ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ: ਸੀਤਾਪੁਰ ਦੀ ਇੱਕ ਫੈਕਟਰੀ 'ਚ ਗੈਸ ਲੀਕ, ਸਾਹ ਘੁੱਟਣ ਨਾਲ 7 ਮੌਤਾਂ

ਉੱਤਰ ਪ੍ਰਦੇਸ਼ ਦੇ ਸੀਤਾਪੁਰ 'ਚ ਵੀਰਵਾਰ ਸਵੇਰੇ ਇੱਕ ਦਰਦਨਾਕ ਹਾਦਸਾ ਵਾਪਰਿਆ। ਸੀਤਾਪੁਰ ਦੇ ਚੰਦਨਪੁਰ ਪਿੰਡ ਵਿੱਚ ਇੱਕ ਐਸਿਡ ਫੈਕਟਰੀ ਵਿੱਚ ਐਸਿਡ ਹੋਏ ਗੈਸ ਲੀਕ ਹੋਣ ਨਾਲ ਗੁਆਂਢ ਵਿੱਚ ਇਕ ਦਰੀ ਫੈਕਟਰੀ ਵਿੱਚ ਰਹਿੰਦੇ ਇਕੋ ਪਰਿਵਾਰ ਦੇ ਸੱਤ ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਤਿੰਨ ਆਦਮੀ, ਇੱਕ ਔਰਤ ਅਤੇ ਤਿੰਨ ਬੱਚੇ ਹਨ।

 

 

 

 

ਘਟਨਾ ਦੀ ਜਾਣਕਾਰੀ ਤੋਂ ਬਾਅਦ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ ਰਾਹਤ ਅਤੇ ਬਚਾਅ ਲਈ ਮੌਕੇ 'ਤੇ ਪਹੁੰਚ ਗਈ ਹੈ। ਇਨ੍ਹਾਂ ਦੇ ਨਾਲ ਨਾਲ ਡੀਐਮ ਅਤੇ ਐਸਪੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਐਸਪੀ ਐਲਆਰ ਕੁਮਾਰ ਨੇ ਦੱਸਿਆ ਕਿ ਮਰਨ ਵਾਲੇ ਇਕੋ ਪਰਿਵਾਰ ਦੇ ਹਨ, ਜਿਨ੍ਹਾਂ ਵਿੱਚੋਂ 3 ਬੱਚੇ ਇਕ ਔਰਤ ਅਤੇ ਤਿੰਨ ਮਰਦ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP: 7 killed in a gas leak in a factory in Sitapur