ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ : ਮੌਜੂਦਾ ਜੱਜ ਦੀ ਦੇਖ ਰੇਖ ’ਚ ਹੋਵੇ ਜਾਂਚ : ਅਖਿਲੇਸ਼ ਯਾਦਵ

ਉਨਾਓ ਕਾਂਡ : ਮੌਜੂਦਾ ਜੱਜ ਦੀ ਦੇਖ ਰੇਖ ’ਚ ਹੋਵੇ ਜਾਂਚ : ਅਖਿਲੇਸ਼ ਯਾਦਵ

ਉਨਾਓ ਕਾਂਡ ਉਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਮੰਗਲਵਾਰ ਨੂੰ ਲਖਨਉ ਵਿਚ ਪੀੜਤਾਂ ਨਾਲ ਕਰਨ ਪਹੁੰਚੇ। ਉਨ੍ਹਾਂ ਭਾਜਪਾ ਅਤੇ ਉਸਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਕਿ ਭਾਜਪਾ ਅਤੇ ਸਰਕਾਰ ਕੁਝ ਵੀ ਕਹਿ ਸਕਦੀ ਹੈ ਅਤੇ ਕੁਝ ਵੀ ਕਰ ਸਕਦੀ ਹੈ।

 

ਉਨ੍ਹਾਂ ਕਿਹਾ ਕਿ ਪੁਲਿਸ ਉਹ ਕਹਿ ਰਹੀ ਜੋ ਸਰਕਾਰ ਕਹਿਉਣਾ ਚਾਹੁੰਦੀ ਹੈ। ਅਖਿਲੇਸ਼ ਯਾਦਵ ਨੇ ਪੁੱਛਿਆ ਕਿ ਕੀ ਅਸੀਂ ਡਾਇਲ 100 ਇਸ ਲਈ ਦਿੱਤਾ ਸੀ ਤਾਂ ਕਿ ਜਨਤਾ ਨੂੰ ਨਿਆਂ ਨਾ ਮਿਲੇ।

 

ਸਪਾ ਪ੍ਰਧਾਨ ਨੇ ਕਿਹਾ ਕਿ ਮੈਂ ਲੋਕ ਸਭਾ ਵਿਚ ਕਿਹਾ ਕਿ ਮੌਜੂਦਾ ਜੱਜ ਦੇ ਅੰਡਰ ਕਮੇਟੀ ਦਾ ਗਠਨ ਹੋਵੇ ਤਾਂ ਹੀ ਬੇਟੀ (ਪੀੜਤਾ) ਦੀ ਜਾਨ ਬਚੇਗੀ। ਭਾਜਪਾ ਉਤੇ ਵਿਅੰਗ ਕਸਦੇ ਹੋਏ ਕਿਹਾ ਕਿ ਬਹੁਤ ਸਰਕਾਰੀ ਪਾਰਟੀ ਹੈ ਭਾਜਪਾ ਉਹ ਕਿਉਂ ਕਾਰਵਾਈ ਕਰੇਗੀ।

 

ਅਖਿਲੇਸ ਯਾਦਵ ਨੇ ਕਿਹਾ ਕਿ ਸਮਾਜਵਾਦੀ ਪਾਰ. ਸੱਤਾ ਵਿਚ ਨਹੀਂ ਹੈ। ਇਸ ਲਈ ਜੋ ਦੋਸ਼ੀ ਹੋਵੇ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇ। ਅਖਿਲੇਸ਼ ਯਾਦਵ ਨੇ ਕਿਹਾ ਕਿ ਸਰਕਾਰ ਨੂੰ ਪਰਿਵਾਰ ਦੀ ਮਦਦ ਕਰਨੀ ਚਾਹੀਦੀ ਹੈ ਅਤੇ ਨਿਆਂ ਦਿਵਾਉਣਾ ਚਾਹੀਦਾ ਹੈ। ਸਮਾਜਵਾਦੀ ਪਾਰਟੀ ਪਰਿਵਾਰ ਨਾਲ ਹੈ। ਯੂਪੀ ਉਹ ਸੂਬਾ ਹੈ ਜਿਸਨੇ ਪ੍ਰਧਾਨ ਮੰਤਰੀ, ਰਾਸ਼ਟਰਪਤੀ ਦਿੱਤਾ ਹੈ। ਕੀ ਇਕ ਬੇਟੀ ਨੂੰ ਨਿਆਂ ਨਹੀਂ ਦਿਵਾ ਸਕਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:unnao case akhilesh yadav meets victim family attacks bjp government