ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

25 ਫ਼ੀਸਦੀ ਕੋਰਸ ਆਨਲਾਈਨ ਪੜ੍ਹਾਉਣਗੀਆਂ ਯੂਨੀਵਰਸਿਟੀਆਂ 

ਕੋਰੋਨਾ ਵਾਇਰਸ (ਕੋਵਿਡ-19) ਦੇ ਵੱਧ ਰਹੇ ਕਹਿਰ ਨੇ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ। ਭਾਵੇਂ ਅਗਲੇ ਕੁਝ ਦਿਨਾਂ 'ਚ ਰਾਹਤ ਮਿਲਣ ਦੀ ਉਮੀਦ ਪ੍ਰਗਟਾਈ ਜਾ ਰਹੀ ਹੈ ਪਰ ਇਸ ਦੌਰ 'ਚ ਸ਼ੁਰੂ ਹੋਈ ਆਨਲਾਈਨ ਪੜ੍ਹਾਈ ਦੀ ਰਫ਼ਤਾਰ ਹੁਣ ਰੁਕਣ ਵਾਲੀ ਨਹੀਂ ਹੈ।
 

ਯੂਨੀਵਰਸਿਟੀਆਂ ਤੇ ਦੂਜੇ ਉੱਚ ਵਿੱਦਿਅਕ ਅਦਾਰਿਆਂ 'ਚ ਇਸ ਨੂੰ ਲੈ ਕੇ ਇਕ ਵੱਡੀ ਯੋਜਨਾ 'ਤੇ ਕੰਮ ਚੱਲ ਰਿਹਾ ਹੈ। ਇਸ ਤਹਿਤ ਕੋਰੋਨਾ ਸੰਕਟ ਖਤਮ ਹੋਣ ਤੋਂ ਬਾਅਦ ਵੀ ਨਵੇਂ ਵਿੱਦਿਅਕ ਸੈਸ਼ਨ ਤੋਂ ਹੁਣ ਉਨ੍ਹਾਂ ਨੂੰ 25 ਫ਼ੀਸਦੀ ਕੋਰਸ ਆਨਲਾਈਨ ਪੜ੍ਹਾਉਣਾ ਪਵੇਗਾ। ਨਾਲ ਹੀ ਸਾਰੀਆਂ ਯੂਨੀਵਰਸਿਟੀਆਂ ਨੂੰ ਹੁਣ ਆਪੋ-ਆਪਣੇ ਮੋਬਾਈਲ ਐਪ ਵੀ ਬਣਾਉਣੇ ਪੈਣਗੇ ਤਾਂ ਜੋ ਵਿਦਿਆਰਥੀਆਂ ਨੂੰ ਉਸ ਜ਼ਰੀਏ ਅਧਿਐਨ ਸਮੱਗਰੀ ਮੁਹੱਈਆ ਕਰਵਾਈ ਜਾ ਸਕੇ।
 

ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਹਾਲੀਆ ਆਨਲਾਈਨ ਸਿੱਖਿਆ ਨੂੰ ਲੈ ਕੇ ਗਠਿਤ ਉੱਚ ਪੱਧਰੀ ਕਮੇਟੀ ਦੇ ਸੁਝਾਅ 'ਚ ਯੂਨੀਵਰਸਿਟੀਆਂ ਤੇ ਉੱਚ ਵਿੱਦਿਅਕ ਅਦਾਰਿਆਂ 'ਚ ਪੜ੍ਹਾਉਣ ਵਾਲੇ ਸਾਰੇ ਅਧਿਆਪਕਾਂ ਨੂੰ ਆਨਲਾਈਨ ਪੜ੍ਹਨ ਨਾਲ ਜੁੜੀ ਸਿਖਲਾਈ ਦੇਣ 'ਤੇ ਵੀ ਜ਼ੋਰ ਦਿੱਤਾ ਹੈ। ਇਸ ਤਹਿਤ ਸਾਰੀਆਂ ਯੂਨੀਵਰਸਿਟੀਆਂ ਨੂੰ ਇਕ ਪ੍ਰੋਗਰਾਮ ਚਲਾਉਣ ਦਾ ਵੀ ਸੁਝਾਅ ਦਿੱਤਾ ਹੈ। ਨਾਲ ਹੀ ਸਾਰੀਆਂ ਯੂਨੀਵਰਸਿਟੀਆਂ ਨੂੰ ਅਜਿਹੇ ਸਿਲੇਬਸ ਦੀ ਚੋਣ ਦੀ ਵੀ ਸਲਾਹ ਦਿੱਤੀ ਹੈ।
 

