ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ : ਡਰਾਈਵਰ–ਕਲੀਨਰ ਦਾ ਨਾਰਕੋ ਟੈਸਟ, ਸਾਹਮਣੇ 90 ਸਵਾਲ

ਉਨਾਓ ਕਾਂਡ : ਡਰਾਈਵਰ–ਕਲੀਨਰ ਦਾ ਨਾਰਕੋ ਟੈਸਟ, ਸਾਹਮਣੇ 90 ਸਵਾਲ

ਉਨਾਓ ਬਲਾਤਕਾਰ ਪੀੜਤਾ ਦੀ ਕਾਰ ਵਿਚ ਟੱਕਰ ਲੱਗਣ ਦੇ ਮਾਮਲੇ ਵਿਚ ਜਾਂਚ ਕਰ ਰਹੀ ਸੀਬੀਆਈ ਨੇ ਐਤਵਾਰ ਨੂੰ ਗਾਂਧੀਨਗਰ ਵਿਚ ਟਰੱਕ ਡਰਾਈਵਰ ਅਤੇ ਕਲੀਨਰ ਦਾ ਨਾਰਕੋ ਟੈਸਟ ਸ਼ੁਰੂ ਕਰਵਾਇਆ। ਸ਼ਾਮ ਕਰੀਬ ਤਿੰਨ ਵਜੇ ਨਾਰਕੋ ਟੈਸਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਡਰਾਈਵਰ ਤੋਂ ਕੁਝ ਹੀ ਸਵਾਲ ਪੁੱਛੇ ਜਾ ਸਕੇ ਸਨ। ਹੁਣ ਸੋਮਵਾਰ ਨੂੰ ਵੀ ਇਹ ਪ੍ਰਕਿਰਿਆ ਜਾਰੀ ਰਹੇਗੀ।

 

ਸੀਬੀਆਈ ਸੂਤਰਾਂ ਦਾ ਕਹਿਣਾ ਹੈ ਕਿ ਨਾਰਕੋ ਟੈਸਟ ਲਈ ਮਾਹਿਰਾਂ ਤੋਂ 90 ਸਵਾਲ ਤਿਆਰ ਕਰਵਾਏ ਗਏ ਸਨ। ਹਾਲਾਂਕਿ ਇਸ ਵਿਚੋਂ ਕਈ ਸਵਾਲ ਦੋਵਾਂ ਦੋਸ਼ੀਆਂ ਤੋਂ ਸੀਬੀਆਈ ਪਹਿਲਾਂ ਹੀ ਪੁੱਛ ਚੁੱਕੀ ਹੈ।

 

ਪਰ, ਹਾਦਸੇ ਦੀ ਜਾਂਚ ਪੂਰੀ ਕਰਨ ਵਿਚ ਕਈ ਬਿੰਦੂਆਂ ਉਤੇ ਪੁੱਛਗਿੱਛ ਠੀਕ ਤੋਂ ਨਹੀਂ ਹੋ ਸਕੀ ਸੀ। ਇਸ ਦੇ ਬਾਅਦ ਹੀ ਨਾਰਕੋ ਟੈਸਟ ਅਤੇ ਬ੍ਰੇਨ ਮੈਪਿੰਗ ਕਰਾਉਣ ਦਾ ਫੈਸਲਾ ਲਿਆ ਗਿਆ ਸੀ। ਘਟਨਾ ਦੇ ਦਿਨ ਕਾਰ ਵਿਚ ਟੱਕਰ ਲੱਗਣ ਸਮੇਂ ਡਰਾਈਵਰ ਅਸ਼ੋਕ  ਕੁਮਾਰ ਪਾਲ ਹੀ ਟਰੱਕ ਚਲਾ ਰਿਹਾ ਸੀ। ਕਲੀਨਰ ਮੋਹਨ ਸ੍ਰੀਨਿਵਾਸ ਨਾਲ ਮੌਜੂਦ ਸੀ। ਨਾਟਕ ਰੂਪਾਤੰਰਣ ਵਿਚ ਵੀ ਕਈ ਚੀਜਾ ਸਾਫ ਨਹੀਂ ਹੋ ਸਕੀਆਂ ਸਨ। ਕਿਉਂਕਿ ਜਦੋਂ ਘਟਨਾ ਹੋਈ ਸੀ ਤਾਂ ਤੇਜ ਮੀਂਹ ਪੈ ਰਿਹਾ ਸੀ।  ਰੂਪਾਤੰਰਣ ਸਮੇਂ ਮੀਂਹ ਨਾ ਹੋਣ ਕਾਰਨ ਟਰੱਕ ਦੇ ਟਾਇਰਾਂ ਦੀ ਰਗੜ ਹੋਰ ਫਿਸਲਣ ਉਤੇ ਠੀਕ ਤਰ੍ਹਾਂ ਫੋਰੇਂਸਿਕ ਮਾਹਿਰ ਫੈਸਲਾ ਨਹੀਂ ਲੈ ਸਕੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao case 90 questions in front of driver cleaner CBI is conducting narco test will also be brain mapping