ਓਨਾਵ ਬਲਾਤਕਾਰ ਪੀੜਤਾ ਦੇ ਪਰਿਵਾਰ ਵਾਲੇ ਬੰਦੂਕ ਲਾਈਸੈਂਸ, ਸਰਕਾਰੀ ਨੌਕਰੀ ਅਤੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਮਿਲਣ ਦੇ ਵਾਅਦੇ ਤੋਂ ਬਾਅਦ ਆਪਣੀ ਜਿੱਦ ਛੱਡ ਕੇ ਪੀੜਤਾ ਨੂੰ ਦਫਨਾਉਣ ਲਈ ਸਹਿਮਤ ਹੋਏ। ਸਵਾਮੀ ਪ੍ਰਸਾਦ ਮੌਰਿਆ ਨਾਲ ਮੰਤਰੀ ਕਲਮਰਾਨੀ ਵਰੁਣ ਅੰਤਿਮ ਸਸਕਾਰ 'ਚ ਪੁੱਜੇ।

ਉੱਧਰ ਪੁਲਿਸ ਕਮਿਸ਼ਨਰ ਮੁਕੇਸ਼ ਮੇਸ਼ਰਾਮ ਨੇ ਦੱਸਿਆ ਕਿ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ, ਹਥਿਆਰ ਦਾ ਲਾਈਸੈਂਸ ਅਤੇ ਮੁੱਖ ਮੰਤਰੀ ਨੂੰ ਮਿਲਵਾਉਣ ਦਾ ਵਾਅਦਾ ਕੀਤਾ ਹੈ। ਫਾਸਟ ਟਰੈਕ ਅਦਾਲਤ 'ਚ ਮਾਮਲੇ ਦੀ ਸੁਣਵਾਈ ਦਾ ਵੀ ਭਰੋਸਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪਰਵਾਰ ਪੀੜਤਾ ਦੇ ਅੰਤਿਮ ਸਸਕਾਰ ਲਈ ਸਹਿਮਤ ਹੋ ਗਿਆ। ਅੰਤਿਮ ਸਸਕਾਰ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪੀੜਤ ਦੀ ਲਾਸ਼ ਨੂੰ ਦਫ਼ਨਾ ਦਿੱਤਾ ਗਿਆ।
Sister of Unnao rape victim: We demand that Yogi sir should visit us and give an immediate decision. #Unnao pic.twitter.com/3TiXlw8BL3
— ANI UP (@ANINewsUP) December 8, 2019
ਸ਼ਨਿੱਚਰਵਾਰ ਨੂੰ ਲਾਸ਼ ਪਹੁੰਚਣ ਤੋਂ ਬਾਅਦ ਦੇਰ ਰਾਤ ਵੱਡੀ ਭੈਣ ਦੇ ਨਾ ਆਉਣ ਕਾਰਨ ਪਰਿਵਾਰ ਨੇ ਅੰਤਿਮ ਸਸਕਾਰ ਸਵੇਰੇ ਕਰਨਾ ਤੈਅ ਕੀਤਾ ਸੀ। ਐਤਵਾਰ ਸਵੇਰੇ ਅਧਿਕਾਰੀ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਪਹੁੰਚੇ ਤਾਂ ਪਰਿਵਾਰ ਨੇ ਮੰਗਾਂ ਰੱਖਦੇ ਹੋਏ ਮ੍ਰਿਤਕ ਦੇਹ ਦਫ਼ਨਾਉਣ ਤੋਂ ਨਾਂਹ ਕਰ ਦਿੱਤੀ ਸੀ। ਆਹਲਾ ਅਧਿਕਾਰੀਆਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਕਿ ਜਦੋਂ ਤਕ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਪਿੰਡ ਨਹੀਂ ਆਉਂਦੇ ਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਨਹੀਂ ਦਿੰਦੇ, ਮ੍ਰਿਤਕ ਦੇਹ ਨਹੀਂ ਦਫ਼ਨਾਈ ਜਾਵੇਗੀ।
ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਡੀਐਮ ਦੇਵੇਂਦਰ ਕੁਮਾਰ ਪਾਂਡੇ ਤੇ ਐਸਪੀ ਵਿਕਰਾਂਤ ਵੀਰ ਤੋਂ ਬਾਅਦ ਕਮਿਸ਼ਨਰ ਮੁਕੇਸ਼ ਮੇਸ਼ਰਾਮ ਨਾਲ ਆਈਜੀ ਲਖਨਊ ਰੇਂਜ ਐਸ.ਕੇ. ਭਗਤ ਵੀ ਪਹੁੰਚ ਗਏ। ਕਮਿਸ਼ਨਰ ਨੇ ਪੀੜਤਾ ਦੇ ਪਿਤਾ ਨਾਲ ਗੱਲਬਾਤ ਕਰਨ ਦੇ ਨਾਲ ਹੀ ਅਪਰ ਮੁੱਖ ਸਕੱਤਰ ਨਾਲ ਉਨ੍ਹਾਂ ਦੀ ਗੱਲਬਾਤ ਕਰਵਾਈ। ਅਧਿਕਾਰੀਆਂ ਦੇ ਸਮਝਾਉਣ 'ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਤੇ ਅਸਲਾ ਲਾਇਸੈਂਸ ਦਿੱਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਪਰਿਵਾਰ ਦੇਹ ਦਫ਼ਨਾਉਣ ਲਈ ਤਿਆਰ ਹੋ ਗਿਆ।