ਵਾਰਾਣਸੀ ਦੀ ਐਂਟੀ ਟੈਰੋਰਿਸਟ ਸਕੁਐਡ (ਏਟੀਐਸ) ਦੀ ਇਕਾਈ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਰਾਸ਼ਿਦ ਅਹਿਮਦ ਨੂੰ ਚੰਦੌਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਚੰਦੌਲੀ ਦੇ ਮੁਗਲਸਰਾਏ ਥਾਣਾ ਦੇ ਚੌਰਹਟ ਦਾ ਵਸਨੀਕ ਮੁਹੰਮਦ ਰਾਸ਼ਿਦ ਸਾਲ 2018 'ਚ ਕਰਾਚੀ 'ਚ ਆਪਣੀ ਮਾਸੀ ਦੇ ਘਰ ਗਿਆ ਸੀ।
ਇਸ ਤੋਂ ਬਾਅਦ ਉਹ ਉੱਥੇ ਆਈਐਸਆਈ ਦੇ ਸੰਪਰਕ 'ਚ ਆਇਆ। ਜਾਣਕਾਰੀ ਅਨੁਸਾਰ ਸਾਲ 2019 ਤੋਂ ਉਹ ਦੇਸ਼ ਦੀਆਂ ਮਹੱਤਵਪੂਰਨ ਥਾਵਾਂ ਅਤੇ ਫੌਜੀ ਠਿਕਾਣਿਆਂ ਦੀਆਂ ਤਸਵੀਰਾਂ ਆਈਐਸਆਈ ਨੂੰ ਭੇਜਦਾ ਸੀ। ਰਾਸ਼ਿਦ ਨੂੰ ਲਖਨਊ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
UP ATS arrests man from Varanasi for passing on vital military intelligence to Pakistan's ISI: Official
— Press Trust of India (@PTI_News) January 20, 2020
ਏਟੀਐਸ ਦੇ ਸੂਤਰਾਂ ਮੁਤਾਬਿਕ ਰਾਸ਼ਿਦ ਪਾਕਿਸਤਾਨੀ ਫੌਜ ਦੇ ਇਸ਼ਾਰੇ 'ਤੇ ਜੋਧਪੁਰ 'ਚ ਫੌਜ ਦੀ ਮੂਵਮੈਂਟ ਬਾਰੇ ਜਾਣਕਾਰੀ ਦਿੰਦਾ ਸੀ। ਇਸ ਤੋਂ ਇਲਾਵਾ ਉਸ ਨੇ ਵਾਰਾਣਸੀ ਕੈਂਟ, ਸੀਆਰਪੀਐਫ ਅਮੇਠੀ ਦੀ ਜਾਣਕਾਰੀ ਵੀ ਆਈਐਸਆਈ ਨੂੰ ਦਿੱਤੀ ਸੀ। ਉਹ ਵੱਟਸਐਪ 'ਤੇ ਲਗਾਤਾਰ ਤਸਵੀਰਾਂ ਭੇਜ ਰਿਹਾ ਸੀ। ਫਿਲਹਾਲ ਰਾਸ਼ਿਦ ਵਾਰਾਣਸੀ 'ਚ ਪੋਸਟਰ ਅਤੇ ਬੈਨਰ ਲਗਾਉਣ ਦਾ ਕੰਮ ਕਰਦਾ ਹੈ। ਰਾਸ਼ਿਦ ਸਾਲ 2017 ਅਤੇ 2018 'ਚ ਪਾਕਿਸਤਾਨ ਗਿਆ ਸੀ।
ਪਾਕਿਸਤਾਨੀ ਹਾਕਮਾਂ ਦੇ ਇਸ਼ਾਰਿਆਂ 'ਤੇ ਰਾਸ਼ਿਦ ਨੂੰ ਦੋ ਭਾਰਤੀ ਸਿਮ ਐਕਟੀਵੇਟ ਓਟੀਪੀ ਦਿੱਤੇ ਗਏ ਸਨ। ਭਾਰਤੀ ਸਿਮ ਕਾਰਡ 'ਤੇ ਵੱਟਸਐਪ ਨੂੰ ਐਕਟੀਵੇਟ ਕਰਕੇ ਉਹ ਪਾਕਿਸਤਾਨ ਨੂੰ ਗੁਪਤ ਸੂਚਨਾਵਾਂ ਭੇਜਦਾ ਸੀ। ਮੁਲਜ਼ਮ ਦੇ ਪੇਟੀਐਮ ਅਕਾਊਂਟ 'ਚੋਂ 5000 ਰੁਪਏ ਬਰਾਮਦ ਹੋਏ ਹਨ।