ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਮਾਮਲਾ : 9 ਦਿਨਾਂ ਬਾਅਦ ਪੀੜਤਾ ਨੇ ਖੋਲ੍ਹੀ ਅੱਖ

ਉਨਾਓ ਮਾਮਲਾ : 9 ਦਿਨਾਂ ਬਾਅਦ ਪੀੜਤਾ ਨੇ ਖੋਲ੍ਹੀ ਅੱਖ

ਟ੍ਰਾਮਾ ਸੈਂਟਰ ਵਿਚ ਵੈਂਟੀਲੇਟਰ ਉਤੇ ਭਰਤੀ ਉਨਾਓ ਬਲਾਤਕਾਰ ਪੀੜਤਾ ਦੀ ਹਾਲਤ ਵਿਚ ਸੁਧਾਰ ਆਇਆ ਹੈ। ਸੋਮਵਾਰ ਨੂੰ ਪੀੜਤਾ ਨੇ ਅੱਗਾਂ ਖੋਲ੍ਹੀਆਂ। ਡਾਕਟਰਾਂ ਨੇ ਇਸ਼ਾਰੇ ਨਾਲ ਪੀੜਤਾ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਬੀਤੇ 28 ਤਾਰੀਖ ਨੂੰ ਉਨਾਓ ਬਲਾਤਕਾਰ ਪੀੜਤਾ ਦਾ ਟ੍ਰਾਮਾ ਸੈਂਟਰ ਵਿਚ ਇਲਾਜ ਚਲ ਰਿਹਾ ਹੈ।

 

ਟ੍ਰਾਮਾ ਵਿਚ ਵੈਟੀਲੇਟਰ ਯੂਨਿਟ ਵਿਚ ਪੀੜਤਾ ਤੇ ਉਨ੍ਹਾਂ ਦੇ ਵਕੀਲ ਭਰਤੀ ਹੈ। ਕੇਜੀਐਮਯੂ ਬੁਲਾਰੇ ਡਾ. ਸੰਦੀਪ ਤਿਵਾੜੀ ਨੇ ਦੱਸਿਆ ਕਿ ਸੋਮਵਾਰ ਨੂੰ ਪੀੜਤਾ ਦੀ ਤਬੀਅਤ ਵਿਚ ਸੁਧਾਰ ਦੇਖਣ ਨੂੰ ਮਿਲਿਆ ਹੈ। ਪੀੜਤਾ ਨੇ ਅੱਖਾਂ ਖੋਲ੍ਹੀਆ। ਡਾਕਟਰਾਂ ਦੀ ਟੀਮ ਵਿਚ ਪੀੜਤਾ ਇਸ਼ਾਰੇ ਵਿਚ ਗੱਲ ਕੀਤੀ। ਡਾਕਟਰਾਂ ਦਾ ਦਾਅਵਾ ਹੈ ਕਿ ਪੀੜਤਾ ਨੇ ਅੱਖਾਂ ਦੇ ਇਸ਼ਾਰੇ ਨੂੰ ਸਮਝਿਆ।

 

ਡਾਕਟਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਪੀੜਤਾ ਨੂੰ ਬੁਖਾਰ ਵੀ ਕੁਝ ਕਮੀ ਆਈ ਹੈ। ਡਾਕਟਰ ਸੰਦੀਪ ਤਿਵਾੜੀ ਨੇ ਦੱਸਿਆ ਕਿ ਨਿਮੋਨੀਆ ਅਤੇ ਬੁਖਾਰ ਦਾ ਘੱਟ ਹੋਇਆ ਹੈ। ਪਰ ਬਲੱਡ ਪ੍ਰੈਸ਼ਰ ਕਾਬੂ ਵਿਚ ਨਹੀਂ ਹੈ। ਜਿਸ ਉਤੇ ਦਵਾਈ ਨਾਲ ਕਾਬੂ ਪਾਇਆ ਜਾ ਰਿਹਾ ਹੈ।

 

ਉਨ੍ਹਾਂ ਦੱਸਿਆ ਕਿ ਅਜੇ ਪੀੜਤਾ ਦਾ ਵੇਂਟੀਲੇਟਰ ਤੋਂ ਕੁਝ ਸਮੇਂ ਲਈ ਹਟਾਉਣ ਦੀ ਪ੍ਰਕਿਰਿਆ ਕੀਤੀ ਜਾ ਰਹੀ ਹੈ। ਉਧਰ ਵਕੀਲ ਨੂੰ ਵੇਂਟੀਲੇਟਰ ਤੋਂ ਹਟਾ ਦਿੱਤਾ ਗਿਆ ਹੈ। ਪਰ ਉਹ ਅਜੇ ਵੀ ਕੋਮਾ ਵਿਚ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao Case 9 days after the rape victim open the eyes