ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

AIIMS ਤੋਂ ਡਿਸਚਾਰਜ ਹੋਈ ਉਨਾਓ ਬਲਾਤਕਾਰ ਪੀੜਤਾ, ਪਰਿਵਾਰ ਸਣੇ ਦਿੱਲੀ 'ਚ ਹੀ ਰਹੇਗੀ

ਉਨਾਓ ਬਲਾਤਕਾਰ ਪੀੜਤਾ ਨੂੰ ਦਿੱਲੀ ਦੇ ਏਮਜ਼ ਹਸਪਤਾਲ ਤੋਂ ਬੁੱਧਵਾਰ ਨੂੰ ਛੁੱਟੀ ਦੇ ਦਿੱਤੀ ਗਈ। ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਲੜਕੀ ਨੂੰ ਇੱਥੇ ਦਾਖ਼ਲ ਕਰਵਾਇਆ ਗਿਆ ਸੀ। ਪੀੜਤਾ ਨੂੰ 28 ਜੁਲਾਈ ਨੂੰ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਣ ਤੋਂ ਬਾਅਦ ਏਮਜ਼ ਵਿੱਚ ਦਾਖ਼ਲ ਕਰਵਾਇਆ ਗਿਆ ਸੀ ਅਤੇ ਸੁਪਰੀਮ ਕੋਰਟ ਦੇ ਇੱਕ ਆਦੇਸ਼ ਤੋਂ ਬਾਅਦ ਪੀੜਤਾ ਦੇ ਪਰਿਵਾਰ ਨੂੰ ਸੀਆਰਪੀਐਫ਼ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। 

 

ਪੀੜਤਾ ਦੇ ਪਰਿਵਾਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਸ ਦੇ ਪਰਿਵਾਰ ਨੂੰ ਪਿੰਡ ਵਿੱਚ ਖ਼ਤਰਾ ਹੈ। 28 ਜੁਲਾਈ ਨੂੰ ਰਾਏਬਰੇਲੀ ਵਿੱਚ ਹੋਏ ਇੱਕ ਸੜਕ ਹਾਦਸੇ ਵਿੱਚ ਪੀੜਤਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਈ ਸੀ ਜਦੋਂਕਿ ਉਸ ਦੀ ਚਾਚੀ ਅਤੇ ਮਾਸੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ।

 

ਉਹ ਆਪਣੇ ਪਰਿਵਾਰ ਨਾਲ ਦਿੱਲੀ ਵਿੱਚ ਹੀ ਰਹੇਗੀ। ਉੱਤਰ ਪ੍ਰਦੇਸ਼ ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਗ੍ਰਹਿ ਰਾਜ ਵਿੱਚ ਖ਼ਤਰੇ ਦਾ ਡਰ ਹੈ, ਇਸ ਲਈ ਇਹ ਪਰਿਵਾਰ ਕੌਮੀ ਰਾਜਧਾਨੀ ਵਿੱਚ ਰਹੇਗਾ। ਤੀਸ ਹਜ਼ਾਰੀ ਕੋਰਟ ਦਾ ਹੁਕਮ ਹੈ ਕਿ ਪੀੜਤ ਲੜਕੀ ਅਤੇ ਉਸ ਦੇ ਪਰਿਵਾਰ ਨੂੰ ਅਗਲੇ ਸੱਤ ਦਿਨਾਂ ਲਈ ਏਮਜ਼ ਜੈ ਪ੍ਰਕਾਸ਼ ਨਾਰਾਇਣ ਟਰਾਮਾ ਸੈਂਟਰ ਦੇ ਹੋਸਟਲ ਵਿੱਚ ਰੱਖਿਆ ਜਾਵੇ।  ਇਥੇ ਉਸ ਦੇ ਨਾਲ  ਉਸ ਦੀ ਮਾਂ ਦੋ ਭੈਣਾਂ ਅਤੇ ਇੱਕ ਭਰਾ ਦੇ ਨਾਲ ਰਹਿਣਗੇ।

 

ਮਹਿਲਾ ਨੂੰ ਕਥਿਤ ਤੌਰ 'ਤੇ ਭਾਜਪਾ ਦੇ ਮੁਅੱਤਲ ਆਗੂ ਅਤੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੇ ਸਾਲ 2017 ਵਿੱਚ ਉਨਾਓ ਵਿੱਚ ਅਗ਼ਵਾ ਕਰ ਲਿਆ ਸੀ। ਉਸ ਸਮੇਂ ਉਹ ਨਾਬਾਲਗ਼ ਸੀ। ਇਲਜ਼ਾਮ ਲਗਾਇਆ ਜਾਂਦਾ ਹੈ ਕਿ ਸੇਂਜਰ ਨੇ ਪੀੜਤਾ ਨਾਲ ਬਲਾਤਕਾਰ ਕੀਤਾ। ਇਸ ਕੇਸ ਵਿੱਚ ਸੇਂਗਰ ਅਤੇ ਸਹਿ ਮੁਲਜ਼ਮ ਸ਼ਸ਼ੀ ਸਿੰਘ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਗਈ ਹੈ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao rape victim discharged from aiims will live in delhi with family