ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਬਲਾਤਕਾਰ ਕੇਸ ’ਚ ਫਸੇ MLA ਕੁਲਦੀਪ ਦੇ ਭਰਾ ਮਨੋਜ ਸੇਂਗਰ ਦੀ ਮੌਤ

ਉਨਾਓ ਬਲਾਤਕਾਰ ਕੇਸ ’ਚ ਫਸੇ MLA ਕੁਲਦੀਪ ਦੇ ਭਰਾ ਮਨੋਜ ਸੇਂਗਰ ਦੀ ਮੌਤ

ਉਨਾਓ ਬਲਾਤਕਾਰ ਮਾਮਲੇ ਦੇ ਮੁਲਜ਼ਮ ਤੇ ਭਾਜਪਾ ’ਚੋਂ ਕੱਢੇ ਜਾ ਚੁੱਕੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁਲਦੀਪ ਸੇਂਗਰ ਦੇ ਭਰਾ ਤੇ ਸਾਬਕਾ ਬਲਾਕ ਮੁਖੀ ਮਨੋਜ ਸੇਂਗਰ ਨੂੰ ਦਿੱਲੀ ’ਚ ਦਿਲ ਦਾ ਦੌਰਾ ਪਿਆ ਸੀ; ਜਿਸ ਕਾਰਨ ਦੇਰ ਰਾਤੀਂ ਉਨ੍ਹਾਂ ਦੀ ਮੌਤ ਹੋ ਗਈ। ਦੀਵਾਲੀ ਮੌਕੇ ਵਿਧਾਇਕ ਦੇ ਪਰਿਵਾਰ ’ਚ ਸੋਗ ਦੇ ਸੱਥਰ ਵਿਛ ਗਏ ਹਨ।

 

 

ਇੱਥੇ ਵਰਨਣਯੋਗ ਹੈ ਕਿ ਮ੍ਰਿਤਕ ਮਨੋਜ ਸੇਂਗਰ ਦੇ ਵਿਰੁੱਧ ਵੀ ਬਲਾਤਕਾਰ ਦੀ ਪੀੜਤ ਕੁੜੀ ਨਾਲ ਵਾਪਰੇ ਸੜਕ ਹਾਦਸੇ ਦੇ ਮਾਮਲੇ ’ਚ ਸੀਬੀਆਈ ਨੇ ਕੇਸ ਦਾਇਰ ਕੀਤਾ ਸੀ। ਉਨਾਓ ਬਲਾਤਕਾਰ ਕਾਂਡ ਦਾ ਮੁੱਖ ਮੁਲਜ਼ਮ ਤੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਇਸ ਵੇਲੇ ਜੇਲ੍ਹ ’ਚ ਬੰਦ ਹੈ।

 

 

ਬੀਤੇ ਜੁਲਾਈ ਮਹੀਨੇ ਜਦੋਂ ਪੀੜਤ ਕੁੜੀ ਰਾਏ ਬਰੇਲੀ ’ਚ ਆਪਣੇ ਚਾਚੇ ਨੂੰ ਮਿਲ ਕੇ ਉਨਾਓ ਪਰਤ ਰਹੀ ਸੀ, ਤਦ ਉਸ ਦੀ ਕਾਰ ਨੂੰ ਇੱਕ ਟਰੱਕ ਨੇ ਸਿੱਧੀ ਟੱਕਰ ਮਾਰੀ ਸੀ। ਉਸ ਹਾਦਸੇ ’ਚ ਉਸ ਦੀ ਮਾਸੀ ਤੇ ਚਾਚੀ ਦੀ ਮੌਤ ਹੋ ਗਈ ਸੀ। ਪੀੜਤ ਕੁੜੀ ਖ਼ੁਦ ਤੇ ਉਸ ਦਾ ਵਕੀਲ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਸਨ।

 

 

ਉਸ ਹਾਦਸੇ ਨੂੰ ਲੈ ਕੇ ਕੁਲਦੀਪ ਸੇ਼ਗਰ, ਉਨ੍ਹਾਂ ਦੇ ਭਰਾ ਮਨੋਜ ਸੇਂਗਰ ਤੇ ਅੱਠ ਹੋਰਨਾਂ ਵਿਰੁੱਧ ਸੜਕ ਹਾਦਸੇ ਦੇ ਮਾਮਲੇ ’ਚ ਪੁਲਿਸ ਨੇ FIR ਦਾਇਰ ਕੀਤੀ ਸੀ।

 

 

ਸੇਂਗਰ ਭਰਾਵਾਂ ਦੇ ਕਥਿਤ ਤਸ਼ੱਦਦ ਦੀ ਦਾਸਤਾਨ ਇੱਥੇ ਹੀ ਖ਼ਤਮ ਨਹੀਂ ਹੁੰਦੀ। ਇਨ੍ਹਾਂ ਭਰਾਵਾਂ ਨੇ ਕਥਿਤ ਤੌਰ ’ਤੇ ਕਦੇ ਇੱਕ IPS ਅਧਿਕਾਰੀ ਰਾਮ ਲਾਲ ਵਰਮਾ ਉੱਤੇ ਵੀ ਗੋਲ਼ੀਆਂ ਚਲਾਈਆਂ ਸਨ। ਉਹ ਗੋਲੀਆਂ ਉਸ ਪੁਲਿਸ ਅਧਿਕਾਰੀ ਦੀ ਛਾਤੀ ਤੇ ਢਿੱਡ ’ਚ ਲੱਗੀਆਂ ਸਨ। ਹੁਣ ਇਹ ਅਧਿਕਾਰੀ ਵੀ ਆਪਣੇ ’ਤੇ ਹੋਏ ਕਾਤਲਾਨਾ ਹਮਲੇ ਲਈ ਇਨਸਾਫ਼ ਮੰਗ ਰਿਹਾ ਹੈ।

 

 

ਪਰ ਇਸ IPS ਅਧਿਕਾਰੀ ਉੱਤੇ ਹਮਲੇ ਨਾਲ ਸਬੰਧਤ ਅਹਿਮ ਦਸਤਾਵੇਜ਼ ਵੀ ਭੇਤ ਭਰੀ ਹਾਲਤ ’ਚ ਗੁੰਮ ਹੋ ਚੁੱਕੀ ਹੈ। ਇਸ ਮਾਮਲੇ ਦੀ ਸੁਣਵਾਈ ਵੀ ਦੋਵੇਂ ਭਰਾਵਾਂ ਨੇ ਸਾਲਾਂ ਤੱਕ ਕਿਵੇਂ ਨਾ ਕਿਵੇਂ ਟਲ਼ਵਾ ਦਿੱਤੀ ਸੀ।

ਇਹ ਹੈ ਉਨਾਓ ਦਾ MLA ਕੁਲਦੀਪ ਸੇਂਗਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape case accused MLA Kuldeep s brother Manoj Sengar dies