ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਉਨਾਓ ਬਲਾਤਕਾਰ ਪੀੜਤਾ ਦੇ ਪਿਤਾ ਦੀ ਨਿਆਂਇਕ ਹਿਰਾਸਤ ਵਿਚ ਕਥਿਤ ਮੌਤ ਮਾਮਲੇ ਵਿਚ ਭਾਜਪਾ ਵਿਚੋਂ ਕੱਢੇ ਗਏ ਵਿਧਾਇਕ ਕੁਲਦੀਪ ਸੇਂਗਰ ਅਤੇ ਹੋਰ ਖਿਲਾਫ ਮੰਗਲਵਾਰ ਨੂੰ ਦੋਸ਼ ਤੈਅ ਕੀਤੇ ਗਏ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਪੀੜਤਾ ਦੇ ਪਿਤਾ ਨੂੰ 2018 ਵਿਚ ਆਰਮਡ ਅਧਿਨਿਯਮ ਤਹਿਤ ਆਰੋਪੀ ਬਣਾਉਣ ਅਤੇ ਉਨ੍ਹਾਂ ਉਤੇ ਹਮਲਾ ਕਰਨ ਦੇ ਮਾਮਲੇ ਵਿਚ ਸੇਂਗਰ ਅਤੇ ਹੋਰ ਖਿਲਾਫ ਦੋਸ਼ ਤੈਅ ਕੀਤੇ ਗਏ। ਇਸ ਮਾਮਲੇ ਵਿਚ 10 ਦੋਸ਼ੀਆਂ ਖਿਲਾਫ ਦੋਸ਼ ਤੈਅ ਕੀਤੇ ਗਏ ਹਨ।
ਇਸ ਮਾਮਲੇ ਵਿਚ ਕੁਲਦੀਪ ਸਿੰਘ ਸੇਂਗਰ ਤੋਂ ਇਲਾਵਾ ਮਾਖੀ ਪੁਲਿਸ ਥਾਣੇ ਦੇ ਤਤਕਾਲੀਨ ਇੰਚਾਰਜ ਅਸ਼ੋਕ ਸਿੰਘ ਭਦੌਰੀਆ, ਸਬ ਇੰਸਪੈਕਟਰ ਕਾਮਤਾ ਪ੍ਰਸਾਦ ਸਿੰਘ, ਕਾਂਸਟੇਬਲ ਆਮਿਰ ਖਾਨ, ਬਾਹੁਬਲੀ ਵਿਧਾਇਕ ਕੁਲਦੀਪ ਦੇ ਭਾਈ ਅਤੁਲ ਸਿੰਘ ਸੇਂਗਰ ਸਮੇਤ ਚਾਰ ਹੋਰ ਲੋਕਾਂ ਨੂੰ ਦੋਸ਼ੀ ਬਣਾਇਆ ਗਿਆ ਸੀ।
ਹੁਣ ਸਾਰੇ ਦੋਸ਼ੀਆਂ ਖਿਲਾਫ ਆਰਮਡ ਐਕਟ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਮਾਮਲੇ ਵਿਚ ਕੇਸ ਚਲੱਗਣੇ ਅਤੇ ਸੀਬੀਆਈ ਦੇ ਚਾਰਜਸ਼ੀਟ ਮੁਤਾਬਕ ਗਵਾਹੀਆਂ ਹੋਣਗੀਆਂ।