ਅਗਲੀ ਕਹਾਣੀ

ਉੱਨਾਓ ਬਲਾਤਕਾਰ ਪੀੜਤਾ AIIMS ’ਚ ਵਧੀਆ ਇਲਾਜ ਲਈ ਕੀਤੀ ਏਅਰਲਿਫਟ

ਸੁਪਰੀਮ ਕੋਰਟ ਦੇ ਹੁਕਮਾਂ ਤੇ ਉੱਨਾਓ ਬਲਾਤਕਾਰ ਪੀੜਤਾ ਨੂੰ ਬੇਹਤਰ ਇਲਾਜ ਲਈ ਲਖਨਊ ਦੇ ਕੇਜੀਐਮਯੂ ਤੋਂ ਏਅਰਲਿਫਟ ਕਰਾ ਕੇ ਦਿੱਲੀ ਦੇ ਏਮਜ਼ ਹਸਪਤਾਲ ਚ ਭਰਤੀ ਕਰਾਇਆ ਗਿਆ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੀੜਤਾ ਦੇ ਪਰਿਵਾਰ ਦੀ ਅਪੀਲ ਤੇ ਇਹ ਹੁਕਮ ਦਿੱਤਾ ਸੀ।

 

ਰਾਏਬਰੇਲੀ ਜੇਲ੍ਹ ਚ ਬੰਦ ਆਪਣੇ ਚਾਚਾ ਤੋਂ ਮਿਲਣ ਜਾ ਰਹੀ ਪੀੜਤਾ ਅਤੇ ਉਨ੍ਹਾਂ ਦੇ ਵਕੀਲ 28 ਜੁਲਾਈ ਨੂੰ ਸੜਕ ਹਾਦਸੇ ਚ ਗੰਭੀਰ ਤੌਰ ਤੇ ਜ਼ਖਮੀ ਹੋ ਗਏ ਸਨ। ਇਸ ਹਾਦਸੇ ਚ ਪੀੜਤਾ ਦੀ ਚਾਚੀ ਅਤੇ ਮਾਸੀ ਦੀ ਮੌਤ ਹੋ ਗਈ ਸੀ।

 

ਦੋ ਜੱਜਾਂ ਦੀ ਬੈਂਚ ਨੇ ਏਮਜ਼ ਪ੍ਰਸ਼ਾਸਨ ਨੂੰ ਪੀੜਤਾ ਅਤੇ ਉਸ ਦੇ ਵਕੀਲ ਦੇ ਇਲਾਜ ਅਤੇ ਦੇਖਭਾਲ ਲਈ ਲੋੜੀਂਦੇ ਇੰਤਜ਼ਾਮ ਕਰਨ ਦੇ ਵੀ ਹੁਕਮ ਦਿੱਤੇ ਹਨ। ਬੈਂਚ ਨੇ ਕਿਹਾ ਕਿ ਏਮਜ਼ ਦੀ ਜ਼ਿੰਮੇਵਾਰੀ ਦਿੱਲੀ ਏਅਰਪੋਰਟ ਤੋਂ ਸ਼ੁਰੂ ਹੋ ਜਾਵੇਗੀ। ਨਾਲ ਹੀ ਕੋਰਟ ਨੇ ਕਿਹਾ ਕਿ ਇਹੀ ਪ੍ਰਕਿਰਿਆ ਵਕੀਲ ਦੇ ਮਾਮਲੇ ਚ ਵੀ ਵਰਤੀ ਜਾਵੇਗੀ।

 

ਮਾਮਲੇ ਦੀ ਅਗਲੀ ਸੁਣਵਾਈ ਹੁਣ ਸ਼ੁੱਕਰਵਾਰ ਨੂੰ ਹੋਵੇਗੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape survivor admitted in delhi AIIMS