ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ: ਕੁਲਦੀਪ ਸੇਂਗਰ ਮਗਰੋਂ FIR ’ਚ ਇਕ ਹੋਰ ਭਾਜਪਾ ਆਗੂ ਦਾ ਨਾਂ ਦਰਜ

ਉਨਾਓ ਰੇਪ ਕਾਂਡ ਦੀ ਪੀੜਤਾ ਦੇ ਦੁਰਘਟਨਾ ਮਾਮਲੇ ਚ ਸੀਬੀਆਈ ਨੇ ਭਾਜਪਾ ਦੇ ਬਰਖਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ ਸਮੇਤ 10 ਲੋਕਾਂ ਖਿਲਾਫ ਬੁੱਧਵਾਰ ਦੀ ਸਵੇਰ ਕਤਲ, ਸਾਜਿਸ਼ ਅਤੇ ਧਮਕੀ ਦੇਣ ਦੀ ਐਫ਼ਆਈਆਰ ਦਰਜ ਕਰ ਲਈ ਹੈ।

 

ਇਨ੍ਹਾਂ 10 ਲੋਕਾਂ ਚ ਦੋਸ਼ੀ ਨੰਬਰ 7 ਅਰੁਣ ਸਿੰਘ ਹੈ ਜਿਹੜਾ ਭਾਜਪਾ ਕਾਰਕੁੰਨ ਹੈ ਤੇ ਉਨਾਓ ਚ ਇਕ ਬਲਾਗ ਦਾ ਪ੍ਰਧਾਨ ਹੈ। ਅਰੁਣ ਸਿੰਘ ਸੂਬਾ ਸਰਕਾਰ ਦੇ ਮੰਤਰੀ ਰਣੰਜੈ ਸਿੰਘ ਦਾ ਜੁਆਈ ਹੈ। 2019 ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਅਰੁਣ ਸਿੰਘ ਉਨਾਓ ਤੋਂ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨਾਲ ਫੋਟੋ ਅਤੇ ਵੀਡੀਓ ਚ ਦੇਖਿਆ ਜਾ ਸਕਦਾ ਹੈ।

 

ਇਨ੍ਹਾਂ ਤੋਂ ਇਲਾਵਾ ਸੀਬੀਆਈ ਨੇ ਇਸ ਮੁਕੱਦਮੇ ਚ ਕੁਲਦੀਪ ਸੇਂਗਰ ਦੇ ਭਰਾ ਮਨੋਜ ਸਿੰਘ ਸੇਂਗਰ, ਵਿਨੋਦ ਮਿਸ਼ਰ, ਹਰੀਪਾਲ ਸਿੰਘ, ਨਵੀਨ ਸਿੰਘ, ਕੋਮਲ ਸਿੰਘ, ਗਿਆਨੇਂਦਰ ਸਿੰਘ, ਰਿੰਕੂ ਸਿੰਘ ਤੋਂ ਇਲਾਵਾ ਵਕੀਲ ਬੁਲਾਰੇ ਅਵਧੇਸ਼ ਸਿੰਘ ਨੂੰ ਵੀ ਨਾਮਜ਼ਦ ਕੀਤਾ ਹੈ। ਸਰਕਾਰ ਨੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao case second BJP leader name Arun Singh came in unnao rape survivors car crash case