ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹੁਣ ਮੁਫ਼ਤ 'ਚ ਮਿਲੇਗੀ ਪਲੇਟਫਾਰਮ ਟਿਕਟ, ਕਰਨਾ ਹੋਵੇਗਾ ਇਹ ਕੰਮ

ਉਂਜ ਰੇਲਵੇ ਪਲੇਟਫਾਰਮ ਟਿਕਟ 10 ਰੁਪਏ 'ਚ ਮਿਲਦੀ ਹੈ, ਪਰ ਹੁਣ ਤੁਸੀਂ ਇਸ ਨੂੰ ਮੁਫਤ ਵਿੱਚ ਵੀ ਪ੍ਰਾਪਤ ਕਰ ਸਕਦੇ ਹੋ। ਦਰਅਸਲ ਭਾਰਤੀ ਰੇਲਵੇ ਨੇ ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਇਕ ਅਜਿਹੀ ਮਸ਼ੀਨ ਲਗਾਈ ਹੈ, ਜਿਸ ਨਾਲ ਤੁਸੀਂ ਰੇਲਵੇ ਪਲੇਟਫਾਰਮ ਟਿਕਟਾਂ ਮੁਫ਼ਤ ਵਿੱਚ ਲੈ ਸਕੋਗੇ। ਹਾਲਾਂਕਿ ਇਸ ਦੇ ਲਈ ਤੁਹਾਨੂੰ ਮਸ਼ੀਨ ਦੇ ਸਾਹਮਣੇ ਦੰਡ ਬੈਠਕਾਂ ਲਗਾਉਣੀਆਂ ਪੈਣਗੀਆਂ। ਸਿਰਫ਼ 180 ਸਕਿੰਟ 'ਚ 30 ਵਾਰ ਦੰਡ ਬੈਠਕਾਂ ਲਗਾਉਣ ਵਾਲੇ ਹੀ ਮੁਫ਼ਤ ਪਲੇਟਫਾਰਮ ਟਿਕਟਾਂ ਲੈਣ ਦੇ ਯੋਗ ਹੋਣਗੇ।

 

 

ਦੱਸ ਦੇਈਏ ਕਿ ਇਹ ਪਹਿਲ ਰੇਲਵੇ ਦੁਆਰਾ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਕੀਤੀ ਗਈ ਹੈ। ਇਸ ਮਸ਼ੀਨ ਨੂੰ ‘ਫਿਟ ਇੰਡੀਆ ਦੰਡ ਬੈਠਕ ਮਸ਼ੀਨ’ ਨਾਮ ਦਿੱਤਾ ਗਿਆ ਹੈ। ਇਸ ਮਸ਼ੀਨ ਦੀ ਵੀਡੀਓ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲ ਮੰਤਰਾਲੇ ਨੇ ਟਵੀਟ ਕੀਤਾ ਹੈ। ਰੇਲਵੇ ਦੀ ਇਸ ਅਨੌਖੀ ਪਹਿਲਕਦਮੀ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
 

 

ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਰੇਲ ਮੰਤਰਾਲੇ ਨੇ ਵੀਡੀਓ ਦੀ ਕੈਪਸ਼ਨ 'ਚ ਲਿਖਿਆ ਹੈ, "ਤੰਦਰੁਸਤੀ ਦੇ ਨਾਲ ਬਚਤ।" ਦਿੱਲੀ ਦੇ ਆਨੰਦ ਵਿਹਾਰ ਰੇਲਵੇ ਸਟੇਸ਼ਨ 'ਤੇ ਤੰਦਰੁਸਤੀ ਨੂੰ ਉਤਸ਼ਾਹਤ ਕਰਨ ਲਈ ਇਹ ਅਨੌਖਾ ਪ੍ਰਯੋਗ ਕੀਤਾ ਗਿਆ ਹੈ। ਪਲੇਟਫਾਰਮ ਟਿਕਟਾਂ ਇੱਥੇ ਲਗਾਈ ਗਈ ਮਸ਼ੀਨ ਦੇ ਸਾਹਮਣੇ ਦੰਡ ਬੈਠਕਾਂ ਲਗਾਉਣ ਤੋਂ ਬਾਅਦ ਮੁਫ਼ਤ ਲਈਆਂ ਜਾ ਸਕਦੀਆਂ ਹਨ।
 

ਜ਼ਿਕਰਯੋਗ ਹੈ ਕਿ ਦੰਡ ਬੈਠਕਾਂ ਸਟ੍ਰੈਂਥ ਟ੍ਰੇਨਿੰਗ ਦਾ ਜ਼ਰੂਰੀ ਹਿੱਸਾ ਹਨ। ਇਹ ਮਾਸਪੇਸ਼ੀਆਂ ਨੂੰ ਮਜ਼ਬੂਤੀ ਪ੍ਰਦਾਨ ਕਰਦੀ ਹੈ। ਦੱਸ ਦੇਈਏ ਕਿ 2013 ਵਿੱਚ ਮਾਸਕੋ ਓਲੰਪਿਕਸ 'ਚ ਵੀ ਅਜਿਹੀ ਮਸ਼ੀਨ ਲਗਾਈ ਗਈ ਸੀ। ਇੱਥੇ 30 ਦੰਡ ਬੈਠਕਾਂ ਪੂਰੀ ਕਰਨ ਵਾਲੇ ਨੂੰ ਸਬਵੇ 'ਚ ਫਰੀ ਰਾਈਡ ਦਿੱਤੀ ਜਾ ਰਹੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unique exercise of railway at Anand Vihar railway station do sit up and get free tickets