇ ਪਾਸੇ ਕੇਂਦਰੀ ਖ਼ੁਰਾਕ ਅਤੇ ਸਪਲਾਈ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਕਿਹਾ ਕਿ ਹੜ੍ਹਾਂ ਕਾਰਨ ਮਹਾਰਾਸ਼ਟਰ, ਮੱਧ ਪ੍ਰਦੇਸ਼ ਵਰਗੀਆਂ ਥਾਵਾਂ ਦੀ ਸਥਿਤੀ ਨੂੰ ਕੀ ਤੁਸੀਂ ਵੇਖਿਆ ਹੈ। ਆਵਾਜਾਈ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਪਿਆਜ਼ ਦੀਆਂ ਕੀਮਤਾਂ ਵਿੱਚ ਵਾਧੇ ਦਾ ਇਹ ਵੀ ਇਕ ਕਾਰਨ ਹੈ।


ਪਾਸਵਾਨ ਨੇ ਕਿਹਾ ਕਿ ਅਸੀਂ ਪੰਜਾਹ ਹਜ਼ਾਰ ਟਨ ਬਫਰ ਸਟਾਕ ਰੱਖਿਆ ਹੈ ਤਾਂ ਜੋ ਸਥਿਤੀ ਨਾਲ ਨਜਿੱਠਿਆ ਜਾ ਸਕੇ।

 

ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 70 ਤੋਂ 80 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਪਿਛਲੇ 20 ਦਿਨਾਂ ਵਿਚ ਪਿਆਜ਼ ਦੇ ਭਾਅ 70 ਰੁਪਏ ਤੋਂ ਪਾਰ ਹੋ ਗਏ ਹਨ।

 

ਅਜਿਹੀ ਸਥਿਤੀ ਵਿੱਚ ਕੇਂਦਰ ਸਰਕਾਰ ਪਿਆਜ਼ ਵਪਾਰੀਆਂ ਦੀ ਭੰਡਾਰਨ ਸੀਮਾ ਤੈਅ ਕਰਨ ‘ਤੇ ਵਿਚਾਰ ਕਰ ਰਹੀ ਹੈ। ਪਿਆਜ਼ ਪੈਦਾ ਕਰਨ ਵਾਲੇ ਪ੍ਰਮੁੱਖ ਰਾਜਾਂ ਵਿੱਚ ਭਾਰੀ ਮੌਨਸੂਨ ਦੀ ਬਾਰਸ਼ ਨੇ ਸਪਲਾਈ ਨੂੰ ਪ੍ਰਭਾਵਤ ਕੀਤਾ ਹੈ, ਜਿਸ ਨਾਲ ਕੀਮਤਾਂ ਵਿੱਚ ਤੇਜ਼ੀ ਆਈ ਹੈ।


ਗਾਹਕ ਮਾਮਲਿਆਂ ਦੇ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਪਿਛਲੇ ਹਫ਼ਤੇ ਦਿੱਲੀ ਵਿੱਚ ਪਿਆਜ਼ ਦੀ ਪ੍ਰਚੂਨ ਕੀਮਤ 57 ਰੁਪਏ ਪ੍ਰਤੀ ਕਿਲੋਗ੍ਰਾਮ ਸੀ। ਇਹ ਮੁੰਬਈ ਵਿੱਚ 56 ਰੁਪਏ, ਕੋਲਕਾਤਾ ਵਿਚ 48 ਰੁਪਏ ਅਤੇ ਚੇਨਈ ਵਿੱਚ 34 ਰੁਪਏ ਸੀ। ਗੁਰੂਗ੍ਰਾਮ ਅਤੇ ਜੰਮੂ ਵਿੱਚ ਪਿਆਜ਼ 60 ਰੁਪਏ ਕਿਲੋ ਹੋ ਗਿਆ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union minister of Food and distribution Ram Vilas Paswan rise of onion prices