ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

50 ਪਤਨੀਆਂ, 1050 ਬੱਚੇ, UP ਭਾਜਪਾ ਵਿਧਾਇਕ ਨੇ ਦਿੱਤਾ ਵਿਵਾਦਤ ਬਿਆਨ

50 ਪਤਨੀਆਂ, 1050 ਬੱਚੇ, UP ਭਾਜਪਾ ਵਿਧਾਇਕ ਨੇ ਦਿੱਤਾ ਵਿਵਾਦਤ ਬਿਆਨ

ਆਪਣੇ ਵਿਵਾਦਿਤ ਬਿਆਨਾ ਨਾਲ ਚਰਚਾ ਵਿਚ ਰਹਿਣ ਵਾਲੇ ਭਾਜਪਾ ਦੇ ਵਿਧਾਇਕ ਸੁਰੇਂਦਰ ਸਿੰਘ ਆਪਣੇ ਬਿਆਨਾਂ ਨਾਲ ਇਕ ਵਾਰ ਫਿਰ ਵਿਵਾਦਾਂ ਵਿਚ ਆ ਗਏ। ਇਸ ਵਾਰ ਉਨ੍ਹਾਂ ਮੁਸਲਮਾਨਾਂ ਉਤੇ ਇੰਤਰਾਜਯੋਗ ਬਿਆਨ ਦੇ ਕੇ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਯੂਪੀ ਦੇ ਬਲੀਆ ਤੋਂ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਕਿ ਜਿਨ੍ਹਾਂ ਮੁਸਲਮਾਨਾਂ ਦੀਆਂ ਜ਼ਿਆਦਾ ਪਤਨੀਆਂ ਅਤੇ ਜ਼ਿਆਦਾ ਬੱਚੇ ਹਨ ਉਹ ਪਸ਼ੁਵਾਦੀ ਪਸ਼ੂ ਪ੍ਰਵਿਰਤੀ ਹਨ।

 

ਭਾਜਪਾ ਵਿਧਾਇਕ ਨੇ ਅੱਗੇ ਕਿਹਾ ਕਿ ਤੁਸੀਂ ਜਾਣਦੇ ਹੋ ਕਿ ਮੁਸਲਿਮ ਧਰਮ ਵਿਚ ਲੋਕ 50 ਪਤਨੀਆਂ ਰੱਖਦੇ ਹਨ ਅਤੇ 1050 ਬੱਚਿਆਂ ਨੂੰ ਜਨਮ ਦਿੰਦੇ ਹਲ। ਇਹ ਕੋਈ ਸੰਸਕ੍ਰਿਤੀ ਨਹੀਂ ਹੈ। ਇਹ ਪਸ਼ੂ ਪ੍ਰਵਿਰਤੀ ਹੈ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਸਮਾਜ ਵਿਚ ਕੇਵਲ 2 ਜਾਂ 4 ਬੱਚੇ ਹੋਣ ਦੀ ਆਮ ਗੱਲ ਹੈ।

 

 

ਭਾਜਪਾ ਵਿਧਾਇਕ ਸੁਰਿੰਦਰ ਸਿੰਘ ਸਮੇਂ ਸਮੇਂ ਉਤੇ ਆਪਣੇ ਵਿਵਾਦ ਬਿਆਨਾਂ ਕਾਰਨ ਚਰਚਾ ਵਿਚ ਬਣੇ ਰਹਿੰਦੇ ਹਨ। ਪਿਛਲੇ ਸਾਲ ਜੁਲਾਈ ਵਿਚ ਭਾਜਪਾ ਵਿਧਾਇਕ ਸੁਰਿੰਦਰ ਸਿੰਘ ਨੇ ਕਿਹਾ ਸੀ ਕਿ ਹਿੰਦੂਤਵ ਬਣਾਉਣ ਅਤੇ ਬਚਾਈ ਰੱਖਣ ਲਈ ਹਰ ਹਿੰਦੂ ਜੋੜੇ ਨੂੰ ਘੱਟੋ ਘੱਟ 5 ਬੱਚੇ ਪੈਦਾ ਕਰਨੇ ਚਾਹੀਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:UP BJP Ballia MLA Surendra Singh controversial statement on Muslims