ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਓਨਾਵ ਬਲਾਤਕਾਰ ਕੇਸ: ਸਾਬਕਾ ਬੀਜੇਪੀ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੋਸ਼ੀ ਕਰਾਰ 

19 ਦਸੰਬਰ ਨੂੰ ਹੋਵੇਗਾ ਸਜ਼ਾ 'ਤੇ ਬਹਿਸ 

 

 

ਉਨਾਓ (ਉੱਤਰ ਪ੍ਰਦੇਸ਼) ਦੇ ਬਹੁ–ਚਰਚਿਤ ਅਗ਼ਵਾ ਤੇ ਜਬਰ–ਜਨਾਹ ਦੇ ਮਾਮਲੇ ’ਚ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਗਏ ਵਿਧਾਇਕ (MLA) ਕੁਲਦੀਪ ਸਿੰਘ ਸੇਂਗਰ ਦੀ ਕਿਸਮਤ ਦਾ ਫ਼ੈਸਲਾ ਹੋ ਗਿਆ ਹੈ। ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ ’ਤੇ ਆਪਣਾ ਫ਼ੈਸਲਾ ਸੁਣਾਉਂਦਿਆਂ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਤੀਸ ਹਜ਼ਾਰੀ ਅਦਾਲਤ ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਬੀਤੀ 10 ਦਸੰਬਰ ਨੂੰ ਸੀਬੀਆਈ ਤੇ ਮੁਲਜ਼ਮ ਦਾ ਪੱਖ ਸੁਣਨ ਤੋਂ ਬਾਅਦ ਕਿਹਾ ਸੀ ਕਿ ਉਹ 16 ਦਸੰਬਰ ਨੂੰ ਆਪਣਾ ਫ਼ੈਸਲਾ ਸੁਣਾ ਸਕਦੇ ਹਨ।

ਦੋਸ਼ੀ ਦੀ ਸਜ਼ਾ 'ਤੇ ਬਹਿਸ 19 ਦਸੰਬਰ ਨੂੰ ਹੋਵੇਗੀ।   

 

 

 

 

ਸੁਪਰੀਮ ਕੋਰਟ ਦੇ ਹੁਕਮ ’ਤੇ ਇਸ ਮਾਮਲੇ ਨੂੰ ਲਖਨਊ ਤੋਂ ਦਿੱਲੀ ਤਬਦੀਲ ਕੀਤੇ ਜਾਣ ਤੋਂ ਬਾਅਦ ਜਸਟਿਸ ਸ਼ਰਮਾ ਨੇ ਪੰਜ ਅਗਸਤ ਤੋਂ ਰੋਜ਼ਾਨਾ ਆਧਾਰ ਉੱਤੇ ਇਸ ਕੇਸ ਦੀ ਸੁਣਵਾਈ ਕੀਤੀ ਸੀ। ਭਾਜਪਾ ’ਚੋਂ ਕੱਢੇ ਵਿਧਾਇਕ ਸੇਂਗਰ ’ਤੇ ਸਾਲ 2017 ’ਚ ਇੱਕ ਨਾਬਾਲਗ਼ ਨੂੰ ਅਗ਼ਵਾ ਕਰਨ ਤੇ ਉਸ ਨਾਲ ਜਬਰ–ਜਨਾਹ ਕਰਨ ਦਾ ਦੋਸ਼ ਹੈ।

 
ਇਸ ਮਾਮਲੇ ਵਿੱਚ ਇੱਕ ਸਹਿ–ਮੁਲਜ਼ਮ ਸ਼ਸ਼ੀ ਸਿੰਘ ਉੱਤੇ ਵੀ ਮੁਕੱਦਮਾ ਚੱਲ ਰਿਹਾ ਹੈ। ਇਸ ਮਾਮਲੇ ’ਚ ਪੀੜਤ ਲੜਕੀ ਦਾ ਬਿਆਨ ਦਰਜ ਕਰਨ ਲਈ ਏਮਸ ’ਚ ਖ਼ਾਸ ਅਦਾਲਤ ਲਾਈ ਗਈ ਸੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape and kidnapping case Kuldeep Singh Sengar has been convicted by Delhi Tis Hazari court