ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਕੇਸ : ਅਦਾਲਤ ਨੇ Apple ਤੋਂ ਮੰਗੀ ਬਲਾਤਕਾਰ ਵਾਲੇ ਦਿਨ ਸੇਂਗਰ ਦੀ ਲੋਕੇਸ਼ਨ

ਉਨਾਓ ਕੇਸ : ਅਦਾਲਤ ਨੇ Apple ਤੋਂ ਮੰਗੀ ਬਲਾਤਕਾਰ ਵਾਲੇ ਦਿਨ ਸੇਂਗਰ ਦੀ ਲੋਕੇਸ਼ਨ

ਉਨਾਓ ਬਲਾਤਕਾਰ ਕੇਸ ਮਾਮਲੇ ਵਿਚ ਦਿੱਲੀ ਅਦਾਲਤ ਨੇ ਸ਼ਨੀਵਾਰ ਨੂੰ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਐਪਲ ਤੋਂ ਕੁਲਦੀਪ ਸਿੰਘ ਸੇਂਗਰ ਦੀ ਘਟਨਾ ਵਾਲੇ ਦਿਨ ਦੀ ਲੋਕੇਸ਼ਨ ਦੀ ਜਾਣਕਾਰੀ ਦੇਣ ਨੂੰ ਕਿਹਾ ਹੈ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਇਹ ਜਾਣਕਾਰੀ 2 ਹਫਤੇ ਦੇ ਵਿਚ ਭਾਵ 9 ਅਕਤੂਬਰ ਤੱਕ ਦੇਣ ਨੂੰ ਕਿਹਾ ਹੈ।

 

ਐਪਲ ਇੰਡੀਆ ਪ੍ਰਾਈਵੇਟ ਲਿਮਿਟਿਡ ਕੌਂਸਲ ਨੇ ਕਿਹਾ ਕਿ ਡੇਟਾ ਲਈ ਸਮਾਂ ਲਗੇਗਾ ਕਿਉਂਕਿ ਅਜੇ ਨਹੀਂ ਪਤਾ ਕਿ ਇਹ ਡੇਟਾ ਹੈ ਜਾਂ ਨਹੀਂ ਜੇਰਕ ਹੈ ਤਾਂ ਉਹ ਸਟੋਰ ਹੋਵੇਗਾ।

 

ਜ਼ਿਕਰਯੋਗ ਹੈ ਕਿ ਸਾਲ 2017 ਵਿਚ 17 ਸਾਲ ਦੀ ਇਕ ਲੜਕੀ ਨੇ ਸੇਂਗਰ ਉਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਘਟਨਾ ਬਾਅਦ ਥਾਣੇ ਵਿਚ ਲੜਕੀ ਦੇ ਪਿਤਾ ਦੀ ਮੌਤ ਦੀ ਖਬਰ ਆਈ ਸੀ। ਉਥੇ ਬੀਤੇ ਮਹੀਨੇ ਲੜਕੀ ਦੀ ਗੱਡੀ ਦਾ ਸੜਕ ਹਾਦਸਾ ਹੋਇਆ, ਜਿਸ ਵਿਚ ਉਸਦੀ ਮਾਸੀ ਅਤੇ ਚਾਚੀ ਦੀ ਮੌਤ ਹੋ ਗਈ ਸੀ, ਜਦੋਂ ਕਿ ਪੀੜਤਾ ਬੁਰੀ ਤਰ੍ਹਾਂ ਜ਼ਖਮੀ ਹੋਈ ਸੀ।

 

ਮਾਮਲੇ ਵਿਚ ਸੇਂਗਰ ਉਤੇ ਕੇਸ ਚਲ ਰਿਹਾ ਹੈ, ਦੋਸ਼ ਤੋਂ ਬਾਅਦ ਸੇਂਗਰ ਨੂੰ ਭਾਜਪਾ ਵਿਚੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape case Apple asked to disclose Sengar location on day of rape