ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕੇਸ: ਹਾਦਸੇ ਦੀ ਸੱਚਾਈ ਸਮਝਣ ਲਈ ਘਟਨਾ ਵਾਲੀ ਥਾਂ ਪੁੱਜੀ CBI ਟੀਮ

 

ਉਨਾਓ ਰੇਪ ਪੀੜਤਾ ਦੇ ਸੜਕੀ ਹਾਦਸੇ ਦੀ ਸੱਚਾਈ ਸਮਝਣ ਲਈ ਸੀਬੀਆਈ ਦੀ ਟੀਮ ਫੋਰੈਂਸਿਕ ਐਕਸਪੋਰਟਸ ਨਾਲ ਸ਼ੁੱਕਰਵਾਰ ਨੂੰ ਦੁਬਾਰਾ ਰਾਇਬਰੇਲੀ ਵਿੱਚ ਘਟਨਾ ਸਥਾਨ 'ਤੇ ਪਹੁੰਚੀ। ਸੀਬੀਆਈ ਦੀ ਟੀਮ ਨੇ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਘਟਨਾ ਵਾਲੀ ਥਾਂ ਉੱਤੇ ਦੁਰਘਟਨਾ ਦੇ ਸੀਨ ਨੂੰ ਰੀਕ੍ਰਿਏਟ ਕੀਤਾ।

 

ਤੀਜੀ ਕੋਸ਼ਿਸ਼ ਵਿੱਚ ਸੀਨ ਰਿਕ੍ਰਿਏਟ ਹੋਣ ਉੱਤੇ ਸੀਬੀਆਈ ਅਫ਼ਸਰ ਸੰਤੁਸ਼ਟ ਹੋਏ। ਸੀਨ ਰੀਕ੍ਰਿਏਸ਼ਨ ਦੀ ਇਸ ਕੋਸ਼ਿਸ਼ ਵਿੱਚ ਅੱਧਾ ਘੰਟਾ ਲੱਗਾ। ਇਸ ਤੋਂ ਬਾਅਦ ਅਫ਼ਸਰਾਂ ਨੇ ਘਟਨਾ ਵਾਲੀ ਥਾਂ 'ਤੇ ਟਾਇਰਾਂ ਦੇ ਨਿਸ਼ਾਨ ਆਦਿ ਦਾ ਨਾਪ ਲਿਆ।

 

ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਸਮਾਂ ਸੀਮਾ ਵਿੱਚ ਹਾਦਸੇ ਦੀ ਜਾਂਚ ਪੂਰੀ ਕਰਨ ਲਈ ਸੀਬੀਆਈ ਦੇ ਕਰੀਬ ਡੇਢ ਦਰਜਨ ਅਫ਼ਸਰਾਂ ਦੀ ਟੀਮ ਦੁਪਹਿਰ 3 ਵਜੇ ਤੋਂ ਹੀ ਘਟਨਾ ਸਥਾਨ 'ਤੇ ਪਹੁੰਚਣੇ ਸ਼ੁਰੂ ਹੋ ਗਏ ਸਨ। ਕਾਫੀ ਦੇਰ ਪੁੱਛਗਿੱਛ ਤੋਂ ਬਾਅਦ 5:20 'ਤੇ ਦੁਰਘਟਨਾ ਦਾ ਸੀਨ ਰਿਕ੍ਰਿਏਸ਼ਨ ਦੀ ਕੋਸ਼ਿਸ਼ ਸ਼ੁਰੂ ਹੋਈ। ਰਾਇਬਰੇਲੀ ਵੱਲੋਂ ਇੱਕ ਟਰੱਕ ਅਤੇ ਲਾਲਗੰਜ ਵੱਲੋਂ ਸਵਿੱਫਟ ਕਾਰ ਨਾਲ ਨੂੰ ਘਟਨਾ ਵਾਲੀ ਥਾਂ 200 ਮੀਟਰ ਦੂਰੀ ਤੋਂ ਨਿਸ਼ਚਿਤ ਸਪੀਡ ਉੱਤੇ ਲਿਆਂਦਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao Case CBI recreates Seen to understand the reality of the accident