ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਪ੍ਰਤਾਪ ਸਾਰੰਗੀ ਨੇ ਕਿਹਾ ਹੈ ਕਿ ਰਾਸ਼ਟਰਪਤੀ ਆਬਾਦੀ ਰਜਿਸਟਰ (NPR) ਦੀ ਪ੍ਰਕਿਰਿਆ ਦੌਰਾਨ ਸਭ ਨੂੰ ਆਪਣੇ ਪੁਰਖਿਆਂ ਦੇ ਮੂਲ–ਨਿਵਾਸ ਬਾਰੇ ਜਾਣਕਾਰੀ ਦੇਣੀ ਜ਼ਰੂਰੀ ਹੈ ਕਿਉਂਕਿ ਇਸ ਦਾ ਸਬੰਧ ਰਾਸ਼ਟਰੀ ਸੁਰੱਖਿਆ ਨਾਲ ਹੈ।
ਸਾਰੰਗੀ ਦੇ ਬਿਆਨ ਦੇ ਕੁਝ ਘੰਟੇ ਪਹਿਲਾਂ ਬੀਜੂ ਜਨਤਾ ਦਲ ਦੇ ਸੀਨੀਅਰ ਸੰਸਦ ਮੈਂਬਰ ਪਿਨਾਕੀ ਮਿਸ਼ਰਾ ਨੇ ਕਿਹਾ ਸੀ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਹੇਠਲੀ ਪਾਰਟੀ NPR ’ਚ ਲੋਕਾਂ ਦੇ ਮਾਤਾ–ਪਿਤਾ ਦੇ ਜਨਮ–ਸਥਾਨ ਬਾਰੇ ਸੁਆਲ ਪੁੱਛਣ ਵਾਲੀ ਵਿਵਸਥਾ ਦਾ ਵਿਰੋਧ ਕਰਦੀ ਹੈ।
ਸ੍ਰੀ ਸਾਰੰਗੀ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਐੱਨਪੀਆਰ ਦੀ ਪ੍ਰਕਿਰਿਆ ਦੌਰਾਨ ਸਾਰੇ ਵਿਅਕਤੀਆਂ/ਨਾਗਰਿਕਾਂ ਨੂੰ ਆਪੋ–ਆਪਣੇ ਪੁਰਖਿਆਂ ਦੀ ਜਾਣਕਾਰੀ ਦੇਣੀ ਜ਼ਰੂਰੀ ਹੈ। ਲੋਕ ਪਾਕਿਸਤਾਨ ਜਾਂ ਬੰਗਲਾਦੇਸ਼ ਤੋਂ ਆਉਣ ਤੋਂ ਬਾਅਦ ਇੱਥੇ ਆਪਣੇ ਮੂਲ ਨਿਵਾਸ ਨੂੰ ਗੁਪਤ ਰੱਖ ਕੇ ਲਾਭ ਉਠਾ ਸਕਦੇ ਹਨ।
ਕੇਂਦਰੀ ਪਸ਼ੂ–ਪਾਲਣ, ਡੇਅਰੀ ਤੇ ਮੱਛੀ ਪਾਲਣ ਅਤੇ MSME ਰਾਜ ਮੰਤਰੀ ਨੇ ਕਿਹਾ ਕਿ ਇਸ ਨਾਲ ਭਵਿੱਖ ’ਚ ਸਮੱਸਿਆ ਪੈਦਾ ਹੋ ਸਕਦੀਆਂ ਹਨ। ਇਹ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਮਾਮਲਾ ਹੈ; ਇਸ ਲਈ ਇਸ ਮੋਰਚੇ ’ਤੇ ਕੋਈ ਸਮਝੌਤਾ ਨਹੀਂ ਹੋਣਾ ਚਾਹੀਦਾ, ਇਹ ਮੇਰਾ ਵਿਚਾਰ ਹੈ।
ਲੋਕ ਸਭਾ ’ਚ ਬੀਜੂ ਜਨਤਾ ਦਲ ਸੰਸਦੀ ਪਾਰਟੀ ਦੇ ਆਗੂ ਪਿਨਾਕੀ ਮਿਸ਼ਰਾ ਨੇ ਪਹਿਲਾਂ ਆਖਿਆ ਸੀ ਕਿ ਓੜੀਸ਼ਾ ਸਰਕਾਰ NPR ਨੂੰ ਅਪਡੇਟ ਕਰਨ ਦੌਰਾਨ ਇੱਕ ਸੈਕਸ਼ਨ ਨੂੰ ਲਾਗੂ ਨਹੀਂ ਕਰੇਗੀ; ਜੋ ਵਿਅਕਤੀ ਮਾਤਾ–ਪਿਤਾ ਦੇ ਜਨਮ–ਸਥਾਨ ਨਾਲ ਸਬੰਧਤ ਹੈ।
ਕਾਂਗਰਸੀ ਆਗੂ ਤੇ ਕੋਰਾਪੁਟ ਦੇ ਸੰਸਦ ਮੈਂਬਰ ਸਪਤਗਿਰੀ ਉਲਕਾ ਨੇ ਕਿਹਾ ਕਿ ਕਾਂਗਰਸ ਵਿਅਕਤੀਆਂ ਨੂੰ ਉਨ੍ਹਾਂ ਦੇ ਮਾਤਾ–ਪਿਤਾ ਦੇ ਜਨਮ ਸਕਾਨ ਦਾ ਵਰਨਣ ਕਰਨ ਦੀ ਵਿਵਸਥਾ ਦੇ ਵਿਰੋਧ ’ਚ ਹੈ। ਅਸੀਂ CAA, NRC ਦੇ ਨਾਲ–ਨਾਲ NPR ਦੇ ਵੀ ਵਿਰੁੱਧ ਹਾਂ।