ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਯੂਪੀ ਬਾਰ ਕੌਂਸਲ ਮੁਖੀ ਦਰਵੇਸ਼ ਯਾਦਵ ਦੇ ਕਾਤਲ ਦੀ ਵੀ ਮੌਤ

ਯੂਪੀ ਬਾਰ ਕੌਂਸਲ ਮੁਖੀ ਦਰਵੇਸ਼ ਯਾਦਵ ਦੇ ਕਾਤਲ ਦੀ ਵੀ ਮੌਤ

ਉੱਤਰ ਪ੍ਰਦੇਸ਼ ਬਾਰ ਕੌਂਸਲ ਦੇ ਮੁਖੀ ਸ੍ਰੀਮਤੀ ਦਰਵੇਸ਼ ਸਿੰਘ ਯਾਦਵ ਦੇ ਕਤਲ ਦੇ ਮੁੱਖ ਦੋਸ਼ੀ ਵਕੀਲ ਮਨੀਸ਼ ਬਾਬੂ ਸ਼ਰਮਾ ਦੀ ਵੀ ਅੱਜ ਸਨਿੱਚਰਵਾਰ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਮੌਤ ਹੋ ਗਈ। ਦੇਰ ਸ਼ਾਮੀਂ ਪੋਸਟ–ਮਾਰਟਮ ਤੋਂ ਬਾਅਦ ਲਾਸ਼ ਆਗਰਾ ਲਿਆਂਦੀ ਜਾਵੇਗੀ।

 

 

ਚੇਤੇ ਰਹੇ ਕਿ ਬੀਤੀ 12 ਜੂਨ ਨੂੰ ਆਗਰਾ ਅਦਾਲਤ ਦੇ ਦੀਵਾਨੀ ਕੈਂਪਸ ਵਿੱਚ ਸ੍ਰੀਮਤੀ ਦਰਵੇਸ਼ ਯਾਦਵ ਨੂੰ ਚਾਰ ਗੋਲੀਆਂ ਮਾਰਨ ਤੋਂ ਬਾਅਦ ਮਨੀਸ਼ ਬਾਬੂ ਸ਼ਰਮਾ ਨੇ ਵੀ ਆਪਣੀ ਖ਼ੁਦ ਦੀ ਕਨਪਟੀ ਵਿੱਚ ਗੋਲੀ ਮਾਰ ਲਈ ਸੀ।

 

 

ਤਦ ਤੋਂ ਹੀ ਮਨੀਸ਼ ਕੋਮਾ ’ਚ ਸੀ। ਪੁਲਿਸ ਹਰ ਵੇਲੇ ਉਸ ਦੀ ਚੌਕਸ ਨਿਗਰਾਨੀ ਕਰ ਰਹੀ ਸੀ ਪਰ ਮਨੀਸ਼ ਦਾ ਬਿਆਨ ਸੰਭਵ ਨਹੀਂ ਹੋ ਸਕਿਆ।

 

 

ਬੀਤੀ 21 ਜੂਨ ਨੂੰ ਹੀ ਗ਼ਾਜ਼ੀਆਬਾਦ ਦੀ ਵਕੀਲ ਇੰਦੂ ਕੌਲ ਦੀ ਪਟੀਸ਼ਨ ਪ੍ਰਵਾਨ ਕਰਦਿਆਂ ਸੁਪਰੀਮ ਕੋਰਟ ਨੇ ਇਸ ਨੂੰ ਗੰਭੀਰ ਮਾਮਲਾ ਮੰਨਿਆ ਹੇ। ਪਟੀਸ਼ਨਰ ਨਾਲ ਪਰਿਵਾਰਕ ਮੈਂਬਰਾਂ ਨੇ ਸਾਰੇ ਮਾਮਲੇ ਦੀ ਸੀਬੀਆਈ ਦੀ ਜਾਂਚ ਦੀ ਮੰਗ ਕੀਤੀ ਹੈ। ਆਉਂਦੀ 25 ਜੂਨ ਨੂੰ ਇਸ ਉੱਤੇ ਸੁਣਵਾਈ ਹੋਣੀ ਹੈ।

 

 

ਉੱਧਰ ਅੱਜ 22 ਜੂਨ ਨੂੰ ਸ੍ਰੀਮਤੀ ਦਰਵੇਸ਼ ਯਾਦਵ ਦੇ ਪਰਿਵਾਰਕ ਮੈਂਬਰਾਂ ਨੇ ਏਟਾ ਜ਼ਿਲ੍ਹੇ ਦੇ ਸ਼ਿਵਪੁਰੀ ਮੁਹੱਲੇ ਵਿੱਚ ਸਥਿਤ ਘਰ ਵਿੱਚ ਸ਼਼ਾਂਤੀ ਪਾਠ ਰੱਖਿਆ ਹੈ। ਮੈਨਪੁਰੀ ਦੇ ਇੰਸਪੈਕਟਰ ਸਤੀਸ਼ ਯਾਦਵ ਨੇ ਇਸ ਮਾਮਲੇ ਵਿੱਚ ਇੱਕ ਨਵਾਂ ਮੋੜ ਆਉਣ ਦੀ ਗੱਲ ਵੀ ਆਖੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP Bar Council head Darvesh Yadav s murderer also dead