ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ: ਬਲਾਤਕਾਰ ਪੀੜਤਾ ਦੇ ਪਿਤਾ ਦੇ ਕਤਲ 'ਚ ਕੁਲਦੀਪ ਸੇਂਗਰ ਸਣੇ ਸੱਤ ਦੋਸ਼ੀ ਕਰਾਰ, ਚਾਰ ਬਰੀ 

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਉਨਾਓ ਬਲਾਤਕਾਰ ਪੀੜਤਾ ਦੇ ਪਿਤਾ ਦੀ ਹੱਤਿਆ ਵਿੱਚ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਸਣੇ ਸੱਤ ਹੋਰਾਂ ਨੂੰ ਦੋਸ਼ੀ ਠਹਿਰਾਇਆ ਹੈ। ਇਸ ਕੇਸ ਦੇ ਚਾਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਹੈ।

 

ਬੁੱਧਵਾਰ ਨੂੰ ਫ਼ੈਸਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਜਿਸ ਢੰਗ ਨਾਲ ਪੀੜਤ ਲੜਕੀ ਦੇ ਪਿਤਾ ਦੀ ਹੱਤਿਆ ਕੀਤੀ ਗਈ ਉਹ ਦੁਖਦਾਈ ਸੀ। ਪੀੜਤ ਲੜਕੀ ਦੇ ਪਿਤਾ ਨੂੰ 9 ਅਪ੍ਰੈਲ 2018 ਨੂੰ ਪੁਲਿਸ ਹਿਰਾਸਤ ਵਿੱਚ ਮਾਰਿਆ ਗਿਆ ਸੀ। ਅਦਾਲਤ 12 ਮਾਰਚ ਨੂੰ ਇਸ ਕੇਸ ਵਿੱਚ ਫ਼ੈਸਲਾ ਸੁਣਾਏਗੀ।

 

ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਪਰਾਧਿਕ ਸਾਜਿਸ਼ ਲਈ ਦੋਸ਼ੀ ਪਾਇਆ ਹੈ। ਫ਼ੈਸਲਾ ਦਿੰਦੇ ਹੋਏ ਤੀਸ ਹਜ਼ਾਰੀ ਅਦਾਲਤ ਦੇ ਜੱਜ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਚੁਣੌਤੀ ਭਰਿਆ ਮੁਕੱਦਮਾ ਸੀ। ਜੱਜ ਨੇ ਸੀਬੀਆਈ ਅਤੇ ਪੀੜਤ ਦੇ ਵਕੀਲ ਦੀ ਵੀ ਪ੍ਰਸ਼ੰਸਾ ਕੀਤੀ। ਤੀਸ ਹਜ਼ਾਰੀ ਅਦਾਲਤ ਨੇ ਇਸ ਤੋਂ ਪਹਿਲਾਂ 29 ਫਰਵਰੀ ਨੂੰ ਮਾਮਲੇ ਦੀ ਸੁਣਵਾਈ ਕੀਤੀ ਸੀ ਅਤੇ 4 ਮਾਰਚ ਨੂੰ ਫ਼ੈਸਲੇ ਦੀ ਮਿਤੀ ਨਿਰਧਾਰਤ ਕੀਤੀ ਸੀ।


7 ਦੋਸ਼ੀ, ਚਾਰਾਂ ਹੋਏ ਬਰੀ

ਇਸ ਕੇਸ ਵਿੱਚ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਸੇਂਗਰ, ਕਾਮਤਾ ਪ੍ਰਸਾਦ (ਸਬ ਇੰਸਪੈਕਟਰ), ਅਸ਼ੋਕ ਸਿੰਘ ਭਦੌਰੀਆ (ਐਸਐਚਓ), ਵਿਨੀਤ ਮਿਸ਼ਰਾ ਉਰਫ ਵਿਨੈ ਮਿਸ਼ਰਾ, ਬੀਰੇਂਦਰ ਸਿੰਘ ਉਰਫ਼ ਬਓਵਾ ਸਿੰਘ, ਸ਼ਸ਼ੀ ਪ੍ਰਤਾਪ ਸਿੰਘ ਉਰਫ਼ ਸੁਮਨ ਸਿੰਘ ਅਤੇ ਜੈਦੀਪ ਸਿੰਘ ਉਰਫ਼ ਅਤੁੱਲ ਸਿੰਘ ਨੂੰ ਅਦਾਲਤ ਨੇ ਦੋਸ਼ੀ ਕਰਾਰ ਦਿੱਤਾ ਹੈ। ਸ਼ੈਲੇਂਦਰ ਸਿੰਘ ਉਰਫ਼ ਟਿੰਕੂ ਸਿੰਘ, ਰਾਮ ਸ਼ਰਨ ਸਿੰਘ ਉਰਫ਼ ਸੋਨੂੰ ਸਿੰਘ, ਅਮੀਰ ਖ਼ਾਨ, ਕਾਂਸਟੇਬਲ ਅਤੇ ਸ਼ਰਦਵੀਰ ਸਿੰਘ ਅਦਾਲਤ ਤੋਂ ਬਰੀ ਹੋ ਗਏ ਹਨ।

 

ਬਲਾਤਕਾਰ ਕੇਸ 'ਚ ਹੋ ਚੁੱਕੀ ਹੈ ਉਮਰ ਕੈਦ ਦੀ ਸਜ਼ਾ 

ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਕੁਲਦੀਪ ਸੇਂਗਰ ਨੂੰ ਨਾਬਾਲਗ਼ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ। 16 ਦਸੰਬਰ, 2019 ਨੂੰ ਤੀਸ ਹਜ਼ਾਰੀ ਅਦਾਲਤ ਨੇ ਕੇਸ ਵਿੱਚ ਸੇਂਗਰ ਨੂੰ ਦੋਸ਼ੀ ਠਹਿਰਾਇਆ ਸੀ ਅਤੇ 20 ਦਸੰਬਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao Gang Rape Victim Father Death Case Tis Hazari Court Convicts MLA Kuldeep Singh Sengar And Seven Others