ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕਾਂਡ : ਪੀੜਤਾ ਦਾ ਬਿਆਨ ਦਰਜ ਕਰਨ ਏਮਸ ਪਹੁੰਚੇ ਜੱਜ

ਉਨਾਓ ਕਾਂਡ : ਪੀੜਤਾ ਦਾ ਬਿਆਨ ਦਰਜ ਕਰਨ ਏਮਸ ਪਹੁੰਚੇ ਜੱਜ

ਉਨਾਓ ਬਲਾਤਕਾਰ ਪੀੜਤਾ ਦੇ ਬਿਆਨ ਦਰਜ ਕਰਨ ਲਈ ਏਮਸ ਵਿਚ ਅੱਜ ਅਸਥਾਈ ਅਦਾਲਤ ਲਗੀ ਹੈ। ਉਨਾਓ ਬਲਾਤਕਾਰ ਕੇਸ ਦੀ ਪੀੜਤਾ ਦਾ ਬਿਆਨ ਦਰਜ ਕਰਨ ਲਈ ਜੱਜ ਏਮਸ ਹਸਪਤਾਲ ਪਹੁੰਚ ਗਏ ਹਨ, ਜਿੱਥੇ ਅਸਥਾਈ ਅਦਾਲਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਅਦਾਲਤ ਵਿਚ ਜੱਜ ਪੀੜਤਾ ਦਾ ਬਿਆਨ ਦਰਜ ਕਰਨਗੇ। ਇਹ ਸਾਰੀ ਪ੍ਰਕਿਰਿਆ ਬੰਦ ਕਮਰੇ ਵਿਚ ਹੋਵੇਗੀ।

 

ਤੀਸ ਹਜ਼ਾਰੀ ਸਥਿਤ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਦੀ ਅਦਾਲਤ ਨੇ ਸੁਪਰੀਮ ਕੋਰਟ ਦੇ ਆਦੇਸ਼ ਉਤੇ ਜੈ ਪ੍ਰਕਾਸ਼ ਨਰਾਇਣ ਅਪੇਕਸ ਟ੍ਰਾਮਾ ਸੈਂਟਰ (ਏਮਸ) ਵਿਚ ਅਸਥਾਈ ਅਦਾਲਤ ਬਣਾਉਣ ਦੇ ਹੁਕਮ ਦਿੱਤੇ ਸਨ। ਇਸ ਵਿਸ਼ੇਸ਼ ਅਦਾਲਤ ਵਿਚ ਬਾਹਰੀ ਵਿਅਕਤੀ ਜਾਂ ਮੀਡੀਆ ਨੂੰ ਹਾਜ਼ਰ ਰਹਿਣ ਦੀ ਆਗਿਆ ਨਹੀਂ ਹੋਵੇਗੀ।

 

ਅਦਾਲਤ ਨੇ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਨੂੰ ਵਿਸ਼ੇਸ਼ ਦਿਸ਼ਾ–ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵਿਸ਼ੇਸ਼ ਅਦਾਲਤ ਵਿਚ ਕਿਸੇ ਤਰ੍ਹਾਂ ਦੀ ਆਡੀਓ ਜਾਂ ਵੀਡੀਓ ਰਿਕਾਰਡਿੰਗ ਨਹੀਂ ਹੋਵੇਗੀ।

 

ਇਥੋਂ ਤੱਕ ਕਿ ਸੈਮੀਨਾਰ ਹਾਲ ਵਿਚ ਲੱਗਣ ਵਾਲੀ ਇਸ ਵਿਸ਼ੇਸ਼ ਅਦਾਲਤ ਨੂੰ ਧਿਆਨ ਰੱਖਦੇ ਹੋਏ ਉਥੇ ਲਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਬੰਦ ਕਰਨ ਦੀ ਜ਼ਿੰਮੇਵਾਰੀ ਮੈਡੀਕਲ ਸੁਪਰਡੈਂਟ ਨੂੰ ਸੌਪੀ ਗਈ ਹੈ। ਨਾਲ ਹੀ ਕਿਸੇ ਵੀ ਹਾਲ ਵਿਚ ਪੀੜਤਾ, ਆਰੋਪੀ ਦੇ ਸਾਹਮਣੇ ਨਾ ਆਵੇ, ਅਜਿਹਾ ਪ੍ਰਬੰਧ ਕੀਤਾ ਗਿਆ ਹੈ।

 

ਅਦਾਲਤ ਦੇ ਆਦੇਸ਼ ਅਨੁਸਾਰ ਬੁੱਧਵਾਰ ਨੂੰ ਸਵੇਰੇ 10:30 ਵਜੇ ਸੁਣਵਾਈ ਸ਼ੁਰੂ ਹੋਈ। ਪੀੜਤਾ ਦੇ ਬਿਆਨ ਉਤੇ ਪੂਰੇ ਹੋਣ ਤੱਕ ਰੋਜ਼ਾਨਾ ਅਸਥਾਈ ਅਦਾਲਤ ਲੱਗਦੀ ਰਹੇਗੀ। ਅਦਾਲਤ ਨੇ ਸੀਬੀਆਈ ਦੇ ਵਕੀਲ, ਪੀੜਤਾ ਦੇ ਵਕੀਲ ਤੇ ਬਚਾਅ ਪੱਖ ਦੇ ਵਕੀਲਾਂ ਨੂੰ ਬੁੱਧਵਾਰ ਨੂੰ ਸਵੇਰੇ ਦਸ ਵਜੇ ਏਮਸ ਦੇ ਟ੍ਰਾਮਾ ਸੈਂਟਰ ਸਥਿਤ ਪਹਿਲੀ ਮੰਜਿਲ ਸੈਮੀਨਾਰ ਹਾਲ ਵਿਚ ਹਾਜਰ ਰਹਿਣ ਨੂੰ ਕਿਹਾ। ਜ਼ਿਕਰਯੋਗ ਹੈ ਕਿ ਸਾਲ 2017 ਵਿਚ ਭਾਜਪਾ ਵਿਧਾਇਕ ਕੁਲਦੀਪ ਸਿੰਘ ਸਿੰਗਰ ਉਤੇ ਕਥਿਤ ਤੌਰ ਉਤੇ ਨਾਬਾਲਗ ਪੀੜਤਾ ਨਾਲ ਬਲਾਤਕਾਰ ਕਰਨ ਦਾ ਦੋਸ਼ ਹੈ। ਭਾਜਪਾ ਵੱਲੋਂ ਹੁਣ ਵਿਧਾਇਕ ਕੁਲਦੀਪ ਸਿੰਘ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao Case : temporary court will be set up in AIIMS Trauma centre for record victim statement