ਉੱਥੇ ਆਉਣ ਵਾਲੇ ਦਿਨਾਂ 'ਚ ਆਨਲਾਈਨ ਸਿਲੇਬਸ ਦਾ ਇਹ ਔੌਸਤ ਵਧਾਉਣ ਦੀ ਵੀ ਤਜਵੀਜ਼ ਦਿੱਤੀ ਹੈ। ਆਨਲਾਈਨ ਸਿੱਖਿਆ ਨੂੰ ਲੈ ਕੇ ਦਿੱਤੇ ਗਏ ਆਪਣੇ ਸੁਝਾਅ 'ਚ ਯੂਜੀਸੀ ਕਮੇਟੀ ਨੇ ਹਰ ਯੂਨੀਵਰਸਿਟੀ 'ਚ ਆਨਲਾਈਨ ਸਿੱਖਿਆ ਨੂੰ ਲੈ ਕੇ ਇੰਫਰਾਸਟ੍ਕਚਰ ਖੜ੍ਹਾ ਕਰਨ 'ਤੇ ਵੀ ਜ਼ੋਰ ਦਿੱਤਾ ਹੈ ਤਾਂ ਜੋ ਆਉਣ ਵਾਲੇ ਦਿਨਾਂ 'ਚ ਜਦੋਂ ਵੀ ਅਜਿਹੇ ਸੰਕਟ ਆਏ, ਤਾਂ ਉਸ 'ਚ ਵੀ ਪੜ੍ਹਾਈ ਤੇ ਪ੍ਰੀਖਿਆ ਨੂੰ ਬਿਹਤਰ ਤਰੀਕੇ ਨਾਲ ਜਾਰੀ ਰੱਖਿਆ ਜਾ ਸਕੇ। ਹਰ ਯੂਨੀਵਰਸਿਟੀ 'ਚ ਇਸ ਲਈ ਇਕ ਸੈੱਲ ਬਣਾਉਣ ਵਰਗਾ ਵੀ ਸੁਝਾਅ ਹੈ ਜਿਸ ਨਾਲ ਆਈਟੀ ਪ੍ਰੋਫੈਸ਼ਨਲਸ ਨੂੰ ਜੋੜਨ ਵਰਗੀ ਸਿਫਾਰਸ਼ ਵੀ ਕੀਤੀ ਗਈ ਹੈ।
 

ਯੂਜੀਸੀ ਨਾਲ ਜੁੜੇ ਅਧਿਕਾਰੀਆਂ ਦੇ ਮੁਤਾਬਕ ਕੋਰੋਨਾ ਸੰਕਟ ਕਾਲ 'ਚ ਆਨਲਾਈਨ ਪੜ੍ਹਾਈ ਨੂੰ ਲੈ ਕੇ ਜਿਨ੍ਹਾਂ-ਜਿਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਹੁਣ ਉਨ੍ਹਾਂ ਸਾਰੇ ਖੇਤਰਾਂ 'ਤੇ ਪੂਰੀ ਤਾਕਤ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਰੋਨਾ ਕਾਰਨ ਪ੍ਰਭਾਵਿਤ ਹੋਈ ਪੜ੍ਹਾਈ ਨੂੰ ਸਮੇਂ 'ਤੇ ਪੂਰਾ ਕਰਵਾਉਣ ਲਈ ਜ਼ਿਆਦਾ ਕਲਾਸਾਂ ਵੀ ਲਾਉਣ ਦਾ ਸੁਝਾਅ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Universities will teach 25 percent of courses online