ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਨਾਓ ਰੇਪ ਪੀੜਤਾ ਇੱਕ ਸੜਕ ਹਾਦਸੇ ’ਚ ਗੰਭੀਰ ਜ਼ਖ਼ਮੀ

ਜਬਰ–ਜਨਾਹ ਪੀੜਤ ਕੁੜੀ ਦੀ ਹਾਦਸਾਗ੍ਰਸਤ ਕਾਰ

ਉਨਾਓ ਬਲਾਤਕਾਰ ਕਾਂਡ ਦੀ ਪੀੜਤ ਕੁੜੀ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਕੁੜੀ ਨੇ ਸਥਾਨਕ ਭਾਜਪਾ ਵਿਧਾਇਕ ਉੱਤੇ ਜਬਰ–ਜਨਾਹ ਕਰਨ ਦਾ ਇਲਜ਼ਾਮ ਲਾਇਆ ਸੀ। ਇਹ ਮਾਮਲਾ ਅਦਾਲਤ ਵਿੱਚ ਚੱਲ ਰਿਹਾ ਹੈ।

 

 

ਕੁੜੀ ਦੇ ਚਾਚੇ ਉੱਤੇ ਸਮਝੌਤਾ ਕਰਨ ਦਾ ਬਹੁਤ ਜ਼ਿਆਦਾ ਦਬਾਅ ਬਣਾਇਆ ਗਿਆ ਸੀ। ਅਨੇਕ ਵਾਰ ਪੀੜਤ ਕੁੜੀ ਨੂੰ ਵਿਧਾਇਕ ਦੇ ਗੁੰਡੇ ਡਰਾਉਣ–ਧਮਕਾਉਣ ਗਏ ਵੀ ਦੱਸੇ ਜਾਂਦੇ ਹਨ।

 

 

ਪੀੜਤ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਰਾਤੀਂ ਟਰੌਮਾ ਸੈਂਟਰ ਵਿੱਚ ਦੋਸ਼ ਲਾਇਆ ਕਿ ਇਹ ਹਾਦਸਾ ਕਥਿਤ ਤੌਰ ਉੱਤੇ ਜਾਣ–ਬੁੱਝ ਕੇ ਕਰਵਾਇਆ ਗਿਆ ਹੈ।

 

 

ਰਿਸ਼ਤੇਦਾਰਾਂ ਨੇ ਕਿਹਾ ਕਿ ਪਿਛਲੇ ਸਾਲ ਜੇ ਪੀੜਤ ਕੁੜੀ ਨੇ ਮੁੱਖ ਮੰਤਰੀ ਦੀ ਰਿਹਾਇਸ਼ਗਾਹ ਦੇ ਸਾਹਮਣੇ ਆਤਮਦਾਹ ਦਾ ਜਤਨ ਨਾ ਕੀਤਾ ਹੁੰਦਾ, ਤਾਂ ਸ਼ਾਇਦ ਮੁਲਜ਼ਮ ਹਾਲੇ ਵੀ ਬਾਹਰ ਹੀ ਹੁੰਦੇ।

 

 

ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਨੇ ਜਿਸ ਤਰੀਕੇ ਨਾਲ ਪੀੜਤਾ ਦੇ ਪਿਤਾ ਦੀ ਕੁੱਟਮਾਰ ਕੀਤੀ ਸੀ; ਉਹ ਮਾਮਲਾ ਵੀ ਕਾਫ਼ੀ ਚਰਚਿਤ ਹੋਇਆ ਸੀ।

 

 

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪਰਿਵਾਰ ਤੁਰੰਤ ਹਸਪਤਾਲ ਪੁੱਜਾ। ਜਿਹੜੇ ਟਰੱਕ ਨਾਲ ਪੀੜਤ ਕੁੜੀ ਦੀ ਕਾਰ ਦੀ ਟੱਕਰ ਹੋਈ ਹੈ, ਉਸ ਉੱਤੇ ਪੂਰਾ ਨੰਬਰ ਨਹੀਂ ਲਿਖਿਆ ਹੋਇਆ। ਉਸ ਉੱਤੇ ਸਿਰਫ਼ ਯੂਪੀ–71 ਹੀ ਲਿਖਿਆ ਹੋਇਆ ਹੈ ਤੇ ਪਲੇਟ ਦੇ ਬਾਕੀ ਦੇ ਹਿੱਸੇ ਉੱਤੇ ਕਾਲ਼ਾ ਪੇਂਟ ਕੀਤਾ ਹੋਇਆ ਹੈ।

 

 

ਟਰੱਕ ਡਰਾਇਵਰ ਪਹਿਲਾਂ ਘਟਨਾ ਸਥਾਨ ਤੋਂ ਨੱਸ ਗਿਆ ਪਰ ਫਿਰ ਪਰਤ ਆਇਆ। ਉਦੋਂ ਭੀੜ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ।

ਜਬਰ–ਜਨਾਹ ਪੀੜਤ ਕੁੜੀ ਦੀ ਹਾਦਸਾਗ੍ਰਸਤ ਕਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Unnao Rape victim seriously injured in a road mishap