ਭਾਜਪਾ ਨੇ ਉਤਰ ਪ੍ਰਦੇਸ਼ ਦੇ ਉਨਾਓ ਤੋਂ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੁਲਦੀਪ ਸੇਂਗਰ ਉਨਾਓ ਬਲਾਤਕਾਰ ਕੇਸ ਵਿਚ ਦੋਸ਼ੀ ਹੈ ਅਤੇ ਇਸ ਸਮੇਂ ਜੇਲ੍ਹ ਵਿਚ ਬੰਦ ਹੈ। ਸੀਬੀਆਈ ਨੇ ਹੁਣੇ ਹੀ ਉਨ੍ਹਾਂ ਖਿਲਾਫ ਇਕ ਹੋਰ ਕੇਸ ਦਰਜ ਕੀਤਾ ਹੈ।
ਸੇਂਗਰ ਸਮੇਤ 10 ਲੋਕਾਂ ਖਿਲਾਫ ਸੀਬੀਆਈ ਨੇ ਉਨਾਓ ਕੇਸ ਦੀ ਪੀੜਤਾ ਦੇ ਕਤਲ ਦੇ ਯਤਨ ਸਮੇਤ ਹੋਰ ਧਾਰਾਵਾਂ ਉਤੇ ਕੇਸ ਦਰਜ ਕੀਤਾ ਹੈ।