ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਮਾਮਲੇ 'ਚ ਯੋਗੀ ਸਰਕਾਰ ਦੀ ਵੱਡੀ ਕਾਰਵਾਈ, 7 ਪੁਲਿਸ ਮੁਲਾਜ਼ਮ ਮੁਅੱਤਲ

ਉਨਾਓ ਬਲਾਤਕਾਰ ਪੀੜਤਾ ਦੀ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਪੁਲਿਸ ਨੇ 7 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਹੈ। ਪੁਲਿਸ ਮੁਤਾਬਿਕ ਇਨ੍ਹਾਂ ਵਿਰੁੱਧ ਇਹ ਕਾਰਵਾਈ ਓਨਾਵ ਦੇ ਥਾਣਾ ਬਿਹਾਰ 'ਚ ਆਪਣੇ ਕੰਮ ਵਿੱਚ ਲਾਪਰਵਾਹੀ ਵਰਤਣ ਅਤੇ ਮਾਮਲੇ 'ਚ ਢਿੱਲੀ ਕਾਰਗੁਜਾਰੀ ਕਰ ਕੇ ਕੀਤੀ ਗਈ ਹੈ।

 

ਮੁਅੱਤਲ ਹੋਣ ਵਾਲੇ ਪੁਲਿਸ ਮੁਲਾਜ਼ਮਾਂ 'ਚ ਅਜੇ ਕੁਮਾਰ ਤ੍ਰਿਪਾਠੀ, ਅਰਵਿੰਦ ਸਿੰਘ ਰਘੁਵੰਸ਼ੀ, ਸ੍ਰੀਰਾਮ ਤਿਵਾਰੀ, ਅਬਦੁਲ ਵਸੀਮ, ਪੰਕਜ ਯਾਦਵ, ਮਨੋਜ ਅਤੇ ਸੰਦੀਪ ਕੁਮਰ ਸ਼ਾਮਲ ਹਨ। ਦੱਸ ਦੇਈਏ ਕਿ ਬਲਾਤਕਾਰ ਪੀੜਤਾ ਨੇ ਸ਼ੁੱਕਰਵਾਰ ਦੇਰ ਰਾਤ ਦਮ ਤੋੜ ਦਿੱਤਾ ਸੀ, ਜਿਸ ਤੋਂ ਬਾਅਦ ਪਿੰਡ ਦੇ ਬਾਹਰ ਐਤਵਾਰ ਨੂੰ ਉਸ ਨੂੰ ਦਫ਼ਨਾ ਦਿੱਤਾ ਗਿਆ। 


 

ਜ਼ਿਕਰਯੋਗ ਹੈ ਕਿ 5 ਦਸੰਬਰ ਨੂੰ ਤੜਕੇ ਇੱਕ ਬਲਾਤਕਾਰ ਪੀੜਤਾ 'ਤੇ ਹਰਿਸ਼ੰਕਰ ਤ੍ਰਿਵੇਦੀ, ਰਾਮ ਕਿਸ਼ੋਰ ਤ੍ਰਿਵੇਦੀ, ਉਮੇਸ਼ ਵਾਜਪਾਈ, ਸ਼ਿਵਮ ਤ੍ਰਿਵੇਦੀ ਤੇ ਸ਼ੁਭਮ ਤ੍ਰਿਵੇਦੀ ਨੇ ਲਾਠੀ, ਡੰਡੇ ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਉਸ ਤੋਂ ਬਾਅਦ ਮੁਲਜ਼ਮਾਂ ਨੇ ਉਸ 'ਤੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਸੀ। ਪੁਲਿਸ ਨੇ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਲੜਕੀ ਨੂੰ ਗੰਭੀਰ ਹਾਲਤ 'ਚ ਪਹਿਲਾਂ ਜ਼ਿਲ੍ਹਾ ਹਸਪਤਾਲ ਅਤੇ ਫਿਰ ਲਖਨਊ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਸੀ। ਜਿੱਥੋਂ ਉਸ ਨੂੰ ਵਧੀਆ ਇਲਾਜ ਲਈ ਦਿੱਲੀ ਦੇ ਸਫਦਰਜੰਗ ਹਸਪਤਾਲ ਲਿਜਾਇਆ ਗਿਆ ਸੀ। ਉਥੇ ਸ਼ੁੱਕਰਵਾਰ ਦੇਰ ਰਾਤ ਉਸ ਦੀ ਮੌਤ ਹੋ ਗਈ ਸੀ।
 

 

ਪੀੜਤਾ ਦੀ ਸ਼ਿਕਾਇਤ ਮੁਤਾਬਿਕ ਸ਼ਿਵਮ ਤ੍ਰਿਵੇਦੀ ਅਤੇ ਸ਼ੁਭਮ ਤ੍ਰਿਵੇਦੀ ਨੇ 12 ਦਸੰਬਰ 2018 ਨੂੰ ਉਸ ਨੂੰ ਅਗਵਾ ਕਰ ਕੇ ਰਾਏਬਰੇਲੀ ਜ਼ਿਲ੍ਹੇ ਦੇ ਲਾਲਗੰਜ ਥਾਣਾ ਖੇਤਰ 'ਚ ਬਲਾਤਕਾਰ ਕੀਤਾ ਸੀ। ਰਾਏਬਰੇਲੀ ਅਦਾਲਤ 'ਚ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਪੀੜਤ ਰਾਏਬਰੇਲੀ ਜਾਣ ਲਈ 5 ਦਸੰਬਰ ਤੜਕੇ ਰੇਲ ਗੱਡੀ ਫੜਨ ਵਾਸਤੇ ਪੀੜਤਾ ਬੈਸਵਾਰਾ ਸਟੇਸ਼ਨ ਲਈ ਨਿਕਲੀ ਸੀ, ਉਦੋਂ ਮੁਲਜ਼ਮਾਂ ਨੇ ਉਸ 'ਤੇ ਹਮਲਾ ਕਰ ਦਿੱਤਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape-murder: Seven police personne suspended for negligence of duty