ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਸਰਕਾਰ ਦੀ ਲਾਪਰਵਾਹੀ ਕਾਰਨ ਨਿਰਭਯਾ ਦੇ ਦੋਸ਼ੀਆਂ ਨੂੰ ਫਾਂਸੀ 'ਚ ਦੇਰੀ ਹੋਈ : ਭਾਜਪਾ

ਨਿਰਭਯਾ ਸਮੂਹਿਕ ਬਲਾਤਕਾਰ ਮਾਮਲੇ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ 'ਚ ਹੋ ਰਹੀ ਦੇਰੀ ਲਈ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਦਿੱਲੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਜਾਵੇਡਕਰ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਲਾਪਰਵਾਹੀ ਕਾਰਨ ਦੋਸ਼ੀਆਂ ਦੀ ਫਾਂਸੀ 'ਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕਾਂਗਰਸ ਨੇ ਕੋਈ ਕਾਰਵਾਈ ਨਹੀਂ ਕੀਤੀ, ਸਗੋਂ ਦੋਸ਼ੀਆਂ ਨੂੰ ਬਚਾਉਣ ਦੀ ਕਾਰਵਾਈ ਕੀਤੀ।
 

ਕੇਂਦਰੀ ਮੰਤਰੀ ਨੇ ਦੋਸ਼ ਲਾਇਆ ਕਿ ਦੇਸ਼ ਨੂੰ ਹਿਲਾ ਕੇ ਰੱਖ ਦੇਣ ਵਾਲੇ ਨਿਰਭਯਾ ਕੇਸ ਦੇ ਦੋਸ਼ੀ ਅੱਜ ਤਕ ਫਾਂਸੀ 'ਤੇ ਨਹੀਂ ਲਟਕੇ। ਇਸ ਦਾ ਇੱਕੋ ਇਕ ਕਾਰਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਲਾਪਰਵਾਹੀ ਹੈ। ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅਪੀਲ ਸਾਲ 2017 'ਚ ਹੀ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸੀ। ਪਰ ਇੱਕ ਪ੍ਰਕਿਰਿਆ ਤਹਿਤ ਤਿਹਾੜ ਜੇਲ ਪ੍ਰਸ਼ਾਸਨ ਦੋਸ਼ੀਆਂ ਨੂੰ ਇੱਕ ਨੋਟਿਸ ਦਿੰਦਾ ਹੈ। ਇਹ ਨੋਟਿਸ 2.5 ਸਾਲ ਤਕ ਨਹੀਂ ਦਿੱਤਾ ਗਿਆ। ਇਹ ਦੇਰੀ ਉਨ੍ਹਾਂ ਅਪਰਾਧੀਆਂ ਨਾਲ ਦਿੱਲੀ ਸਰਕਾਰ ਦੀ ਹਮਦਰਦੀ ਨੂੰ ਦਰਸਾਉਂਦੀ ਹੈ।
 

ਜਾਵਡੇਕਰ ਨੇ ਕਿਹਾ ਕਿ ਜਸਟਿਸ ਢੀਂਗਰਾ ਕਮਿਸ਼ਨ ਨੇ ਆਪਣੀ ਰਿਪੋਰਟ ਦਿੱਤੀ ਹੈ ਅਤੇ ਰਿਪੋਰਟ 'ਚ ਸੱਚਾਈ ਸਾਹਮਣੇ ਆਈ ਹੈ। ਉਨ੍ਹਾਂ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਨੇ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਸਗੋਂ ਦੋਸ਼ੀਆਂ ਨੂੰ ਬਚਾਉਣ ਲਈ ਕਾਰਵਾਈ ਕੀਤੀ ਸੀ। ਇਸ ਰਿਪੋਰਟ 'ਚ ਦੋ-ਤਿੰਨ ਗੱਲਾਂ ਸਾਹਮਣੇ ਆਈਆਂ ਹਨ।
 

ਉਨ੍ਹਾਂ ਕਿਹਾ ਕਿ ਰਿਪੋਰਟ ਦਾ ਮੁੱਖ ਸਿੱਟਾ ਇਹ ਹੈ ਕਿ ਇਸ ਕਤਲੇਆਮ ਦੀ ਕੋਈ ਸਹੀ ਜਾਂਚ ਨਹੀਂ ਹੋਈ, ਜਿਸ ਵਿਚ ਲਗਭਗ 3000 ਸਿੱਖ ਜਿੰਦਾ ਸਾੜੇ ਗਏ, ਘਰਾਂ ਨੂੰ ਲੁੱਟਿਆ ਗਿਆ। ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਇਸ ਦਾ ਸਮਰਥਨ ਕੀਤਾ ਸੀ।
 

ਜਾਵੇਡਕਰ ਨੇ ਕਿਹਾ ਕਿ ਰਿਪੋਰਟ ਵਿੱਚੋਂ ਇੱਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਸੁਲਤਾਨਪੁਰ 'ਚ ਦੰਗਿਆਂ ਦੀਆਂ ਲਗਭਗ 500 ਘਟਨਾਵਾਂ ਵਾਪਰੀਆਂ ਸਨ। ਸੈਂਕੜੇ ਲੋਕ ਮਾਰੇ ਗਏ, ਮਕਾਨ ਸਾੜੇ ਗਏ ਅਤੇ ਲੁੱਟੇ ਗਏ। ਪਰ 500 ਘਟਨਾਵਾਂ ਦੀ ਸਿਰਫ ਇੱਕ ਐਫਆਈਆਰ ਹੋਈ ਅਤੇ ਇੱਕ ਐਫਆਈਆਰ ਦੀ ਪੜਤਾਲ ਕਰਨ ਲਈ ਸਿਰਫ ਇੱਕ ਮੁਲਾਜ਼ਮ ਨਿਯੁਕਤ ਕੀਤਾ ਗਿਆ ਸੀ। ਉਸ ਸਮੇਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਹਿੰਸਾ ਦਾ ਸਮਰਥਨ ਕਰਦਿਆਂ ਕਿਹਾ ਕਿ ਜਦੋਂ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Union Minister Prakash Javadekar says hanging of the convicts delayed because of Delhi govt negligence